04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਹੰਡਿਆਇਆ ਵਿਖੇ ਸੜਕ ਹਾਦਸੇ 'ਚ ਇਕ ਅਧਿਆਪਕਾ ਦੀ ਮੌਤ, ਇਕ ਗੰਭੀਰ ਜ਼ਖ਼ਮੀ

Ad Position 21
No active advertisement
ਮਿ੍ਤਕ ਅਮਨਪ੍ਰੀਤ ਕੌਰ ਦੀ ਪੁਰਾਣੀ ਤਸਵੀਰ | <br/> 03-06-2026
ਹੰਡਿਆਇਆ, 2 ਜੂਨ (ਗੁਰਜੀਤ ਸਿੰਘ ਖੁੱਡੀ)-ਛੋਟੇ ਹਾਥੀ ਦੀ ਟੱਕਰ ਨਾਲ ਸਕੂਟਰੀ ਸਵਾਰ ਇਕ ਲੜਕੀ ਦੀ ਮੌਤ ਤੇ ਇਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਹੰਡਿਆਇਆ ਦੇ ਸਟੈਂਡਰਡ ਚੌਕ ਓਵਰਬਿ੍ਜ ਦੇ ਹੇਠਾਂ ਬਰਨਾਲਾ ਤੋਂ ਬਠਿੰਡਾ ਨੂੰ ਜਾ ਰਹੀ ਸਕੂਟਰੀ ਨੰ: ਪੀ.ਬੀ. 19 ਐਨ-1922 ਅਮਨਪ੍ਰੀਤ ਕੌਰ (22) ਪੁੱਤਰੀ ਜਸਪਾਲ ਸਿੰਘ ਤੇ ਸਰਬਜੀਤ ਕੌਰ ਪਤਨੀ ਗੁਰਦੀਪ ਸਿੰਘ ਸਿੱਧੂ ਵਾਸੀਅਨ ਸੇਖਾ ਮਦਰ ਟੀਚਰ ਸਕੂਲ ਹੰਡਿਆਇਆ ਨੂੰ ਜਾ ਰਹੀਆਂ ਸਨ ਤਾਂ ਮਾਨਸਾ ਵਾਲੇ ਪਾਸੇ ਤੋਂ ਛੋਟਾ ਹਾਥੀ ਨੰਬਰ ਐਚ.ਆਰ. 57 ਬੀ-0867 ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋ ਗਈਆਂ | ਟੈਂਪੂ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ | ਜ਼ਖ਼ਮੀ ਲੜਕੀ ਤੇ ਔਰਤ ਨੂੰ ਸੜਕ ਸੁਰੱਖਿਆ ਫੋਰਸ ਹੰਡਿਆਇਆ ਦੇ ਏ.ਐਸ.ਆਈ. ਗੁਰਬਖਸੀਸ ਸਿੰਘ, ਕਰਨਇੰਦਰ ਸਿੰਘ, ਅਰਸ਼ਦੀਪ ਕੌਰ ਤੇ ਅਮਨਦੀਪ ਕੌਰ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ | ਉਪਰੰਤ ਅਮਨਪ੍ਰੀਤ ਕੌਰ ਦੀ ਗੰਭੀਰ ਹਾਲਾਤ ਨੂੰ ਦੇਖਦੇ ਹੋਏ ਆਦੇਸ਼ ਹਸਪਤਾਲ ਭੁੱਚੋ ਮੰਡੀ (ਬਠਿੰਡਾ) ਵਿਖੇ ਦਾਖਲ ਕਰਵਾਇਆ ਗਿਆ | ਜਿੱਥੇ ਉਸ ਦੀ ਇਲਾਜ ਦੌਰਾਨ ਦੀ ਮੌਤ ਹੋ ਗਈ | ਜਦਕਿ ਸਰਬਜੀਤ ਕੌਰ ਬਰਨਾਲਾ ਵਿਖੇ ਪ੍ਰਾਈਵੇਟ ਹਸਪਤਾਲ ਵਿਖੇ ਜੇਰੇ ਇਲਾਜ ਹੈ | ਥਾਣਾ ਸਿਟੀ-2 ਬਰਨਾਲਾ ਦੇ ਤਫ਼ਤੀਸ਼ੀ ਅਫ਼ਸਰ ਮਨਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਟੈਂਪੂ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੇਵਾ ਕੇਂਦਰਾਂ 'ਚ ਕੰਮ ਕਰਦੇ ਮੁਲਾਜ਼ਮਾਂ ਦੀ ਹੜਤਾਲ 8ਵੇਂ ਦਿਨ ਵੀ ਜਾਰੀ <br/> ਅਗਲੀ ਖ਼ਬਰ ਨਿਰਧਾਰਿਤ ਫ਼ੀਸ ਤੋਂ ਵੱਧ ਪੈਸੇ ਵਸੂਲਣ ਵਾਲਾ ਵਸੀਕਾ ਨਵੀਸ ਵਿਜੀਲੈਂਸ ਵਲੋਂ ਗਿ੍ਫ਼ਤਾਰ <br/>
Ad Position 24