14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪ੍ਰੈੱਸ ਕਲੱਬ ਨੇ ਟਰੈਫ਼ਿਕ ਦੀ ਸਮੱਸਿਆ ਸੰਬੰਧੀ ਡੀ.ਸੀ. ਤੇ ਐਸ.ਐਸ.ਪੀ. ਨੂੰ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 04-06-2026
ਹੰਡਿਆਇਆ, 3 ਜੂਨ (ਪੱਤਰ ਪ੍ਰੇਰਕ)-ਪ੍ਰੈੱਸ ਕਲੱਬ ਹੰਡਿਆਇਆ ਦੇ ਅਹੁਦੇਦਾਰਾਂ ਵਲੋਂ ਸਟੈਂਡਰਡ ਚੌਕ 'ਚ ਟਰੈਫ਼ਿਕ ਦੀ ਸਮੱਸਿਆ ਨੂੰ ਦੂਰ ਕਰਨ ਸਬੰਧੀ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਸਬੰਧੀ ਪ੍ਰੈਸ ਕਲੱਬ ਦੇ ਅਹੁਦੇਦਾਰ ਬੰਧਨਤੋੜ ਸਿੰਘ, ਚੇਅਰਮੈਨ ਗੁਰਜੀਤ ਸਿੰਘ ਖੱੁਡੀ, ਲਿਆਕਤ ਅਲੀ, ਕਰਨ ਬਾਵਾ ਤੇ ਕੁਲਦੀਪ ਸਿੰਘ ਰਾਮਗੜ੍ਹੀਆ ਨੇ ਦੱਸਿਆ ਕਿ ਸਟੈਂਡਰਡ ਚੌਕ ਦੇ ਓਵਰਬਿ੍ਜ ਦੇ ਹੇਠਾਂ ਬੀਤੇ ਦਿਨੀਂ ਇਕ ਔਰਤ ਦੀ ਮੌਤ ਤੇ ਇਕ ਜ਼ਖ਼ਮੀ ਹੋ ਗਈ ਸੀ | ਇਸ ਤੋਂ ਪਹਿਲਾਂ ਵੀ ਇਸ ਚੌਕ ਵਿਚ ਕਈ ਹਾਦਸੇ ਵਾਪਰ ਚੱੁਕੇ ਹਨ, ਕਿਉਂਕਿ ਓਵਰਬਿ੍ਜ ਨੂੰ ਦੁਬਾਰਾ ਬਣਾਉਣ ਸਬੰਧੀ ਕੰਮ ਚੱਲ ਰਿਹਾ ਹੈ | ਇਸ ਕਰ ਕੇ ਉਪਰਲੀ ਸਾਰੀ ਟਰੈਫ਼ਿਕ ਹੇਠਾਂ ਦੀ ਆਉਣ ਕਾਰਨ ਭਾਰੀ ਜਾਮ ਲੱਗ ਜਾਂਦੇ ਹਨ | ਜਿਸ ਕਾਰਨ ਹਾਦਸੇ ਵਾਪਰ ਜਾਂਦੇ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ ਤੇ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਬਰਨਾਲਾ ਤੋਂ ਸੰਗਰੂਰ ਸਾਈਡ, ਸੰਗਰੂਰ ਤੋਂ ਬਠਿੰਡਾ ਸਾਈਡ ਸਪੀਡ ਬਰੈਕਰ, ਲਾਈਟਾਂ ਤੇ ਟਰੈਫ਼ਿਕ ਦੇ ਪ੍ਰਬੰਧ ਕੀਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਖੱੁਡੀ ਕਲਾਂ ਵਿਖੇ ਗੁਰਮਤਿ ਸਮਾਗਮ 5 ਤੋਂ <br/> ਅਗਲੀ ਖ਼ਬਰ ਵਾਰਡ ਅਟੈਂਡੈਂਟ ਨੂੰ ਗਿ੍ਫ਼ਤਾਰ ਕਰਨ ਦੇ ਰੋਸ ਵਜੋਂ ਸਬ-ਡਵੀਜ਼ਨਲ ਹਸਪਤਾਲ ਦੀਆਂ ਸੇਵਾਵਾਂ ਰਹੀਆਂ ਬੰਦ
Ad Position 24