ਮਹਿਲ ਕਲਾਂ, 3 ਜੂਨ (ਅਵਤਾਰ ਸਿੰਘ ਅਣਖੀ)-ਪੰਚਾਇਤ ਸੰਮਤੀ ਮਹਿਲ ਕਲਾਂ ਦੇ ਸਮੂਹ ਮੈਂਬਰਾਂ ਦੀ ਪਹਿਲੀ ਮੀਟਿੰਗ ਬਲਾਕ ਸੰਮਤੀ ਮਹਿਲ ਕਲਾਂ ਦੇ ਦਫ਼ਤਰ ਵਿਖੇ ਹੋਈ | ਇਸ ਮੌਕੇ ਬਲਾਕ ਨਾਲ ਸੰਬੰਧਿਤ 25 ਜ਼ੋਨਾਂ ਤੋਂ ਚੁਣੇ ਹੋਏ ਸੰਮਤੀ ਮੈਂਬਰਾਂ 'ਚੋਂ 21 ਮੈਂਬਰਾਂ ਨੇ ਮੀਟਿੰਗ 'ਚ ਸ਼ਮੂਲੀਅਤ ਕੀਤੀ | ਬਲਾਕ ਸੰਮਤੀ ਦੇ ਚੇਅਰਮੈਨ ਕਰਮਜੀਤ ਸਿੰਘ ਨਾਈਵਾਲਾ ਤੇ ਵਾਇਸ ਚੇਅਰਮੈਨ ਕਿਰਨਜੀਤ ਕੌਰ ਮਠਾੜੂ ਦੀ ਹਾਜ਼ਰੀ 'ਚ ਹੋਈ ਮੀਟਿੰਗ ਵਿਚ ਹਾਜ਼ਰ ਸੰਮਤੀ ਮੈਂਬਰਾਂ ਵਲੋਂ ਵੱਖ-ਵੱਖ ਪਿੰਡਾਂ ਦੇ ਅਧੂਰੇ ਪਏ ਵਿਕਾਸ ਕਾਰਜਾਂ 'ਤੇ ਚਰਚਾ ਕਰਨ ਤੋਂ ਬਾਅਦ ਦਫ਼ਤਰ ਬਲਾਕ ਸੰਮਤੀ ਮਹਿਲ ਕਲਾਂ ਵਿਖੇ (ਅÏਰਤ-ਮਰਦ) ਦੇ ਬਾਥਰੂਮ ਦੀ ਉਸਾਰੀ ਕਰਨ, ਪੰਚਾਇਤ ਸੰਮਤੀ ਪਾਸ 15ਵੇਂ ਵਿੱਤ ਕਮਿਸ਼ਨ ਦੀ ਟਾਈਫ ਅਤੇ ਅਣ ਟਾਈਫ ਗਰਾਂਟ ਦੀ ਵੰਡ ਕਰਨ ਅਤੇ ਚੇਅਰਮੈਨ ਪੰਚਾਇਤ ਸੰਮਤੀ ਦੇ ਦਫ਼ਤਰ ਦੀ ਰੈਨੋਵੇਸ਼ਨ ਕਰਨ ਸਬੰਧੀ ਸਰਬ-ਸੰਮਤੀ ਨਾਲ ਮਤੇ ਪਾਸ ਕੀਤੇ | ਇਸ ਤੋਂ ਇਲਾਵਾ ਵਿਧਾਤੇ ਐਸ.ਸੀ. ਧਰਮਸ਼ਾਲਾ ਲਈ 4 ਲੱਖ, ਪਿੰਡ ਸਹਿਜੜਾ ਦੀ ਮਜ਼੍ਹਬੀ ਸਿੱਖ ਧਰਮਸ਼ਾਲਾ ਲਈ ਢਾਈ ਲੱਖ, ਮਹਿਲ ਕਲਾਂ ਸੋਢੇ ਐਸ.ਸੀ. ਧਰਮਸ਼ਾਲਾ ਤੇ ਮਸੀਤ ਵਾਲਾ ਸ਼ੈੱਡ, ਪਿੰਡ ਚੰਨਣਵਾਲ ਦੇ ਸੀਨੀਅਰ ਸੈਕੰਡਰੀ ਸਕੂਲ 'ਚ ਇੰਟਰਲਾਕ ਲਈ 4 ਲੱਖ, ਪਿੰਡ ਹਮੀਦੀ ਦੀ ਪਾਲ ਐਸ.