30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸੋਨੇ ਦੇ ਗਹਿਣੇ ਘਰੋਂ ਲੈ ਕੇ ਪ੍ਰੇਮੀ ਨਾਲ ਭੱਜੀ ਔਰਤ ਨੂੰ ਪ੍ਰੇਮੀ ਸਮੇਤ ਗਿ੍ਫ਼ਤਾਰ ਕੀਤਾ <br/>

Ad Position 21
No active advertisement
ਅਜੀਤ ਡੈਸਕ 06-06-2026
ਹੰਡਿਆਇਆ, 5 ਜੂਨ (ਗੁਰਜੀਤ ਸਿੰਘ ਖੱੁਡੀ)-ਪ੍ਰੇਮੀ ਨਾਲ ਸੋਨੇ ਦੇ ਗਹਿਣੇ ਲੈ ਕੇ ਭੱਜੀ ਔਰਤ ਤੇ ਪ੍ਰੇਮੀ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਲਜੀਤ ਸਿੰਘ ਪੱੁਤਰ ਹੀਰਾ ਸਿੰਘ ਵਾਸੀ ਕੋਠੇ ਚੂੰਘਾ ਨੇ ਬਿਆਨ ਦਰਜ ਕਰਵਾਏ ਕਿ 6-7 ਮਈ 2026 ਦੀ ਦਰਮਿਆਨੀ ਰਾਤ ਨੂੰ ਮੇਰੀ ਪਤਨੀ ਕਿਰਨਜੀਤ ਕੌਰ ਬਿਨਾਂ ਦੱਸੇ ਪੱੁਛੇ ਘਰੋਂ ਚਲੀ ਗਈ | ਉਸ ਦਿਨ ਤੋਂ ਮੈ ਤੇ ਮੇਰਾ ਛੋਟਾ ਬੱਚਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ | ਜਦੋਂ ਮੈ ਤੇ ਮੇਰੀ ਮਾਤਾ ਨੇ 29 ਮਈ ਨੂੰ ਪੇਟੀ ਖੋਲ੍ਹ ਕੇ ਚੈਕ ਕੀਤੀ ਤਾਂ ਉਸ ਵਿਚੋਂ ਸੋਨੇ ਦੇ ਗਹਿਣੇ ਇਕ ਚੈਨ, ਦੋ ਛਾਪਾਂ, ਸੋਨੇ ਦੇ ਗਹਿਣੇ ਹਾਰ, ਟਿੱਕਾ ਸੋਨੇ ਦਾ, ਜੋੜੀਆਂ ਕਾਂਟੇ ਵਜ਼ਨ ਕਰੀਬ 6 ਤੋਲੇ ਸੋਨਾ ਤੇ 20 ਹਜ਼ਾਰ ਰੁਪਏ ਦੀ ਨਗਦ ਮੇਰੀ ਪਤਨੀ ਕਿਰਨਜੀਤ ਕੌਰ ਤੇ ਗੁਰਪਿਆਰ ਸਿੰਘ ਪੱੁਤਰ ਗੁਰਤੇਜ ਸਿੰਘ ਵਾਸੀ ਮੌੜ ਮੰਡੀ (ਬਠਿੰਡਾ) ਨਾਲ ਘਰੋਂ ਚਲੀ ਗਈ | ਉਨ੍ਹਾਂ ਕਿਹਾ ਕਿ ਗੁਰਪਿਆਰ ਸਿੰਘ ਤੇ ਕਿਰਨਜੀਤ ਕੌਰ ਨੂੰ 3 ਜੂਨ ਨੂੰ ਮਲੋਟ ਤੋਂ ਕਾਬੂ ਕੀਤਾ | ਜਿਨ੍ਹਾਂ ਪਾਸੋਂ ਇਕ ਚੈਨ ਸੋਨਾ ਵਜ਼ਨੀ 10 ਗ੍ਰਾਮ, ਇਕ ਜੋੜੀ ਕਾਂਟੇ ਵਜ਼ਨ 14 ਗ੍ਰਾਮ, ਇਕ ਜੋੜਾ ਕਾਂਟੇ (ਟੌਪਸ) ਸੋਨਾ 2.700 ਗ੍ਰਾਮ, ਇਕ ਛਾਪ 3.700 ਗ੍ਰਾਮ, ਇਕ ਛਾਪ ਸੋਨਾ 1 ਗ੍ਰਾਮ ਬਰਾਮਦ ਕੀਤੇ | ਜਿਨ੍ਹਾਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਲੈ ਕੇ ਜੇਲ੍ਹ ਭੇਜਿਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਅਪਰੈਂਟਿਸ਼ਿਪ ਲਾਈਨਮੈਨਾਂ ਨੂੰ ਪਸ਼ੂਆਂ ਵਾਂਗੂੰ ਕੁੱਟਣ ਦਾ ਭਾਕਿਯੂ ਡਕੌਂਦਾ ਨੇ ਲਿਆ ਸਖ਼ਤ ਨੋਟਿਸ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਪ੍ਰਗਟ ਸਿੰਘ ਮਕਸੂਥਾਂ ਨੂੰ ਲਾਇਆ ਬਲਾਕ ਪ੍ਰਧਾਨ <br/>
Ad Position 24