06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਏ.ਡੀ.ਸੀ. (ਜ) ਨੂੰ ਮੰਗ-ਪੱਤਰ ਦਿੱਤਾ

ਬਰਨਾਲਾ, 11 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਵਲੋਂ ਸੂਬਾਈ ਆਗੂ ਗੁਰਨਾਮ ਸਿੰਘ ਦੀ ਅਗਵਾਈ ਹੇਠ ਏ. ਡੀ.

Ad Position 21
No active advertisement
ਅਜੀਤ ਡੈਸਕ 12-09-2026
ਬਰਨਾਲਾ, 11 ਸਤੰਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਵਲੋਂ ਸੂਬਾਈ ਆਗੂ ਗੁਰਨਾਮ ਸਿੰਘ ਦੀ ਅਗਵਾਈ ਹੇਠ ਏ.ਡੀ.ਸੀ. (ਜ) ਵਿਵੇਕ ਕੁਮਾਰ ਮੋਦੀ ਨੂੰ ਨਕਲੀ ਕੀੜੇਮਾਰ ਦਵਾਈਆਂ ਦੀ ਚੈਕਿੰਗ ਸਬੰਧੀ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਸੂਬਾਈ ਆਗੂ ਗੁਰਨਾਮ ਸਿੰਘ, ਜ਼ਿਲ੍ਹਾ ਆਗੂ ਜਸਮੇਲ ਸਿੰਘ ਕਾਲੇਕੇ, ਭੁਪਿੰਦਰ ਸਿੰਘ ਰੂੜੇਕੇ, ਜਸਵੀਰ ਸਿੰਘ ਕਾਲੇਕੇ, ਮਲਕੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੇ ਝੋਨੇ ਦੀ ਫ਼ਸਲ ਕਾਰਟਾਪ (ਪਦਾਨ) ਜਾਂ ਹੋਰ ਘੁਲ਼ਨਸ਼ੀਲ ਦਵਾਈਆਂ ਦਾ ਸਪਰੇਅ ਕੀਤਾ ਹੈ, ਉਨ੍ਹਾਂ ਦਾ ਨਤੀਜਾ ਵਧੀਆ ਨਹੀਂ ਆਇਆ। ਜਿਸ ਕਾਰਨ ਪੂਰੇ ਜ਼ਿਲ੍ਹੇ ਵਿਚ ਸੁੰਡੀ ਨੇ ਕਿਸਾਨਾਂ ਦੀ ਸਲ ਨੂੰ ਖ਼ਰਾਬ ਕਰ ਦਿੱਤਾ ਹੈ। ਜਿਸ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਨਾਲ ਮੰਡੀ ਵਿਚ ਦਾਣੇ ਦੀ ਕੁਆਲਿਟੀ ਦਾ ਖ਼ਰਾਬ ਹੋਣ ਦਾ ਖ਼ਦਸ਼ਾ ਤੇ ਝਾੜ ਵੀ ਬਹੁਤ ਘੱਟ ਹੋਣ ਦੇ ਅਸਾਰ ਹਨ। ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਤੋਂ ਇਸ ਸਬੰਧੀ ਰਿਪੋਰਟ ਤਲਬ ਕੀਤੀ ਜਾਵੇ ਤੇ ਕਿੰਨੀਆਂ ਦਵਾਈਆਂ ਦੇ ਸੈਂਪਲ ਭਰੇ ਹਨ, ਕਿੰਨੇ ਸਹੀ ਪਾਏ ਗਏ ਹਨ ਤੇ ਕਿੰਨੇ ਖ਼ਰਾਬ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਦੁਕਾਨਦਾਰਾਂ ਨੂੰ ਮਿਆਰੀ ਦਵਾਈਆਂ ਵੇਚਣ ਲਈ ਪ੍ਰਬੰਧ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਡਾ: ਅੰਬੇਡਕਰ ਮੈਡੀਕਲ ਏਡ ਸਕੀਮ ਤਹਿਤ ਐਸ.ਸੀ./ਐਸ.ਟੀ. ਸ਼੍ਰੇਣੀਆਂ ਦੇ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਦਿੱਤੀ ਜ... ਅਗਲੀ ਖ਼ਬਰ ਹੰਡਿਆਇਆ ਵਿਖੇ ‘ਕਾਸੋ’ ਅਭਿਆਨ ਤਹਿਤ ਪੁਲਿਸ ਦਾ ਸਰਚ ਆਪ੍ਰੇਸ਼ਨ
Ad Position 24