30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਧਨੌਲਾ ਖ਼ੁਰਦ ਵਿਖੇ 62ਵਾਂ ਸਾਲਾਨਾ ਭੰਡਾਰਾ 8 ਤੋਂ

Ad Position 21
No active advertisement
ਅਜੀਤ ਡੈਸਕ 06-06-2026
ਹੰਡਿਆਇਆ, 5 ਜੂਨ (ਗੁਰਜੀਤ ਸਿੰਘ ਖੱੁਡੀ)-ਧਨੌਲਾ ਖ਼ੁਰਦ ਵਿਖੇ ਦਰਗਾਹ ਸ਼ਰੀਫ਼ ਹਜ਼ਰਤ ਨੌਗੱਜਾ ਪੀਰ ਜੀ ਦੇ ਮੁੱਖ ਗੱਦੀ ਨਸੀਨ ਸਾਂਈ ਗ਼ੁਲਾਮ ਖ਼ੁਸ਼ੀ ਮੁਹੰਮਦ ਚਿਸ਼ਤੀ ਨਿਜ਼ਾਮੀ ਦੀ ਅਗਵਾਈ ਵਿਚ ਤਿੰਨ ਰੋਜ਼ਾ 62ਵਾਂ ਸਾਲਾਨਾ ਭੰਡਾਰਾ ਦਰਵੇਸ਼ਾਂ ਆਲਮ ਚਿਸ਼ਤੀ ਨਿਜ਼ਾਮੀਆ, ਹਜ਼ਰਤ ਨੌਗੱਜਾ ਪੀਰ ਜੀ ਦੀ ਯਾਦ ਨੂੰ ਸਮਰਪਿਤ 8, 9 ਤੇ 10 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਸਲੀਮ ਖ਼ਾਨ ਨੇ ਦਿੱਤੀ ਤੇ ਦੱਸਿਆ ਕਿ 8 ਜੂਨ ਨੂੰ ਅਸਰ ਨਮਾਜ਼ ਤੇ ਮਗਰਿਬ ਦੇ ਵਿਚਕਾਰ ਸਲਾਤ ਤੇ ਪਹਿਲਾ ਖ਼ਤਮ ਸ਼ਰੀਫ਼ ਤੇ ਇਸਾ ਦੀ ਨਮਾਜ਼ ਤੋਂ ਬਾਅਦ ਮਹਿਫ਼ਲ ਏ ਕੱਵਾਲੀ ਹੋਵੇਗੀ | 9 ਜੂਨ ਨੂੰ ਸਵੇਰੇ ਕੱਵਾਲ ਮੁਨੱਵਰ ਅਲੀ ਐਂਡ ਪਾਰਟੀ ਮੁਬਾਰਕਪੁਰ ਚੂੰਘਾ ਵਾਲੇ ਕੱਵਾਲੀਆਂ ਪੇਸ਼ ਕਰਨਗੇ ਤੇ ਦੂਸਰਾ ਖ਼ਤਮ ਸ਼ਰੀਫ਼ ਹੋਵੇਗਾ | 10 ਜੂਨ ਨੂੰ 12 ਵਜੇ ਤੀਸਰਾ ਖ਼ਤਮ ਗਿਆਰ੍ਹਵੀਂ ਸ਼ਰੀਫ਼ ਦਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਅਪਰੈਂਟਿਸ਼ਿਪ ਲਾਈਨਮੈਨਾਂ ਨੂੰ ਕੁੱਟਣ ਦਾ ਬੇਰੁਜ਼ਗਾਰ ਸਾਂਝਾ ਮੋਰਚਾ ਨੇ ਸਖ਼ਤ ਨੋਟਿਸ ਲੈਂਦਿਆਂ ਕੀਤੀ ਸਖ਼ਤ ਸ਼ਬਦਾਂ ਵਿਚ... ਅਗਲੀ ਖ਼ਬਰ ਨੀਤੀ ਆਯੋਗ ਵਲੋਂ ਵਾਈ.ਐਸ. ਸਕੂਲ ਨੂੰ 40ਵੀਂ ਵਾਰ ਏ.ਟੀ.ਐਲ. ਸਕੂਲ ਆਫ਼ ਦਾ ਮੰਥ ਚੁਣਿਆ
Ad Position 24