06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਰਕਾਰ ਅਤੇ ਪਾਵਰਕਾਮ ਨੂੰ ਗ਼ਰੀਬ ਖ਼ਪਤਕਾਰਾਂ ਦੇ ਘਰੇਲੂ ਮੀਟਰ ਨਹੀਂ ਪੁੱਟਣ ਦੇਵਾਂਗੇ-ਧਾਲੀਵਾਲ

ਸ਼ਹਿਣਾ, 6 ਅਗਸਤ (ਸੁਰੇਸ਼ ਗੋਗੀ)-ਇਕ ਪਾਸੇ ਤਾਂ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਦੇ ਖਾਤਿਆਂ ਵਿਚ ਲਗਾਤਾਰ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਰਾਸ਼ੀ ਪਾਉਣ ਦੇ ਬਿਆਨ ਦਿੱਤੇ ਜਾ ਰਹੇ ਹਨ ਪਰ ਦੂਜੇ ਪਾਸੇ ਉਨ੍ਹਾਂ ਹੀ ਗ਼ਰੀਬ ਔਰਤਾਂ ਦੇ ਘਰਾਂ ਵਿਚੋਂ ਘਰੇਲੂ ਮੀਟਰ ਪੁੱਟੇ ਕੇ ਉਨ੍ਹਾਂ ਨੂੰ ਅੱਤ ਦੀ ਪੈ ਰਹੀ ਗਰਮੀ ਵਿਚ ਸਾੜਨ ਲਈ ਪੰਜਾਬ ਸਰਕਾਰ ਫੁਰਮਾਨ ਜਾਰੀ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ ਨੇ ਸ਼ਹਿਣਾ ਦੇ ਵਾਰਡ ਨੰਬਰ 4 ਵਿਚ ਉਸ ਸਮੇਂ ਕੀਤਾ ਜਦੋਂ ਪਾਵਰਕਾਮ ਦਫ਼ਤਰ ਸ਼ਹਿਣਾ ਦੇ ਅਧਿਕਾਰੀ ਗ਼ਰੀਬ ਘਰਾਂ ਦੇ ਰਹਿੰਦੇ ਬਕਾਏ ਨੂੰ ਲੈ ਕੇ ਮੀਟਰ ਉਤਾਰਨ ਪਹੁੰਚੇ, ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਗ਼ਰੀਬਾਂ ਦੀ ਦੁਸ਼ਮਣ ਸਰਕਾਰ ਸਾਬਤ ਹੋਈ ਹੈ ਕਿਉਂਕਿ ਐਨ ਕੋਡ ਜੱਜਮੈਂਟ ਬਿਜਲੀ ਬਿੱਲ ਗ਼ਰੀਬ ਲੋਕਾਂ ਨੂੰ ਲੱਖਾਂ ਰੁਪਇਆ ਦੇ ਭੇਜੇ ਜਾ ਰਹੇ ਹਨ।

Ad Position 21
No active advertisement
ਪਾਵਰਕਾਮ ਦਫ਼ਤਰ ਸ਼ਹਿਣਾ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਸੁਖਵਿੰਦਰ ਸਿੰਘ ਧਾਲੀਵਾਲ ਅਤੇ ਹੋਰ। ਤਸਵੀਰ : ਸੁਰੇਸ਼ ਗੋਗੀ 07-08-2026
ਸ਼ਹਿਣਾ, 6 ਅਗਸਤ (ਸੁਰੇਸ਼ ਗੋਗੀ)-ਇਕ ਪਾਸੇ ਤਾਂ ਪੰਜਾਬ ਸਰਕਾਰ ਵਲੋਂ ਮਹਿਲਾਵਾਂ ਦੇ ਖਾਤਿਆਂ ਵਿਚ ਲਗਾਤਾਰ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਰਾਸ਼ੀ ਪਾਉਣ ਦੇ ਬਿਆਨ ਦਿੱਤੇ ਜਾ ਰਹੇ ਹਨ ਪਰ ਦੂਜੇ ਪਾਸੇ ਉਨ੍ਹਾਂ ਹੀ ਗ਼ਰੀਬ ਔਰਤਾਂ ਦੇ ਘਰਾਂ ਵਿਚੋਂ ਘਰੇਲੂ ਮੀਟਰ ਪੁੱਟੇ ਕੇ ਉਨ੍ਹਾਂ ਨੂੰ ਅੱਤ ਦੀ ਪੈ ਰਹੀ ਗਰਮੀ ਵਿਚ ਸਾੜਨ ਲਈ ਪੰਜਾਬ ਸਰਕਾਰ ਫੁਰਮਾਨ ਜਾਰੀ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਭਦੌੜ ਨੇ ਸ਼ਹਿਣਾ ਦੇ ਵਾਰਡ ਨੰਬਰ 4 ਵਿਚ ਉਸ ਸਮੇਂ ਕੀਤਾ ਜਦੋਂ ਪਾਵਰਕਾਮ ਦਫ਼ਤਰ ਸ਼ਹਿਣਾ ਦੇ ਅਧਿਕਾਰੀ ਗ਼ਰੀਬ ਘਰਾਂ ਦੇ ਰਹਿੰਦੇ ਬਕਾਏ ਨੂੰ ਲੈ ਕੇ ਮੀਟਰ ਉਤਾਰਨ ਪਹੁੰਚੇ, ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਗ਼ਰੀਬਾਂ ਦੀ ਦੁਸ਼ਮਣ ਸਰਕਾਰ ਸਾਬਤ ਹੋਈ ਹੈ ਕਿਉਂਕਿ ਐਨ ਕੋਡ ਜੱਜਮੈਂਟ ਬਿਜਲੀ ਬਿੱਲ ਗ਼ਰੀਬ ਲੋਕਾਂ ਨੂੰ ਲੱਖਾਂ ਰੁਪਇਆ ਦੇ ਭੇਜੇ ਜਾ ਰਹੇ ਹਨ। ਗ਼ਰੀਬ ਲੋਕਾਂ ਵਿਚ ਬਿਜਲੀ ਬਿੱਲ ਭਰਨ ਦੀ ਪਹੁੰਚ ਹੀ ਨਹੀਂ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ ਕਿਉਂਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਦੇ ਬਿਜਲੀ ਬਿੱਲ ਮੁਕੰਮਲ ਤੌਰ ’ਤੇ ਮੁਆਫ਼ ਕਰ ਦਿੱਤੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਵਿਭਾਗ ਵਲੋਂ ਲਗਾਏ ਜਾ ਰਹੇ ਸਮਰਾਟ ਮੀਟਰਾਂ ਦੀ ਵੀ ਪੂਰੀ ਰੇਂਜ ਨਾ ਹੋਣ ਕਾਰਨ ਸਮਰਾਟ ਮੀਟਰ ਵੀ ਗ਼ਰੀਬਾਂ ਦੇ ਗਲ ਦੀ ਹੱਡੀ ਬਣੇ ਹੋਏ ਹਨ ਜਿਸ ਦਾ ਅਸੀਂ ਡਟ ਕੇ ਵਿਰੋਧ ਕਰਦੇ ਰਹਾਂਗੇ। ਇਸ ਮੌਕੇ ਗੁਰਮੁਖ ਸਿੰਘ, ਭਿੰਦਰ ਸਿੰਘ ਠੇਕੇਦਾਰ ਅਤੇ ਵਾਰਡ ਨਿਵਾਸੀ ਤੇ ਪੀੜਤ ਪਰਿਵਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਫਿਜ਼ੀਓਥੈਰੇਪੀ ਕੈਂਪ 9 ਨੂੰ ਅਗਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਪ੍ਰਤੀ ‘ਆਪ’ ਸਰਕਾਰ ਦੀ ਮੁਲਾਜ਼ਮ ਵਿਰੋਧੀ ਸੋਚ ਬੇਨਕਾਬ-ਨਰਿੰਦਰ ਗਰਗ ਨੀਟਾ ਸਨਾਤਨ ਦੇ ਪ੍ਰਚਾਰ...
Ad Position 24
No active advertisement