02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਬਿਜਲੀ ਸਪਲਾਈ ਪੂਰੀ ਅਤੇ ਸਮੇਂ ਸਿਰ ਨਾ ਦੇਣ ’ਤੇ ਪੱਖੋਕੇ ਗਰਿੱਡ ਦਾ ਕੀਤਾ ਘਿਰਾਓ

Ad Position 21
No active advertisement
ਅਜੀਤ ਡੈਸਕ 23-06-2026
ਟੱਲੇਵਾਲ, 22 ਜੂਨ (ਸੋਨੀ ਚੀਮਾ)- ਝੋਨੇ ਦੀ ਲਵਾਈ ਦੇ ਸੀਜ਼ਨ ਮੌਕੇ ਪਿੰਡ ਪੱਖੋਕੇ ਗਰਿੱਡ ਤੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਦੀ ਅਗਵਾਈ ਵਿਚ ਕਿਸਾਨਾਂ ਨੇ ਗਰਿੱਡ ਦਾ ਘਿਰਾਓ ਕੀਤਾ । ਇਸ ਮੌਕੇ ਜਾਣਕਾਰੀ ਦਿੰਦਿਆਂ ਇਕਾਈ ਪ੍ਰਧਾਨ ਗੋਗੀ ਚੀਮਾ ਅਤੇ ਹਰਬੰਸ ਸਿੰਘ ਬਲਾਕ ਮੀਤ ਪ੍ਰਧਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਹਰ ਰੋਜ਼ ਬਿਆਨ ਦੇ ਰਹੀ ਹੈ, ਕਿ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਸਪਲਾਈ ਦਿਨ ਸਮੇਂ ਦਿੱਤੀ ਜਾ ਰਹੀ ਹੈ, ਪਰ ਪੱਖੋਕੇ ਗਰਿੱਡ ਤੋਂ ਲਗਪਗ ਇਕ ਹਫ਼ਤੇ ਤੋਂ ਜਿੱਥੇ ਲਗਾਤਾਰ ਕੱਟ ਲਗਾ ਕੇ ਬਿਜਲੀ ਸਪਲਾਈ ਘੱਟ ਦਿੱਤੀ ਜਾ ਰਹੀ ਹੈ, ਉੱਥੇ ਬਿਜਲੀ ਰਾਤ ਸਮੇਂ ਹੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਰੋਜ਼ਾਨਾ ਨਿਰਧਾਰਤ ਸਮੇਂ ਅਨੁਸਾਰ ਲੋੜੀਂਦੀ ਬਿਜਲੀ ਨਹੀਂ ਮਿਲ ਰਹੀ, ਜਿਸ ਕਾਰਨ ਟਿਊਬਵੈੱਲ ਨਹੀਂ ਚੱਲ ਰਹੇ ਅਤੇ ਲੇਬਰ ਦਾ ਸਮਾਂ ਖ਼ਰਾਬ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਪਹਿਲਾਂ ਹੀ ਗਰਮੀ ਅਤੇ ਲੂ ਕਾਰਨ ਫ਼ਸਲ ਅਤੇ ਪਨੀਰੀ ਦਾ ਨੁਕਸਾਨ ਹੋ ਰਿਹਾ ਹੈ। ਉੱਪਰੋਂ ਅਣਐਲਾਨੇ ਬਿਜਲੀ ਕੱਟਾਂ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਉਂਦੇ ਦਿਨਾਂ ਵਿਚ ਬਿਜਲੀ ਸਪਲਾਈ ਵਿਚ ਸੁਧਾਰ ਨਾ ਆਇਆ, ਤਾਂ ਉਹ ਸੜਕਾਂ ਜਾਮ ਕਰ ਕੇ ਤਿੱਖਾ ਸੰਘਰਸ਼ ਕਰਨਗੇ। ਇਸ ਮੌਕੇ ਸੀਰਾ ਢਿੱਲੋਂ, ਗੁਰਪ੍ਰੀਤ ਜਾਗਲ, ਕੇਵਲ ਢਿੱਲੋਂ, ਬਿੱਟੂ ਢਿੱਲੋਂ, ਸੇਵ ਬੜੈਚ, ਮੱਖਣ ਬੜੈਚ, ਜਸਵਿੰਦਰ ਜਾਗਲ, ਜਸਵੀਰ ਕੈਰੇ, ਦਰਸ਼ਨ ਸਿੰਘ ,ਸੇਵ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਤਹਿਤ ਪਿੰਡ ਚੂੰਘਾ ਦਾ ਸਰਪੰਚ ਮੁਅੱਤਲ ਅਗਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ ਅੱਧੀ ਦਰਜਨ ਪਿੰਡਾਂ ’ਚ ਮੀਟਿੰਗਾਂ
Ad Position 24
No active advertisement