06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਅਸਲ੍ਹਾ ਧਾਰਕ ਆਪਣਾ ਅਸਲਾ ਸੰਬੰਧਿਤ ਥਾਣੇ 'ਚ ਤੁਰੰਤ ਜਮ੍ਹਾਂ ਕਰਵਾਉਣ-ਇੰਸ: ਨਵਦੀਪ ਕੌਰ <br/>

Ad Position 21
No active advertisement
ਅਜੀਤ ਡੈਸਕ 21-05-2026
ਤਪਾ ਮੰਡੀ, 20 ਮਈ (ਪ੍ਰਵੀਨ ਗਰਗ)-ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਕਿਰਿਆ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੋਣ ਕਮਿਸ਼ਨ ਪੰਜਾਬ ਤੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਦੇ ਹੁਕਮਾਂ ਤਹਿਤ ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਦੀ ਅਗਵਾਈ ਹੇਠ ਸਮੁੱਚੇ ਅਸਲ੍ਹਾ ਧਾਰਕਾਂ ਨੂੰ ਆਪਣੇ ਲਾਇਸੰਸੀ ਹਥਿਆਰ ਜਲਦ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ | ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਤਪਾ ਦੀ ਮੁਖੀ ਮੈਡਮ ਨਵਦੀਪ ਕੌਰ ਚਾਹਲ ਨੇ ਕਿਹਾ ਕਿ ਸਬ-ਡਵੀਜ਼ਨ ਤਪਾ ਅਧੀਨ ਆਉਂਦੇ ਸਮੁੱਚੇ ਅਸਲ੍ਹਾ ਧਾਰਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਜਲਦ ਆਪਣਾ ਅਸਲ੍ਹਾ ਸੰਬੰਧਿਤ ਥਾਣੇ ਜਾ ਚੌਕੀ ਵਿਚ ਜਮ੍ਹਾ ਕਰਵਾਉਣ | ਜੇਕਰ ਕੋਈ ਅਸਲ੍ਹਾ ਧਾਰਕ ਆਪਣਾ ਹਥਿਆਰ ਗੰਨ ਹਾਊਸ 'ਚ ਜਮ੍ਹਾ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਦੀ ਰਸੀਦ ਸਬੰਧਿਤ ਥਾਣੇ ਜਾ ਚੌਕੀ ਵਿਚ ਜਮ੍ਹਾ ਕਰਵਾਉਣ | ਅਜਿਹਾ ਨਾ ਕਰਨ ਦੀ ਸੂਰਤ ਵਿਚ ਅਸਲ੍ਹਾ ਧਾਰਕ ਦਾ ਲਾਇਸੰਸ ਰੱਦ ਕੀਤਾ ਜਾਵੇਗਾ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਆਰੀਆਭੱਟਾ ਕਾਲਜ ਵਿਖੇ ਵਿਸ਼ਵ ਦੂਰਸੰਚਾਰ ਅਤੇ ਜਾਣਕਾਰੀ ਸਮਾਜ ਦਿਵਸ ਮਨਾਇਆ <br/> ਅਗਲੀ ਖ਼ਬਰ ਦੋ ਦਿਨਾ ਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਹੋਈ <br/>
Ad Position 24