12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਗਰਮੀ ਦੇ ਮੌਸਮ ਵਿਚ ਪਾਣੀ ਦੀ ਕਮੀ ਨੇ ਲੋਕਾਂ ਦੀਆਂ ਚਿੰਤਾਵਾਂ 'ਚ ਕੀਤਾ ਵਾਧਾ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਭਦੌੜ, 11 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ ਪਿਛਲੇ ਸੱਤ ਦਿਨਾਂ ਤੋਂ ਬਾਜ਼ਾਰ ਵਾਲੀ ਵਾਟਰ ਵਰਕਸ ਦੀ ਮੋਟਰ ਖ਼ਰਾਬ ਹੋਣ ਕਾਰਨ ਮੁਹੱਲਾ ਜੰਗੀਕਾ, ਗੁੰਦਾਰਿਆਂ ਤੇ ਬਾਜ਼ਾਰ ਦੇ ਨਾਲ ਲੱਗਦੇ ਘਰਾਂ ਵਿਚ ਪੀਣ ਵਾਲੇ ਪਾਣੀ ਦੀ ਸਹੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਣੀ ਦੀ ਕਮੀ ਕਾਰਨ ਰੋਜ਼ਾਨਾ ਦੇ ਘਰੇਲੂ ਕੰਮ ਪ੍ਰਭਾਵਿਤ ਹੋ ਰਹੇ ਹਨ ਤੇ ਲੋਕਾਂ 'ਚ ਨਾਰਾਜ਼ਗੀ ਵੱਧ ਰਹੀ ਹੈ | ਸਮਾਜ ਸੇਵੀ ਪਰਮਜੀਤ ਤਲਵਾੜ ਤੇ ਜਸਵਿੰਦਰ ਸਿੰਘ ਕਾਲਾ ਪ੍ਰਧਾਨ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਇਨ੍ਹਾਂ ਮੁਹੱਲਿਆਂ ਵਿਚ ਲੋਕ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ | ਉਨ੍ਹਾਂ ਦੱਸਿਆ ਕਿ ਅੱਜ ਦੋ ਮੋਟਰਾਂ ਹੋਰ ਬੰਦ ਹੋਣ ਕਾਰਨ ਘਰਾਂ 'ਚ ਇਕ ਘੁੱਟ ਵੀ ਪਾਣੀ ਦੀ ਨਹੀਂ ਆਈ | ਇਸ ਤੋਂ ਇਲਾਵਾ ਸੀਵਰੇਜ ਬੋਰਡ ਦੀ ਵੱਡੀ ਅਣਗਹਿਲੀ ਇਹ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਪਾਣੀ ਵਾਲੀ ਵੱਡੀ ਟੈਂਕੀ ਦੇ ਚਾਰੇ ਗੇਟ ਵਾਲ ਖ਼ਰਾਬ ਹੋਣ ਟੈਂਕੀ ਚਿੱਟਾ ਹਾਥੀ ਸਾਬਤ ਹੋ ਰਹੀ ਹੈ | ਖ਼ਾਸ ਕਰ ਕੇ ਗਰਮੀ ਦੇ ਮੌਸਮ 'ਚ ਪਾਣੀ ਦੀ ਕਮੀ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੋਟਰ ਦੀ ਮੁਰੰਮਤ ਜਲਦ ਕਰਵਾਈ ਜਾਵੇ ਤਾਂ ਜੋ ਪਾਣੀ ਦੀ ਸਪਲਾਈ ਮੁੜ ਬਹਾਲ ਹੋ ਸਕੇ | ਇਸ ਮੌਕੇ ਕਰਮ ਸਿੰਘ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਸੰਦੀਪ ਕੁਮਾਰ ਸੀਪਾ, ਡਾ. ਸ਼ੰਭੂ, ਸੁਰਜੀਤ ਸਿੰਘ ਕਵੀਸ਼ਰ, ਅਰਮਾਨਦੀਪ ਸਿੰਘ, ਸਾਮ ਲਾਲ, ਕਾਲਾ ਸਿੰਘ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਨਾਹਰ ਸਿੰਘ ਔਲਖ ਹਾਜ਼ਰ ਸਨ |ਇਸ ਸੰਬੰਧੀ ਐਕਸੀਅਨ ਤਿਲਕ ਰਾਜ ਨੇ ਕਿਹਾ ਲੋਕਾਂ ਨੇ ਮੇਰੇ ਧਿਆਨ 'ਚ ਅੱਜ ਹੀ ਮਾਮਲਾ ਲਿਆਂਦਾ ਹੈ ਆਪਾਂ ਤੁਰੰਤ ਕਾਰਵਾਈ ਕਰਦੇ ਹੋਏ ਤਾਰ ਸਿੰਘ ਤੇ ਠੇਕੇਦਾਰ ਦੀ ਜ਼ਿੰਮੇਵਾਰੀ ਲਾਈ ਹੈ ਕਿ ਜਲਦੀ ਮੋਟਰ ਠੀਕ ਕਰਵਾ ਕੇ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਡਾ. ਸੁਖਵਿੰਦਰ ਸਿੰਘ ਨਿਹਾਲੂਵਾਲ ਸ਼੍ਰੋਮਣੀ ਅਕਾਲੀ ਦਲ ਹਲਕਾ ਮਹਿਲ ਕਲਾਂ ਦੇ ਪ੍ਰਮੁੱਖ ਬੁਲਾਰੇ ਨਿਯੁਕਤ ਅਗਲੀ ਖ਼ਬਰ ਸਿੱਖ ਸੇਵਾ ਸੁਸਾਇਟੀ ਪੰਜਾਬ ਵਲੋਂ ਘੱਲੂਘਾਰਾ ਦਿਵਸ ਨੂੰ ਸਮਰਪਿਤ ਖੇਡ ਮੁਕਾਬਲੇ ਕਰਵਾਏ
Ad Position 24