ਬਰਨਾਲਾ, 26 ਮਈ (ਗੁਰਪ੍ਰੀਤ ਸਿੰਘ ਲਾਡੀ)-ਜਿਲ੍ਹੇ ਵਿਚ ਸ਼ਾਮ 5 ਵਜੇ ਤੱਕ ਨਗਰ ਨਿਗਮ ਬਰਨਾਲਾ, ਨਗਰ ਕੌਂਸਲ ਤਪਾ, ਨਗਰ ਕੌਂਸਲ ਭਦੌੜ ਅਤੇ ਧਨੌਲਾ ਚੋਣਾਂ ਲਈ ਓਵਰਆਲ 74.13 ਫੀਸਦੀ ਵੋਟਿੰਗ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਮ 5 ਵਜੇ ਤਕ ਨਗਰ ਨਿਗਮ ਬਰਨਾਲਾ ਚੋਣਾਂ ਲਈ 63.50 ਫੀਸਦੀ, ਧਨੌਲਾ 72.04 ਫੀਸਦੀ, ਤਪਾ 81.31 ਫੀਸਦੀ, ਭਦੌੜ 79.68 ਫੀਸਦੀ ਵੋਟਿੰਗ ਹੋਈ ਹੈ | ਦੱਸਣਯੋਗ ਹੈ ਕਿ ਨਗਰ ਨਿਗਮ ਬਰਨਾਲਾ ਦੇ ਕੁੱਲ 84858 ਵੋਟਰ ਹਨ ਜਦਕਿ ਨਗਰ ਕੌਂਸਲ ਤਪਾ, ਭਦੌੜ, ਧਨੌਲਾ ਦੇ ਕੁੱਲ 45107 ਵੋਟਰ ਹਨ | ਨਗਰ ਨਿਗਮ ਬਰਨਾਲਾ ਦੇ 48 ਵਾਰਡਾਂ ਲਈ 95 ਪੋਲਿੰਗ ਬੂਥਾਂ 'ਤੇ ਅੱਜ ਵੋਟਾਂ ਪਈਆਂ ਜਿਸ ਵਾਸਤੇ 177 ਉਮੀਦਵਾਰ ਚੋਣ ਮੈਦਾਨ ਵਿਚ ਹਨ | ਨਗਰ ਕੌਂਸਲ ਧਨੌਲਾ ਦੇ ਕੁੱਲ 13 ਵਾਰਡਾਂ ਲਈ 21 ਬੂਥਾਂ 'ਤੇ ਵੋਟਾਂ ਪਈਆਂ ਜਿਸ ਵਾਸਤੇ 58 ਉਮੀਦਵਾਰ ਚੋਣ ਮੈਦਾਨ ਵਿਚ ਹਨ | ਨਗਰ ਕੌਂਸਲ ਤਪਾ ਦੇ 15 ਵਾਰਡਾਂ ਲਈ 18 ਬੂਥਾਂ 'ਤੇ ਵੋਟਾਂ ਪਈਆਂ ਜਿਸ ਵਾਸਤੇ 59 ਉਮੀਦਵਾਰਾਂ ਚੋਣ ਮੈਦਾਨ ਵਿਚ ਹਨ | ਨਗਰ ਕੌਂਸਲ ਭਦੌੜ ਦੇ 13 ਵਾਰਡਾਂ ਲਈ 16 ਪੋਲਿੰਗ ਬੂਥਾਂ 'ਤੇ ਵੋਟਾਂ ਪਈਆਂ ਜਿਸ ਵਾਸਤੇ 55 ਉਮੀਦਵਾਰ ਚੋਣ ਮੈਦਾਨ ਵਿਚ ਹਨ |