04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਖੁੱਡੀ ਰੋਡ 'ਤੇ ਘਰ 'ਚੋਂ ਸਾਮਾਨ ਚੋਰੀ, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 03-06-2026
ਬਰਨਾਲਾ, 2 ਜੂਨ (ਰਾਜ ਪਨੇਸਰ)-ਸਥਾਨਕ ਖੁੱਡੀ ਰੋਡ 'ਤੇ ਇਕ ਘਰ 'ਚੋਂ ਇਕ ਐਲ.ਸੀ.ਡੀ., ਇਕ ਬੈਟਰਾ, ਇਨਵਰਟਰ, ਗੈਸ ਸਿਲੰਡਰ, ਇਕ ਬੂਫਰ, ਚਾਂਦੀ ਦੇ ਗਹਿਣੇ ਚੋਰੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਥਾਣਾ ਸਿਟੀ-1 ਵਲੋਂ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਮੁੱਦਈ ਰੇਸ਼ਮ ਖ਼ਾਨ ਪੁੱਤਰ ਭੂਰਾ ਖ਼ਾਨ ਵਾਸੀ ਪੱਤੀ ਢਿੱਲੋਂ ਗਲੀ ਨੰ: 30 ਠੀਕਰੀਵਾਲਾ (ਬਰਨਾਲਾ) ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਹ ਰਜਤ ਸਿੰਗਲਾ ਪੁੱਤਰ ਰਾਮ ਕੁਮਾਰ ਵਾਸੀ ਖੁੱਡੀ ਰੋਡ ਬਰਨਾਲਾ ਨੇੜੇ ਸਿੰਗਲਾ ਮਾਰਬਲ ਦੀ ਫ਼ਰਮ 'ਤੇ ਅਕਾਉਂਟੈਂਟ ਦਾ ਕੰਮ ਕਰਦਾ ਹੈ | ਰਜਤ ਸਿੰਗਲਾ ਪਰਿਵਾਰ ਸਮੇਤ ਜ਼ੀਰਕਪੁਰ ਵਿਖੇ ਰਹਿੰਦਾ ਹੈ, ਜਿਨ੍ਹਾਂ ਦੇ ਮਕਾਨ ਦੀ ਦੇਖ ਰੇਖ ਉਹ ਕਰਦਾ ਹੈ | ਬੀਤੇ ਦਿਨੀਂ ਉਸ ਨੇ ਦੇਖਿਆ ਕਿ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀ 'ਚੋਂ ਇਕ ਐਲ.ਸੀ.ਡੀ., ਇਨਵਰਟਰ, ਗੈਸ ਸਿਲੰਡਰ, ਇਕ ਬੂਫਰ ਹੋਮ ਥੀਏਟਰ ਅਤੇ ਕੁੱਝ ਚਾਂਦੀ ਦੇ ਗਹਿਣੇ ਚੋਰੀ ਹੋ ਚੁੱਕੇ ਸਨ | ਪੁਲਿਸ ਵਲੋਂ ਪੜਤਾਲ ਕਰਨ ਉਪਰੰਤ ਪਤਾ ਲੱਗਿਆ ਕਿ ਇਹ ਚੋਰ ਗੁਰਦੇਵ ਸਿੰਘ ਵਾਸੀ ਬਰਨਾਲਾ ਦੇ ਨਾਂਅ ਦੇ ਵਿਅਕਤੀ ਨੇ ਕੀਤੀ ਹੈ | ਪੁਲਿਸ ਕਾਰਵਾਈ ਅਨੁਸਾਰ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ 120 ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸੇਵਾ ਕੇਂਦਰਾਂ 'ਚ ਕੰਮ ਕਰਦੇ ਮੁਲਾਜ਼ਮਾਂ ਦੀ ਹੜਤਾਲ 8ਵੇਂ ਦਿਨ ਵੀ ਜਾਰੀ <br/>
Ad Position 24