ਭਦੌੜ, 28 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਦਲ ਵਲੋਂ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ 'ਚ ਦੂਜਾ ਘੋੜ ਦੌੜ, ਗਤਕੇ ਬਾਜ਼ੀ ਅਤੇ ਨੇਜ਼ੇ ਬਾਜ਼ੀ ਦੇ ਮੁਕਾਬਲੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਸਾਖੀ ਵਾਲਾ ਭਦੌੜ ਵਿਖੇ ਮਿਤੀ 29 ਤੋਂ 31 ਮਈ ਤੱਕ ਕਰਵਾਏ ਜਾ ਰਹੇ ਹਨ | ਜਥੇਦਾਰ ਰਾਜ ਸਿੰਘ ਭਦੌੜ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਇਹ ਮੁਕਾਬਲੇ ਨਗਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ, ਜਿਨ੍ਹਾਂ 'ਚ ਬਾਬਾ ਮਹਿੰਦਰ ਸਿੰਘ ਨਨਕਾਣਾ ਸਾਹਿਬ, ਜਥੇਦਾਰ ਬਾਬਾ ਮਹਾਂਬੀਰ ਸਿੰਘ ਨਨਕਾਣਾ ਸਾਹਿਬ, ਬਾਬਾ ਬਲਕਾਰ ਸਿੰਘ ਸੋਢੀ ਨਨਕਾਣਾ ਸਾਹਿਬ, ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁੱਖ ਸ਼੍ਰੋਮਣੀ ਅਕਾਲੀ ਦਸਮੇਸ਼ ਤਰਨਾ ਦਲ ਅਤੇ ਜਥੇਦਾਰ ਬਾਬਾ ਰਬੇਲ ਸਿੰਘ ਘੋੜਿਆਂ ਦੇ ਮੁਖੀ ਸਮੇਤ 1300 ਘੋੜ ਸਵਾਰ ਵਿਸ਼ੇਸ਼ ਤੌਰ 'ਤੇ ਪੁੱਜ ਰਹੇ ਹਨ ਅਤੇ 29 ਮਈ ਨੂੰ ਕਸਬੇ ਉਪਰ ਦੀ ਪ੍ਰਕਰਮਾ ਵੀ ਕੀਤੀ ਜਾਵੇਗੀ | ਇਸ ਸਮੇਂ ਜਥੇਦਾਰ ਕਰਨੈਲ ਸਿੰਘ ਮਹਿਰਾਜ, ਜਥੇਦਾਰ ਦੇਵ ਸਿੰਘ ਸੈਦੋਕੇ, ਜਗਤਾਰ ਸਿੰਘ ਸਹਿਣਾ, ਨਾਹਰ ਸਿੰਘ ਤਪਾ, ਬੂਟਾ ਸਿੰਘ ਬਰਨਾਲਾ, ਗੁਰਦਿੱਤਾ ਸਿੰਘ ਤਪਾ, ਪਰਮਜੀਤ ਸਿੰਘ ਬਾਮੀਆਣਾ ਆਦਿ ਹਾਜ਼ਰ ਸਨ |