23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਖੁੰਬਾਂ ਦੀ ਕਾਸ਼ਤ ਤੋਂ ਸਾਲਾਨਾ 8 ਲੱਖ ਰੁਪਏ ਕਮਾ ਰਿਹਾ ਪਿੰਡ ਬੱਲੋਕੇ ਦਾ ਕਿਸਾਨ

Ad Position 21
No active advertisement
ਅਜੀਤ ਡੈਸਕ 15-06-2026
ਸ਼ਹਿਣਾ, 14 ਜੂਨ (ਸੁਰੇਸ਼ ਗੋਗੀ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਬੱਲੋਕੇ ਦੇ 41 ਸਾਲਾ ਅਗਾਂਹਵਧੂ ਕਿਸਾਨ ਨੇ ਵਿਲੱਖਣ ਕਿਸਮ ਦੀ ਅÏਸ਼ਧੀ ਖੁੰਬ ਕੋਰਡੀਸੈਪਸ ਮਿਲੀਟੇਰਿਸ ਦੀ ਕਾਸ਼ਤ ਰਾਹੀਂ ਸਫਲਤਾ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ | ਆਰਟਸ 'ਚ ਗ੍ਰੈਜੂਏਟ ਰਸ਼ਪਾਲ ਸਿੰਘ ਪੁੱਤਰ ਤੀਰਥ ਸਿੰਘ ਪਿਛਲੇ ਕਰੀਬ 8 ਸਾਲਾਂ ਤੋਂ ਇਸ ਖੁੰਬ ਦੀ ਕਾਸ਼ਤ ਕਰ ਰਿਹਾ ਹੈ | ਉਨ੍ਹਾਂ ਨੇ ਲਗਭਗ 2 ਲੱਖ ਰੁਪਏ ਦੀ ਲਾਗਤ ਨਾਲ 100 ਵਰਗ ਫੁੱਟ ਦਾ ਇੱਕ ਨਿਯੰਤਰਿਤ ਵਾਤਾਵਰਨ ਵਾਲਾ ਕਮਰਾ ਤਿਆਰ ਕੀਤਾ, ਜਿਸ 'ਚ ਇਸ ਖ਼ਾਸ ਕਿਸਮ ਦੀ ਖੁੰਬ ਉਗਾਈ ਜਾਂਦੀ ਹੈ | ਰਸ਼ਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਪ੍ਰਤੀ ਸਾਲ ਕਮਾਈ ਕਰੀਬ 8 ਲੱਖ ਰੁਪਏ ਹੈ ਅਤੇ ਸਾਰੇ ਖ਼ਰਚੇ ਕੱਢ ਕੇ ਉਸ ਨੂੰ ਕਰੀਬ 5 ਲੱਖ ਰੁਪਏ ਬੱਚਤ ਹੋ ਜਾਂਦੀ ਹੈ | ਉਸ ਨੇ ਦੱਸਿਆ ਕਿ ਇਹ ਖੁੰਬ ਕਰੀਬ ਚਾਰ ਮਹੀਨਿਆਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਖੇਤਾਂ ਦੀ ਬਜਾਏ ਨਿਯੰਤਰਿਤ ਤਾਪਮਾਨ ਵਿਚ ਘੱਟ ਜਗਾ 'ਤੇ ਉਗਾਈ ਜਾਂਦੀ ਹੈ | ਸ਼ੁਰੂਆਤੀ ਨਿਵੇਸ਼ ਤੋਂ ਬਾਅਦ ਇਸ ਦੀ ਲਾਗਤ ਵੀ ਕਾਫ਼ੀ ਘੱਟ ਰਹਿੰਦੀ ਹੈ | ਰਸ਼ਪਾਲ ਸਿੰਘ ਨੇ ਦਾਅਵਾ ਕੀਤਾ ਕਿ ਉਹ ਪੰਜਾਬ ਦਾ ਪਹਿਲਾ ਕਿਸਾਨ ਸੀ, ਜਿਸ ਨੇ ਇਸ ਖੁੰਬ ਦੀ ਕਾਸ਼ਤ ਦੀ ਸ਼ੁਰੂਆਤ ਕੀਤੀ | ਉਸ ਨੇ ਸਾਲ 2018 ਵਿਚ ਕਿ੍ਸ਼ੀ ਵਿਗਿਆਨ ਕੇਂਦਰ ਬਰਨਾਲਾ ਵਿਚ ਬਟਨ ਮਸ਼ਰੂਮ ਦੀ ਕਾਸ਼ਤ ਬਾਰੇ ਵਰਕਸ਼ਾਪ ਟਰੇਨਿੰਗ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ ਜਿੱਥੋਂ ਉਸ ਨੂੰ ਕੋਰਡੀਸੈਪਸ ਦੀ ਕਾਸ਼ਤ ਬਾਰੇ ਪਤਾ ਲੱਗਿਆ | ਉਸ ਨੇ 9ਵੀਂ ਤੋਂ 12ਵੀਂ ਜਮਾਤ ਤੱਕ ਦੀਆਂ ਜੀਵ ਵਿਗਿਆਨ ਕਿਤਾਬਾਂ ਅਤੇ ਖੋਜ ਪੱਤਰ ਪੜ੍ਹੇ, ਜਿਸ ਨਾਲ ਉਸ ਨੂੰ ਇਸ ਖੁੰਬ ਦੀ ਵਿਗਿਆਨਕ ਪ੍ਰਕਿਰਿਆ ਅਤੇ ਟਿਸ਼ੂ ਕਲਚਰ ਨੂੰ ਸਮਝਣ ਵਿਚ ਮਦਦ ਮਿਲੀ | ਉਸ ਨੂੰ ਇਸੇ ਵਰਕਸ਼ਾਪ ਅਤੇ ਖੋਜ ਪੱਤਰਾਂ ਵਿਚ ਪਤਾ ਲੱਗਿਆ ਕਿ ਕੋਰਡੀਸੈਪਸ ਵਿਚ ਕਈ ਅÏਸ਼ਧੀ ਗੁਣ ਪਾਏ ਜਾਂਦੇ ਹਨ ਅਤੇ ਖੋਜਾਂ ਤੋਂ ਇਹ ਸਾਬਤ ਹੋਇਆ ਹੈ ਕਿ ਇਸ ਵਿਚ ਟਿਊਮਰ, ਕੈਂਸਰ ਵਿਰੋਧੀ ਗੁਣ ਹਨ | ਉਸ ਨੇ ਦੱਸਿਆ ਕਿ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਇਹ ਖੁੰਬ ਸਿਰਫ਼ ਹਿਮਾਲਿਆਈ ਖੇਤਰਾਂ ਵਿਚ ਹੀ ਉੱਗਦੀ ਹੈ | ਉਸ ਨੇ ਇਸ ਬਾਰੇ ਕਾਫੀ ਖੋਜ ਪੇਪਰ ਪੜ੍ਹੇ ਅਤੇ ਫਿਰ ਲੈਬ ਬਣਾਉਣ ਦੀ ਸੋਚੀ | ਉਸ ਵਲੋਂ ਹੁਣ ਇਹ ਖੁੰਬ 20 ਤੋਂ 22 ਡਿਗਰੀ ਸੈਲਸੀਅਸ ਤਾਪਮਾਨ ਵਿਚ ਸਫਲਤਾ ਪੂਰਵਕ ਉਗਾਈ ਜਾ ਰਹੀ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਖੁੰਬ ਦੇ ਫ਼ਾਇਦਿਆਂ ਬਾਰੇ ਜਾਣਨ ਵਾਲੇ ਲੋਕ ਇਸ ਨੂੰ ਖ਼ਰੀਦਦੇ ਹਨ | ਇਹ ਖੁੰਬ ਕਰੀਬ ਇਕ ਲੱਖ ਰੁਪਏ ਪ੍ਰਤੀ ਕਿੱਲੋਗਰਾਮ ਦੇ ਹਿਸਾਬ ਨਾਲ ਵਿਕਦੀ ਹੈ | ਉਸ ਨੇ ਸਾਲ 2025 'ਚ ਇਸ ਤੋਂ ਕਰੀਬ 8 ਲੱਖ ਰੁਪਏ ਕਮਾਈ ਕੀਤੀ ਹੈ | ਉਸ ਨੇ ਦੱਸਿਆ ਕਿ ਜ਼ਿਆਦਾਤਰ ਮਰੀਜ਼, ਖਿਡਾਰੀ, ਵੇਟ ਲਿਫਟਰ ਜਿਹੜੇ ਇਸ ਦੇ ਗੁਣਾਂ ਤੋਂ ਜਾਣੂ ਹਨ ਉਹ ਇਸ ਨੂੰ ਖ਼ਰੀਦਦੇ ਹਨ | ਉਸ ਨੇ ਦੱਸਿਆ ਕਿ ਉਹ ਪੰਜਾਬ ਅਤੇ ਬਾਹਰਲੇ ਸੂਬਿਆਂ ਤੋਂ ਇਲਾਵਾ ਕਈ ਮੁਲਕਾਂ ਜਿਵੇਂ ਕੈਨੇਡਾ, ਅਮਰੀਕਾ, ਇਟਲੀ, ਇੰਗਲੈਂਡ ਆਦਿ ਤੋਂ ਆਰਡਰ ਲੈਂਦਾ ਹੈ ਅਤੇ ਇਹ ਮਸ਼ਰੂਮ ਬਾਹਰ ਭੇਜਦਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਨੇ ਕਿਸਾਨਾਂ ਨੂੰ ਦਿਵਾਇਆ ਵਿਵਾਦਿਤ ਜ਼ਮੀਨ ਦਾ ਕਬਜ਼ਾ <br/> ਅਗਲੀ ਖ਼ਬਰ 12 ਗ੍ਰਾਮ ਚਿੱਟੇ ਸਮੇਤ ਚਾਰ ਨੌਜਵਾਨ ਗਿ੍ਫ਼ਤਾਰ <br/>
Ad Position 24