ਟੱਲੇਵਾਲ, 15 ਜੂਨ (ਸੋਨੀ ਚੀਮਾ)-ਪਿੰਡ ਟੱਲੇਵਾਲ ਵਿਖੇ ਰਾੳਾੁਡ ਗਲਾਸ ਫਾੳਾੂਡੇਸ਼ਨ ਵਲੋਂ ਪਿੰਡ ਦੇ ਖੇਡ ਗਰਾਉਂਡ ਵਿਖੇ ਫੁੱਟਬਾਲ ਦੇ ਖਿਡਾਰੀਆਂ ਨੂੰ ਖੇਡਾਂ ਸਬੰਧੀ ਸਮਾਨ ਕੋਚ ਅਤਿੰਦਰਪਾਲ ਸਿੰਘ ਠੀਕਰੀਵਾਲ ਅਤੇ ਪਿੰਡ ਟੱਲੇਵਾਲ ਦੇ ਹੋਣਹਾਰ ਫੁੱਟਬਾਲ ਖਿਡਾਰੀ ਨਵਿੰਦਰਪਾਲ ਸਿੰਘ ਢਿੱਲੋਂ ਦੀ ਪ੍ਰੇਰਨਾ ਸਦਕਾ ਭੇਟ ਕੀਤਾ ਗਿਆ | ਇਸ ਮੌਕੇ ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਸਰਪੰਚ ਜੁਗਰਾਜ ਸਿੰਘ ਨੇ ਕਿਹਾ ਕਿ ਖੇਡਾਂ ਜਿੱਥੇ ਸਰੀਰਕ ਵਿਕਾਸ ਲਈ ਬਹੁਤ ਜ਼ਰੂਰੀ ਹਨ, ਉੱਥੇ ਮਾਨਸਿਕ ਤੰਦਰੁਸਤੀ ਅਤੇ ਵਿਕਾਸ ਲਈ ਵੀ ਬਹੁਤ ਜ਼ਰੂਰੀ ਹਨ ਕਿਉਂਕਿ ਨਰੋਆ ਮਨ ਨਰੋਏ ਸਰੀਰ ਵਿਚ ਹੀ ਵਿਕਾਸ ਕਰਦਾ ਹੈ | ਉਨ੍ਹਾਂ ਰਾਉਂਡ ਗਲਾਸ ਫਾੳਾੂਡੇਸ਼ਨ ਦੇ ਇਸ ਉਪਰਾਲੇ ਲਈ ਸਮੂਹ ਪਿੰਡ ਵਾਸੀਆਂ ਵਲੋਂ ਤਹਿ ਦਿਲੋਂ ਧੰਨਵਾਦ ਕਰਦਿਆਂ ਇਹ ਅਹਿਦ ਕੀਤਾ ਕਿ ਖੇਡ ਗਰਾਊਾਡ ਨੂੰ ਵਧੀਆ ਬਣਾਉਣ ਲਈ ਜਿੰਨਾ ਵੀ ਸੰਭਵ ਹੋ ਸਕੇ ਉਪਰਾਲੇ ਕੀਤੇ ਜਾਣਗੇ | ਉਨ੍ਹਾਂ ਪਿੰਡ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਬਿਨਾਂ ਕਿਸੇ ਝਿਜਕ ਦੇ ਖੇਡ ਗਰਾਊਾਡ ਵਿਚ ਭੇਜਣ | ਉਨ੍ਹਾਂ ਇਸ ਪੱਖੋਂ ਤਸੱਲੀ ਵੀ ਪ੍ਰਗਟਾਈ ਕਿ ਅਸੀਂ ਪਿਛਲੇ ਸਮੇਂ ਤੋਂ ਬੱਚਿਆਂ ਲਈ ਜੋ ਵਧੀਆ ਗਰਾਊਾਡ 'ਤੇ ਮਾਹੌਲ ਦਿੱਤਾ ਹੈ, ਉਸ ਦੇ ਨਤੀਜੇ ਬਹੁਤ ਚੰਗੇ ਆਏ ਹਨ | ਹੁਣ ਗਰਾਊਾਡ 'ਚ ਵੱਡੀ ਗਿਣਤੀ ਵਿਚ ਖੇਡਣ ਲਈ ਬੱਚੇ ਆਉਂਦੇ ਹਨ | ਇਸ ਸਮੇਂ ਪੰਚਾਇਤ ਮੈਂਬਰ ਜਗਤਾਰ ਸਿੰਘ, ਮਹਿੰਦਰ ਸਿੰਘ, ਜੱਗਰ ਸਿੰਘ, ਕੋਚ ਢਿੱਲੋਂ ਅਤੇ ਖਿਡਾਰੀ ਹਾਜ਼ਰ ਸਨ |