ਸ਼ਹਿਣਾ, 1 ਜੂਨ (ਸੁਰੇਸ਼ ਗੋਗੀ)-ਸਰਬਾ ਮਾਨ ਜਿੱਥੇ 'ਤੇਰੇ ਪਿੱਛੇ ਚਿੱਟੀਏ ਨੀ ਚਿੱਟਾ ਛੱਡਤਾ' ਗੀਤ ਨਾਲ ਬਾਲੀਵੁੱਡ ਦੀ ਚਰਚਿਤ ਫ਼ਿਲਮ 'ਉੜਤਾ' ਨਾਲ ਸੰਗੀਤਕ ਖੇਤਰ ' ਆਪਣੀ ਪਹਿਚਾਣ ਬਣਾਉਣ ਵਿਚ ਸਫਲ ਰਿਹਾ, ਉਸ ਉਪਰੰਤ ਪਰਮੀਸ਼ ਵਰਮਾ ਵਰਗੇ ਚੋਟੀ ਦੇ ਕਲਾਕਾਰਾਂ ਵਲੋਂ 'ਟੌਹਰ ਨਾਲ ਛੜਾ' ਆਦਿ ਗੀਤਾਂ ਰਾਹੀਂ ਸਮੇਂ-ਸਮੇਂ 'ਤੇ ਸੰਗੀਤ ਇੰਡਸਟਰੀਜ਼ ਵਿਚ ਆਪਣੀ ਹਾਜ਼ਰੀ ਲਵਾਉਣ ਵਿਚ ਸਫਲ ਰਿਹਾ, ਉੱਥੇ ਅਜੋਕੇ ਸਮੇਂ ਦੌਰਾਨ ਉਸ ਦੇ ਲਿਖੇ ਗੀਤ 'ਯਾਰੀਆਂ ਅਤੇ 'ਨੱਚਦੀ ਰਹੀ' ਨੂੰ ਗਾਇਕ ਬੂਟਾ ਅਕਲੀਆ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ | ਜਿਸ ਦਾ ਸੰਗੀਤ ਮਾਨੀ ਸਿੰਘ ਨੇ ਦਿੱਤਾ ਹੈ ਅਤੇ ਵੀ ਸਟੂਡੀਓ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਹੈ |