07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸ਼ਹਿਣਾ ਨੇ ਜਥੇਬੰਦੀ ਦੀ 30ਵੀਂ ਵਰ੍ਹੇਗੰਢ ਮਨਾਈ <br/>

Ad Position 21
No active advertisement
ਅਜੀਤ ਡੈਸਕ 09-06-2026
ਸ਼ਹਿਣਾ, 8 ਜੂਨ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਸ਼ਹਿਣਾ ਵਲੋਂ ਬਲਾਕ ਪ੍ਰਧਾਨ ਡਾ: ਜਸਵੰਤ ਸਿੰਘ ਨੱਤ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੀ 30ਵੀਂ ਵਰ੍ਹੇਗੰਢ ਮਨਾਈ ਗਈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਡਾ: ਸੁਦਾਗਰ ਸਿੰਘ ਭੋਤਨਾ, ਬਲਾਕ ਦੇ ਪ੍ਰੈੱਸ ਸਕੱਤਰ ਡਾ: ਮਨਜੀਤ ਸਿੰਘ ਮਹਿਤਾ ਨੇ ਆਪਣੇ ਤਜਰਬੇ 'ਚੋਂ ਜਥੇਬੰਦੀ ਦੇ ਹੁਣ ਤੱਕ ਦੇ ਸਫ਼ਰ ਦੌਰਾਨ ਹੋਈਆਂ ਖੱਟੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ | ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਡਾ: ਜਸਵਿੰਦਰ ਸਿੰਘ ਕਾਲਖ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ | ਜਿਨ੍ਹਾਂ ਦੀ ਜਥੇਬੰਦੀ ਪ੍ਰਤੀ ਸਮਰਪਣ ਦੀ ਭਾਵਨਾ, ਇਮਾਨਦਾਰੀ, ਅਣਥੱਕ ਮਿਹਨਤ ਅਤੇ ਯੋਗ ਅਗਵਾਈ ਨੇ ਜਥੇਬੰਦੀ ਨੂੰ ਪੀੜ੍ਹੀ ਦਰ ਪੀੜ੍ਹੀ ਬੁਲੰਦੀਆਂ 'ਤੇ ਪਹੁੰਚਾਇਆ | ਜ਼ਿਲ੍ਹਾ ਜੁਆਇੰਟ ਸਕੱਤਰ ਡਾ: ਚਮਕੌਰ ਸਿੰਘ ਜੈਮਲ ਸਿੰਘ ਵਾਲਾ, ਸਹਾਇਕ ਸੈਕਟਰੀ ਡਾ: ਸੱਤਪਾਲ ਸਿੰਘ ਚੀਮਾ, ਖ਼ਜ਼ਾਨਚੀ ਡਾ: ਹਰਨੇਕ ਸਿੰਘ ਜੰਗੀਆਣਾ, ਸੂਬਾ ਆਗੂ ਡਾ: ਜਗਸੀਰ ਸਿੰਘ ਚੀਮਾ, ਬਲਾਕ ਦੇ ਮੀਤ ਪ੍ਰਧਾਨ ਡਾ: ਪਰਮਿੰਦਰ ਸਿੰਘ ਤਾਜੋਕੇ, ਡਾ: ਹਰਬੰਸ ਸਿੰਘ ਤਾਜੋਕੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਬਲਾਕ ਵਿਚ ਕੁੱਝ ਸਮਾਂ ਪਹਿਲਾਂ ਜਥੇਬੰਦੀ 'ਚ ਸ਼ਾਮਿਲ ਹੋਏ ਡਾਕਟਰ ਸਾਥੀਆਂ ਨੂੰ ਡਿਜੀਟਲ ਮੈਂਬਰਸ਼ਿਪ ਸਰਟੀਫਿਕੇਟ, ਡਿਜੀਟਲ ਆਈ ਕਾਰਡ ਅਤੇ ਡਿਜੀਟਲ ਕਲੀਨਿਕ ਬੋਰਡ ਵੰਡੇ ਗਏ | ਇਸ ਮੌਕੇ ਡਾ: ਕੇਵਲ ਸਿੰਘ ਸੰਧੂ ਕਲਾਂ, ਡਾ: ਸੁਖਪ੍ਰੀਤ ਸਿੰਘ ਸੰਧੂ ਕਲਾਂ, ਡਾ: ਚਮਕੌਰ ਸਿੰਘ ਤਾਜੋਕੇ, ਸੁਖਪਾਲ ਸਿੰਘ ਧਾਲੀਵਾਲ ਪੱਖੋ ਕੈਂਚੀਆਂ, ਗੁਰਦੀਪ ਸਿੰਘ ਜਗਜੀਤਪੁਰਾ, ਡਾ: ਹਰਪ੍ਰੀਤ ਸਿੰਘ ਮਹਿਤਾ, ਡਾ: ਦਰਸ਼ਨ ਸਿੰਘ ਤਾਜੋਕੇ, ਡਾ: ਮੁਸ਼ਤਾਕ ਅਲੀ ਬੱਲੋ ਕੇ (ਮਲੇਰਕੋਟਲੇ ਵਾਲੇ), ਡਾ: ਗਗਨਦੀਪ ਸਿੰਘ ਢਿੱਲਵਾਂ, ਡਾ: ਜਗਦੀਪ ਸਿੰਘ ਬੀਹਲੀ, ਹਰਜੀਤ ਸਿੰਘ ਮਾਨ ਸੁਖਪੁਰਾ, ਡਾ: ਜਸਪ੍ਰੀਤ ਸਿੰਘ ਤਪਾ, ਨਿਰਮਲ ਸਿੰਘ ਸ਼ਹਿਣਾ, ਪਰਮਜੀਤ ਸਿੰਘ ਮੌੜ ਮਕਸੂਥਾ, ਡਾ: ਸੱਤਪਾਲ ਸਿੰਘ ਸ਼ਹਿਣਾ, ਡਾ: ਸੁਖਦੀਪ ਕੁਮਾਰ ਸ਼ਹਿਣਾ, ਫਤਿਹਦੀਪ ਸਿੰਘ ਸ਼ਹਿਣਾ, ਡਾ: ਮੁਸ਼ਤਾਕ ਮੁਹੰਮਦ ਪੱਖੋ ਕੈਂਚੀਆਂ, ਡਾ: ਸੇਵਕ ਸਿੰਘ ਖੁੱਡੀ ਖ਼ੁਰਦ, ਗੁਰਪ੍ਰੀਤ ਸਿੰਘ ਜੰਗੀਆਣਾ, ਡਾ: ਜਗਤਾਰ ਸਿੰਘ ਭਦੌੜ, ਡਾ: ਬਲਵਿੰਦਰ ਸਿੰਘ ਭਦੌੜ, ਡਾ: ਸਾਹਿਬਾਜ ਖ਼ਾਨ ਗੋਲਡੀ ਭਦੌੜ, ਡਾ: ਰਾਜੀਵ ਖ਼ਾਨ ਰੂੜੇਕੇ ਕਲਾਂ, ਡਾ: ਬੂਟਾ ਖ਼ਾਨ ਤਪਾ ਮੰਡੀ, ਡਾ: ਹਰਵਿੰਦਰ ਸਿੰਘ ਸ਼ਹਿਣਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਣਿਆ ਗਾਜਰ ਬੂਟੀ ਦੀ ਨਰਸਰੀ <br/> ਅਗਲੀ ਖ਼ਬਰ ਓ.ਬੀ.ਸੀ. ਵੈੱਲਫੇਅਰ ਫ਼ਰੰਟ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ <b...
Ad Position 24