ਅਕਾਲੀ ਦਲ ਅਤੇ ਭਾਜਪਾ ਗੱਠਜੋੜ ਸਿਧਾਂਤਾਂ ਦਾ ਗੱਠਜੋੜ ਨਹੀਂ-ਈਲਵਾਲ
ਸੰਗਰੂਰ, 25 ਨਵੰਬਰ (ਧੀਰਜ ਪਸੋਰੀਆ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਹੋਇਆ ਗੱਠਜੋੜ ਸਿਧਾਂਤਾਂ ਦਾ ਗੱਠਜੋੜ ਨਹੀਂ ਬਲਕਿ ਇਹ ਗੱਠਜੋੜ ਸੱਤਾ ਦੇ ਲਾਲਚ ਵਿੱਚ ਕੀਤਾ ਗਿਆ ਗੱਠਜੋੜ ਹੈ ਜਦੋਂ ਕਿ ਆਮ ਆਦਮੀ ਪਾਰਟੀ ਦਾ ਗੱਠਜੋੜ ਪੰਜਾਬ ਦੇ ਸਵਾ ਤਿੰਨ ਕਰੋੜ ਲੋਕਾਂ ਨਾਲ ਹੈ ਜੋ ਹਮੇਸ਼ਾ ਹਮੇਸ਼ਾ ਲਈ ਰਹੇਗਾ। ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕਿਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਕਿਹਾ ਹੈ ਕਿ ਜਿਹੜੀਆਂ ਪਾਰਟੀਆਂ ਦੇ ਆਗੂ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਕੋਸ ਰਹੇ ਸਨ ਤਾਂ ਫਿਰ ਉਹ ਦੱਸਣ ਕਿ ਅੱਜ ਉਨਾਂ ਨੇ ਕਿਹੜੇ ਸਿਧਾਂਤਾਂ ਤੇ ਗੱਠਜੋੜ ਕੀਤਾ ਹੈ।
ਅਜੀਤ ਡੈਸਕ
26-11-2026