08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਭਗਵੰਤ ਮਾਨ ਦੀ ਸਰਕਾਰ ਦੀਆਂ ਮਨਮਾਨੀਆਂ ਦੀ ਉਲਟੀ ਗਿਣਤੀ ਸ਼ੁਰੂ-ਵੜਿੰਗ, ਜਥੇ: ਧਨੌਲਾ <br/>

Ad Position 21
No active advertisement
ਅਜੀਤ ਡੈਸਕ 27-05-2026
ਧਨੌਲਾ, 26 ਮਈ (ਜਤਿੰਦਰ ਸਿੰਘ ਧਨੌਲਾ)-ਮੁੱਖ ਮੰਤਰੀ ਭਗਵੰਤ ਮਾਨ ਅਤੇ ਉਸ ਦੀ ਸਰਕਾਰ ਦੀਆਂ ਮਨਮਾਨੀਆਂ ਦੇ ਦੌਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ | ਉਹ ਦਿਨ ਦੂਰ ਨਹੀਂ ਜਦੋਂ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਲੋਕਾਂ ਦੇ ਭਾਰੀ ਸਮਰਥਨ ਨਾਲ ਆਪਣਾ ਝੰਡਾ ਲਹਿਰਾਉਂਦੀ ਦਿਖਾਈ ਦੇਵੇਗੀ | ਇਹ ਪ੍ਰਗਟਾਵਾ ਵਾਰਡ ਨੰਬਰ 5 ਤੋਂ ਉਮੀਦਵਾਰ ਮਨਦੀਪ ਕੌਰ ਪਤਨੀ ਲਵਲੀਨ ਭਾਰਦਵਾਜ ਦੇ ਪੋਲਿੰਗ ਬੂਥ 'ਤੇ ਬੈਠ ਕੇ ਵੋਟਰਾਂ ਨਾਲ ਨੇੜ ਰਾਬਤਾ ਕਰਨ ਸਮੇਂ ਬੀਜੇਪੀ ਦੇ ਸੀਨੀਅਰ ਆਗੂ ਜਥੇਦਾਰ ਸੁਖਵੰਤ ਸਿੰਘ ਧਨੌਲਾ ਅਤੇ ਰਜਵਾੜਾ ਢਾਬੇ ਦੇ ਸਰਪ੍ਰਸਤ ਬਲਜਿੰਦਰ ਸਿੰਘ ਵੜਿੰਗ ਨੇ ਇਕਸੁਰ ਹੰੁਦਿਆਂ ਕੀਤਾ | ਬਲਜਿੰਦਰ ਸਿੰਘ ਵੜਿੰਗ ਨੇ ਆਖਿਆ ਕਿ ਤਾਕਤ ਦੇ ਨਸ਼ੇ ਵਿਚ ਭਗਵੰਤ ਮਾਨ ਦੇ ਵਜ਼ੀਰ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੇ ਹਨ | ਨਗਰ ਕੌਂਸਲ ਦੀਆਂ ਚੋਣਾਂ ਵਿਚ ਅੱਤ ਦਰਜੇ ਦੀ ਧੱਕੇਸ਼ਾਹੀ ਦਿਖਾ ਕੇ ਸਹਿਮ ਫੈਲਾਇਆ ਗਿਆ | ਪ੍ਰੰਤੂ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਜਲਦੀ ਵਿਧਾਨ ਸਭਾ ਚੋਣ ਵੀ ਬਰੰੂਹਾਂ 'ਤੇ ਹੈ | ਜਿਸ ਪ੍ਰਕਾਰ ਦਾ ਹਸ਼ਰ ਇਨ੍ਹਾਂ ਨੇ ਹੁਣ ਕੀਤਾ | ਉਸ ਤੋਂ ਇਹ ਗੱਲ ਚਿੱਟੇ ਅਸਮਾਨ ਵਾਂਗ ਸਾਫ਼ ਹੈ ਕਿ ਲੋਕ ਇਨ੍ਹਾਂ ਨੂੰ ਚੱਲਦਾ ਕਰ ਕੇ ਹੀ ਦਮ ਲੈਣਗੇ | ਉਨ੍ਹਾਂ ਆਖਿਆ ਕਿ ਸਰਕਾਰੀ ਅਧਿਕਾਰੀ ਇਨ੍ਹਾਂ ਦੀਆਂ ਕਠਪੁਤਲੀਆਂ ਬਣ ਕੇ ਨੱਚ ਰਹੇ ਹਨ | ਜਦਕਿ ਕਰਮਚਾਰੀਆਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਸਰਕਾਰ ਬਦਲਦਿਆਂ ਹੀ ਉਨ੍ਹਾਂ ਨੂੰ ਮਨਮਾਨੀਆਂ ਦੇ ਸੇਕ ਦਾ ਭਾਰੀ ਕਰਜ਼ ਚੁਕਾਉਣਾ ਪਵੇਗਾ | ਇਸ ਮੌਕੇ ਉਨ੍ਹਾਂ ਦੇ ਨਾਲ ਲਵਲੀਨ ਭਾਰਦਵਾਜ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ ਤਪਾ ਵਲੋਂ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ <br/> ਅਗਲੀ ਖ਼ਬਰ ਨਗਰ ਕੌਂਸਲ ਭਦੌੜ ਦੇ 13 ਵਾਰਡਾਂ ਦੀਆਂ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ <br/>
Ad Position 24