ਨਗਰ ਨਿਗਮ ਬਰਨਾਲਾ ਦੀਆਂ ਚੋਣਾਂ ਅਮਨ-ਅਮਾਨ ਨਾਲ ਕਰਵਾਉਣ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਦਾਅਵੇ ਹੋਏ ਪੂਰੀ ਤਰ੍ਹਾਂ ਠੁੱਸ <br/>
ਅਜੀਤ ਡੈਸਕ
27-05-2026
ਵਾਰਡ ਨੰਬਰ 33 ਦੇ ਬੂਥਾਂ ਦੇ ਬਾਹਰ ਵੀ ਹੋਇਆ ਕਾਫ਼ੀ ਹੰਗਾਮਾ
ਫਰਵਾਹੀ ਬਾਜ਼ਾਰ ਦੇ ਖੇਤੀਬਾੜੀ ਦਫ਼ਤਰ ਸਥਿਤ ਵਾਰਡ ਨੰਬਰ 33 ਦੇ ਪੋਿਲੰਗ ਬੂਥਾਂ ਦੇ ਬਾਹਰ ਵੀ ਆਮ ਆਦਮੀ ਪਾਰਟੀ ਉਮੀਦਵਾਰ ਰੀਟਾ ਰਾਣੀ ਅਤੇ ਆਜ਼ਾਦ ਉਮੀਦਵਾਰ ਉਰਮਿਲਾ ਰਾਣੀ ਦੇ ਸਮਰਥਕਾਂ ਵਿਚਕਾਰ ਕਾਫ਼ੀ ਹੰਗਾਮਾ ਹੋਇਆ | ਇੱਥੇ ਵੀ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਵਲੋਂ ਵੱਡੀ ਗਿਣਤੀ ਵਿਚ ਜਾਅਲੀ ਵੋਟਾਂ ਪਾਏ ਜਾਣ ਅਤੇ ਸੱਤਾਧਾਰੀ ਧਿਰ ਉਪਰ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਗਏ | ਇਸ ਵਾਰਡ ਵਿਚ ਹੋਈ ਲੜਾਈ ਦੌਰਾਨ ਇੱਕ ਆਗੂ ਵਲੋਂ ਔਰਤ ਦੇ ਥੱਪੜ ਮਾਰੇ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ |