06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਦੋ ਦਿਨਾ ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਹੋਈ <br/>

Ad Position 21
No active advertisement
ਅਜੀਤ ਡੈਸਕ 21-05-2026
ਤਪਾ ਮੰਡੀ, 20 ਮਈ (ਵਿਜੇ ਸ਼ਰਮਾ)-ਭਾਰਤੀ ਖੇਡ ਸੰਘ ਫਿੱਟ ਇੰਡੀਆ ਦੁਆਰਾ ਮਾਨਤਾ ਪ੍ਰਾਪਤ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ 16 ਅਤੇ 17 ਮਈ 2026 ਨੂੰ ਗੁੱਜਰ ਭਵਨ ਹਰਿਦੁਆਰ (ਉੱਤਰਾਖੰਡ) 'ਚ ਦੋ ਦਿਨਾਂ 8ਵੀਂ ਆਈ.ਐਸ.ਐਫ. ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ | ਇਸ ਚੈਂਪੀਅਨਸ਼ਿਪ 'ਚ ਦੇਸ਼ ਦੇ ਲਗਭਗ 14 ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ 'ਚ ਖਿਡਾਰੀਆਂ ਨੇ ਭਾਗ ਲਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਉੱਤਰਾਖੰਡ ਦੇ ਕੈਬਨਿਟ ਮੰਤਰੀ ਮਦਨ ਕੋਸ਼ਿਕ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ | ਚੈਂਪੀਅਨਸ਼ਿਪ ਵਿਚ ਦ ਇਗਲ ਫਿਸਟ ਕਰਾਟੇ ਡੋਜ਼ੋ ਤਪਾ ਅਕੈਡਮੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4 ਗੋਲਡ, 4 ਸਿਲਵਰ ਅਤੇ 2 ਬਰਾਂਜ਼ ਮੈਡਲ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਗੋਲਡ ਮੈਡਲ ਜੇਤੂਆਂ ਵਿਚ ਏਜਲਦੀਪ ਕੌਰ (10 ਸਾਲ) ਰਣਜੋਧ ਸਿੰਘ (12 ਸਾਲ), ਮਹਿਕ (11 ਸਾਲ), ਟੀਨਾ (17 ਸਾਲ) ਸ਼ਾਮਿਲ ਹਨ | ਸਿਲਵਰ ਮੈਡਲ ਜੇਤੂਆਂ ਵਿਚ ਰੂਹਾਨੀ (10 ਸਾਲ), ਗੁਰਸਾਹਿਲ ਸਿੰਘ (14 ਸਾਲ), ਸ਼ਿਵਾਨੀ (16 ਸਾਲ) ਅਤੇ ਹਰਪ੍ਰੀਤ ਕੌਰ (16 ਸਾਲ) ਨੇ ਆਪਣਾ ਨਾਮ ਦਰਜ ਕਰਵਾਇਆ | ਇਸ ਤੋਂ ਇਲਾਵਾ ਜਸਲੀਨ ਮਿੱਤਲ (7 ਸਾਲ) ਅਤੇ ਨਵਪ੍ਰੀਤ ਕੌਰ (16 ਸਾਲ) ਨੇ ਬਰਾਂਜ਼ ਮੈਡਲ ਹਾਸਲ ਕੀਤੇ | ਅਕੈਡਮੀ ਦੇ ਪ੍ਰਧਾਨ ਅਰਸ਼ਪ੍ਰੀਤ ਸਿੰਘ, ਕੋਚ ਬੰਧਨਾਂ ਅਤੇ ਮਾਪਿਆਂ ਨੇ ਖਿਡਾਰੀਆਂ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਜਤਾਈ |

Ad Position 22
No active advertisement
ਪਿਛਲੀ ਖ਼ਬਰ ਅਸਲ੍ਹਾ ਧਾਰਕ ਆਪਣਾ ਅਸਲਾ ਸੰਬੰਧਿਤ ਥਾਣੇ 'ਚ ਤੁਰੰਤ ਜਮ੍ਹਾਂ ਕਰਵਾਉਣ-ਇੰਸ: ਨਵਦੀਪ ਕੌਰ <br/> ਅਗਲੀ ਖ਼ਬਰ ਪਿੰਡ ਗਹਿਲ ਦੀ ਪੰਚਾਇਤ ਵਲੋਂ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ
Ad Position 24