ਸੀ. ਧਰਮਸ਼ਾਲਾ ਲਈ 4 ਲੱਖ, ਪਿੰਡ ਕੁਤਬਾ ਦੇ ਸ਼ਹੀਦ ਸਿਪਾਹੀ ਜਸਵੰਤ ਸਿੰਘ ਦੀ ਯਾਦਗਾਰ ਬਣਾਉਣ ਲਈ ਸਾਢੇ ਚਾਰ ਲੱਖ, ਪਿੰਡ ਠੁੱਲੀਵਾਲ ਛੱਪੜ ਦੇ ਕੰਮ ਲਈ ਸਾਢੇ 9 ਲੱਖ, ਮਹਿਲ ਕਲਾਂ 'ਚ ਪਾਈਪ ਲਾਈਨ 'ਤੇ ਪੀਣ ਵਾਲੇ ਪਾਣੀ ਲਈ ਸਾਢੇ 9 ਲੱਖ, ਪਿੰਡ ਹਰਦਾਸਪੁਰਾ ਦੇ ਵਾਟਰ ਵਰਕਸ ਦੀ ਪਾਈਪਾਂ ਦੀ ਰਿਪੇਅਰ ਲਈ 8 ਲੱਖ, ਪਿੰਡ ਮਹਿਲ ਖੁਰਦ ਦੀਆਂ ਤਿੰਨ ਮੋਟਰਾਂ ਲਈ 5 ਲੱਖ ਜਾਰੀ ਕਰਨ ਸਬੰਧੀ ਮਨਜ਼ੂਰੀ ਦਿੱਤੀ ਗਈ | ਇਸ ਮੌਕੇ ਬੀ.ਡੀ.ਪੀ.ਓ. ਮਹਿਲ ਕਲਾਂ ਭੂਸ਼ਨ ਕੁਮਾਰ ਤੇ ਚੇਅਰਮੈਨ ਕਰਮਜੀਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਜਾਰੀ ਕੀਤੇ ਜਾ ਰਹੇ 15ਵੇਂ ਵਿੱਤ ਕਮਿਸ਼ਨ ਦੇ ਫ਼ੰਡਾਂ ਨਾਲ ਬਲਾਕ ਨਾਲ ਸਬੰਧਿਤ 10 ਪਿੰਡਾਂ ਲਈ 60 ਲੱਖ ਦੇ ਕਰੀਬ ਰਾਸ਼ੀ ਨਾਲ ਵਿਕਾਸ ਕਾਰਜ ਕੀਤੇ ਜਾਣਗੇ | ਇਸ ਮੌਕੇ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਧਨੋਆ, ਗੁਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਹਮੀਦੀ, ਗੋਰਖਾ ਸਿੰਘ ਸੋਹੀਆਂ, ਨਿਰਮਲਜੀਤ ਕੌਰ ਪੱਖੋ, ਨਿਰੰਜਨ ਸਿੰਘ ਚੀਮਾ, ਸੰਦੀਪ ਸਿੰਘ ਠੀਕਰੀਵਾਲ, ਕੁਲਵੰਤ ਕੌਰ ਮੂੰਮ, ਜਸਵਿੰਦਰ ਕੌਰ ਰਾਏਸਰ, ਸੁਖਵਿੰਦਰ ਕੌਰ ਟੱਲੇਵਾਲ, ਹਰਦੀਪ ਕੌਰ ਭੋਤਨਾ, ਜਸਪ੍ਰੀਤ ਸਿੰਘ, ਕੁਲਵੰਤ ਸਿੰਘ ਧਨੇਰ, ਲਖਵਿੰਦਰ ਸਿੰਘ ਛੀਨੀਵਾਲ ਖ਼ੁਰਦ, ਜਸਵਿੰਦਰ ਕੌਰ ਕੁਰੜ, ਜਸਵਿੰਦਰ ਕੌਰ ਵਿਧਾਤੇ ਆਦਿ ਹਾਜ਼ਰ ਸਨ |