ਤਪਾ ਮੰਡੀ, 6 ਜੂਨ (ਪ੍ਰਵੀਨ ਗਰਗ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਤਪਾ ਵਲੋਂ ਸ਼ਰਧਾਲੂਆਂ ਦੀ 19ਵੀਂ ਬੱਸ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਲਿਜਾਈ ਗਈ, ਜਿਸ ਨੂੰ ਕਮੇਟੀ ਦੇ ਚੇਅਰਮੈਨ ਡਾ: ਨਰੇਸ਼ ਬਾਂਸਲ ਨੇ ਝੰਡੀ ਦੇ ਕੇ ਰਵਾਨਾ ਕੀਤਾ | ਉਪਰੰਤ ਗੱਲਬਾਤ ਦੌਰਾਨ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਜੂਨ ਵਿਚ ਸ਼ਰਧਾਲੂਆਂ ਦੀ ਬੱਸ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਲਿਜਾਈ ਜਾਂਦੀ ਹੈ | ਇਸ ਦੌਰਾਨ ਸ਼ਰਧਾਲੂਆਂ ਨੇ ਮਾਤਾ ਦੇ ਜੈਕਾਰੇ ਲਾਉਂਦਿਆਂ ਕਿਹਾ ਕਿ ਉਹ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਕੇ ਇਲਾਕੇ ਦੇ ਸੁੱਖ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਮਨੋਕਾਮਨਾ ਕਰਨਗੇ | ਇਸ ਮੌਕੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਕੀਰਤੀ ਦੇਵ ਬਿੰਨੀ, ਸੁਰੇਸ਼ ਮਿੱਤਲ, ਪ੍ਰਦੀਪ ਕੁਮਾਰ, ਚੇਤਨ ਗੋਇਲ, ਗਗਨ ਮਿੱਤਲ, ਰਾਹੁਲ ਗੋਇਲ, ਰਾਜੂ ਤਾਜੋ, ਸੁਨੀਲ ਤਾਜੋ, ਖੇਮਕਰਨ ਆਦਿ ਮੌਜੂਦ ਸਨ |