08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਸਰਕਾਰ ਵਲੋਂ ਅÏਰਤਾਂ ਦੇ ਖਾਤਿਆਂ 'ਚ ਇਕ ਹਜ਼ਾਰ ਭੇਜਣ ਦੇ ਐਲਾਨ ਸਿਰਫ਼ ਚੋਣ ਸਟੰਟ- ਐਡਵੋਕੇਟ ਖੇੜੀ <br/>

Ad Position 21
No active advertisement
ਅਜੀਤ ਡੈਸਕ 09-06-2026
ਮਹਿਲ ਕਲਾਂ, 8 ਜੂਨ (ਅਵਤਾਰ ਸਿੰਘ ਅਣਖੀ)- ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ ਵਲੋਂ ਕਾਂਗਰਸ ਪਾਰਟੀ ਹਾਈਕਮਾਂਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਮਜ਼ਬੂਤੀ ਲਈ ਹਲਕਾ ਮਹਿਲ ਕਲਾਂ ਅੰਦਰ ਵਿੱਢੀ ਮੁਹਿੰਮ ਤਹਿਤ ਪਾਰਟੀ ਆਗੂ ਦਰਸ਼ਨ ਸਿੰਘ ਚੁਹਾਣਕੇ ਦੀ ਅਗਵਾਈ ਹੇਠ ਪਿੰਡ ਚੁਹਾਣਕੇ ਖੁਰਦ ਵਿਖੇ ਅÏਰਤਾਂ ਦੀ ਭਰਵੀਂ ਮੀਟਿੰਗ ਕੀਤੀ ਗਈ | ਇਸ ਮੌਕੇ ਬੋਲਦਿਆਂ ਅÏਰਤ ਆਗੂਆਂ ਬੀਬੀ ਜਸਬੀਰ ਕੌਰ, ਜਸਪ੍ਰੀਤ ਕੌਰ, ਗੁਰਮੀਤ ਕੌਰ, ਚਰਨਜੀਤ ਕੌਰ, ਕਿਰਨਦੀਪ ਕੌਰ, ਸਿਮਰਜੀਤ ਕੌਰ, ਸਰਬਜੀਤ ਕੌਰ, ਬੀਬੀ ਮਨਦੀਪ ਕੌਰ ਆਦਿ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਅÏਰਤਾਂ ਦੇ ਖਾਤਿਆਂ 'ਚ 1000 ਰੁਪਏ ਪਾਉਣ ਦੇ ਕੀਤੇ ਵਾਅਦੇ ਅਨੁਸਾਰ ਅੱਜ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਕ ਧੇਲਾ ਵੀ ਨਹੀਂ ਦਿੱਤਾ ਗਿਆ | 'ਆਪ' ਸਰਕਾਰ ਵਲੋਂ ਅÏਰਤਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਦਾ ਹਿਸਾਬ-ਕਿਤਾਬ ਆਗਾਮੀ ਵਿਧਾਨ ਸਭਾ ਚੋਣਾਂ ਵੇਲੇ ਪੂਰਾ ਕੀਤਾ ਜਾਵੇਗਾ | ਸੀਨੀਅਰ ਆਗੂ ਐਡਵੋਕੇਟ ਜਸਵੀਰ ਸਿੰਘ ਖੇੜੀ ਨੇ ਸੂਬਾ ਸਰਕਾਰ ਉਪਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਹੁਣ ਵਿਧਾਨ ਸਭਾ ਵੋਟਾਂ ਨੇੜੇ ਆਉਣ ਕਰ ਕੇ ਅÏਰਤਾਂ ਦੇ ਖਾਤਿਆਂ 'ਚ 1000 ਅਤੇ ਐਸ.ਸੀ. ਵਰਗ ਦੀਆਂ ਅÏਰਤਾਂ ਲਈ 1500 ਰੁਪਏ ਪ੍ਰਤੀ ਮਹੀਨਾ ਦੇਣ ਦੀ ਬਿਆਨਬਾਜ਼ੀ ਸਿਰਫ਼ ਚੋਣ ਸਟੰਟ ਤੋਂ ਸਿਵਾਏ ਹੋਰ ਕੱਖ ਨਹੀਂ ਹੈ | ਐਡਵੋਕੇਟ ਖੇੜੀ ਨੇ ਸਮੂਹ ਬੀਬੀਆਂ ਨੂੰ ਰਾਜ ਸਰਕਾਰ ਖ਼ਿਲਾਫ਼ ਜ਼ੋਰਦਾਰ ਢੰਗ ਆਵਾਜ਼ ਬੁਲੰਦ ਕਰਨ ਅਤੇ ਆਗਾਮੀ ਵਿਧਾਨ ਸਭਾ ਚੋਣਾਂ 2027 'ਚ ਕਾਂਗਰਸ ਦੀ ਅਗਵਾਈ ਹੇਠ ਸਰਕਾਰ ਬਣਾਉਣ ਲਈ ਕਾਂਗਰਸ ਦੀ ਮਜ਼ਬੂਤੀ ਲਈ ਇੱਕਜੁੱਟ ਹੋਣ ਦੀ ਅਪੀਲ ਕੀਤੀ | ਇਸ ਮੌਕੇ ਜਗਤਾਰ ਸਿੰਘ ਚੁਹਾਣਕੇ, ਨਿਰਮਲ ਸਿੰਘ ਚੁਹਾਣਕੇ ਆਦਿ ਆਗੂਆਂ ਨੇ ਵੀ ਵਿਚਾਰ ਰੱਖੇ |

Ad Position 22
No active advertisement
ਪਿਛਲੀ ਖ਼ਬਰ ਤਿੰਨ ਰੋਜ਼ਾ ਸੂਬਾ ਪੱਧਰੀ ਬੈਡਮਿੰਟਨ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸੰਪੰਨ ਅਗਲੀ ਖ਼ਬਰ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਨਗਰ ਕੌਂਸਲ ਨੂੰ ਆਪਣਾ ਬਣਦਾ ਸਹਿਯੋਗ ਦਿਓ -ਐਸ.ਡੀ.ਐਮ. <br/>
Ad Position 24