02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਤਹਿਤ ਪਿੰਡ ਚੂੰਘਾ ਦਾ ਸਰਪੰਚ ਮੁਅੱਤਲ

Ad Position 21
No active advertisement
ਅਜੀਤ ਡੈਸਕ 23-06-2026
ਟੱਲੇਵਾਲ, 22 ਜੂਨ (ਸੋਨੀ ਚੀਮਾ)- ਹਲਕਾ ਮਹਿਲ ਕਲਾਂ ਨਾਲ ਸਬੰਧਿਤ ਪਿੰਡ ਚੂੰਘਾ ਦਾ ਮੌਜੂਦਾ ਸਰਪੰਚ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਦੇ ਦੋਸ਼ ਤਹਿਤ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਪੱਤਰ ਜਾਰੀ ਕਰ ਕੇ ਮੁਅੱਤਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਚੂੰਘਾ ਨਾਲ ਸਬੰਧਿਤ ਵਿਅਕਤੀਆਂ ਵਲੋਂ ਵਿਭਾਗ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਪਿੰਡ ਦਾ ਮੌਜੂਦਾ ਸਰਪੰਚ ਹਰਦੀਪ ਸਿੰਘ ਪੁੱਤਰ ਮਲਕੀਤ ਸਿੰਘ ਉਰਫ਼ ਪਰਮਜੀਤ ਸਿੰਘ, ਉਰਫ਼ ਅਤਰ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਨਾਜਾਇਜ਼ ਤੌਰ ’ਤੇ ਪੰਚਾਇਤ ਜ਼ਮੀਨ ’ਤੇ ਕਬਜ਼ਾ ਕਰ ਕੇ ਘਰ ਪਾ ਕੇ ਨਾਜਾਇਜ਼ ਉਸਾਰੀ ਕੀਤੀ ਗਈ ਹੈ। ਉਕਤ ਸ਼ਿਕਾਇਤ ਨਾਲ ਸੰਬੰਧਿਤ ਪੜਤਾਲ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਹਿਣਾ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਹਿਲ ਕਲਾਂ ਵਲੋਂ ਕਰਵਾਈ ਗਈ ਅਤੇ ਉਨ੍ਹਾਂ ਵਲੋਂ ਪੱਤਰ ਨੰਬਰ 4967, 18 ਅਗਸਤ 2025 ਅਤੇ ਪੱਤਰ ਨੰਬਰ 1151, 29 ਅਕਤੂਬਰ 2025 ਰਾਹੀਂ ਰਿਪੋਰਟਾਂ ਭੇਜੀਆਂ ਗਈਆਂ। ਜਿਨ੍ਹਾਂ ਤੋਂ ਸਪਸ਼ਟ ਹੋਇਆ ਕਿ 7 ਜੂਨ 2025 ਦੀ ਨਿਸ਼ਾਨਦੇਹੀ ਮੁਤਾਬਿਕ ਖ਼ਸਰਾ ਨੰਬਰ 901, 902, 903, 904 ਤੇ 10 ਮਰਲੇ 7 ਸਰਸਾਈਆ ਅਤੇ 11 ਮਰਲੇ 8 ਸਰਸਾਈਆ ਪਰ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਿਸ ਸਬੰਧੀ ਮੌਜੂਦਾ ਸਰਪੰਚ ਨੇ ਨਾਜਾਇਜ਼ ਕਬਜ਼ਾ ਹਟਾਉਣ ਸਬੰਧੀ ਕੋਈ ਉਜ਼ਰ ਨਹੀਂ ਕੀਤਾ ਗਿਆ। ਜਿਸ ਸਬੰਧੀ ਸਰਪੰਚ ਵਲੋਂ ਕੋਰਮ ਪੂਰਾ ਨਾ ਹੋਣ ਦਾ ਹਵਾਲਾ ਦਿੱਤਾ ਗਿਆ, ਪਰ ਉਸ ਸਮੇਂ ਪੰਚਾਇਤ ਕੋਰਮ ਪੂਰਾ ਸੀ। ਇਸ ਉਪਰੰਤ ਉਕਤ ਪੱਤਰ ਰਾਹੀਂ ਤੱਥ ਵੀ ਸਾਹਮਣੇ ਆਇਆ ਹੈ ਕਿ ਸਰਪੰਚ ਵਲੋਂ ਆਪਣੇ ਬਿਆਨਾਂ ਵਿਚ ਨਾਜਾਇਜ਼ ਕਬਜ਼ਾ ਹੋਣ ਤੋਂ ਇਨਕਾਰ ਕੀਤਾ ਗਿਆ ਹੈ, ਪਰ 7 ਜੂਨ 2025 ਦੀ ਹੋਈ ਨਿਸ਼ਾਨਦੇਹੀ ਤੋਂ ਪਤਾ ਲੱਗਦਾ ਹੈ ਕਿ ਸ਼ਾਮਲਾਟ ਜ਼ਮੀਨ ’ਤੇ ਮੌਜੂਦਾ ਸਰਪੰਚ ਦੇ ਪਿਤਾ ਮਲਕੀਤ ਸਿੰਘ ਉਰਫ਼ ਪਰਮਜੀਤ ਸਿੰਘ ਦੀ ਮਾਲਕੀ ਹੈ ਅਤੇ ਨਿਸ਼ਾਨਦੇਹੀ ਅਨੁਸਾਰ ਨਾਜਾਇਜ਼ ਕਬਜ਼ਾ ਦਰਸਾਇਆ ਗਿਆ ਹੈ। ਉਕਤ ਤੱਥਾਂ ਉਪਰੰਤ ਸਰਪੰਚ ਹਰਦੀਪ ਸਿੰਘ ਸਰਪੰਚ ਚੂੰਘਾ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਸਿਫ਼ਾਰਿਸ਼ ਕੀਤੀ ਗਈ ਅਤੇ ਵਿਭਾਗ ਦੇ ਪੱਤਰ ਨੰਬਰ ਦੀ 6 ਅਗਸਤ 2025 ਨੂੰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਰਨਾਲਾ ਵਲੋਂ ਪ੍ਰਾਪਤ ਰਿਪੋਰਟ ਦੀ ਕਾਪੀ ਭੇਜਦੇ ਹੋਏ ਸਰਪੰਚ ਨੂੰ ਵੀ ਆਪਣੀ ਸੁਣਵਾਈ ਸਬੰਧੀ ਵੀ ਮੌਕਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਆਪਣੇ ਪੱਖ ਵੀ ਪੇਸ਼ ਕੀਤੇ ਗਏ ਸਨ। ਉਸ ਉਪਰੰਤ ਵਿਭਾਗ ਵਲੋਂ ਕਾਰਵਾਈ ਅਮਲ ਵਿਚ ਲਿਆਉਂਦਿਆਂ ਸ੍ਰੀ ਉਮਾ ਸ਼ੰਕਰ ਗੁਪਤਾ ਆਈ.ਏ.ਐਸ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਪੰਜਾਬ ਵਲੋਂ ਪੱਤਰ ਸਹਾਇਕ ਡਾਇਰੈਕਟਰ ਸ਼ਿਕਾਇਤ ਸ਼ਾਖਾ ਅਤੇ ਸਬੰਧਿਤ ਵਿਭਾਗਾਂ ਨੂੰ ਜਾਰੀ ਕਰ ਕੇ ਸਰਪੰਚ ਹਰਦੀਪ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਨਾਜਾਇਜ਼ ਕਬਜਾਕਾਰਾਂ ਤੇ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਦੋਸ਼ ਅਤੇ ਅਹੁਦੇ ਦੀ ਦੁਰਵਰਤੋਂ ਤਹਿਤ ਪੰਚਾਇਤ ਰਾਜ ਐਕਟ 1994 ਦੀ ਧਾਰਾ 2 ਜੈਡ.ਆਰ ਅਧੀਨ ਸਰਪੰਚ ਨੂੰ ਲੋਕ ਸੇਵਕ ਲਾਇਆ ਹੋਇਆ ਹੈ। ਇਸ ਨਾਲ ਉਸ ਦੀ ਜ਼ਿੰਮੇਵਾਰੀ ਵੀ ਵਧ ਜਾਂਦੀ ਹੈ। ਜਿਸ ਦੇ ਚੱਲਦਿਆਂ ਪੰਚਾਇਤ ਰਾਜ ਐਕਟ 1994 ਦੀ ਧਾਰਾ (4) ਅਧੀਨ ਸਰਪੰਚ ਹਰਦੀਪ ਸਿੰਘ ਪਿੰਡ ਚੂੁੰਘਾ ਬਲਾਕ ਮਹਿਲ ਕਲਾਂ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮੁਅੱਤਲੀ ਉਪਰੰਤ ਸਰਪੰਚ ਹਰਦੀਪ ਸਿੰਘ ਦੀਪਾ ਨੇ ਕਿਹਾ ਕਿ ਉਸ ਨੇ ਕਿਸੇ ਵੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਨਹੀਂ ਕੀਤਾ, ਪਰ ਸਾਂਝੇ ਮੁਸਤਰਕੇ ਕਾਰਨ ਕੁੱਝ ਉਲਝਣ ਸੀ। ਜਿਸ ਸਬੰਧੀ ਉਸ ਨੇ ਤਕਸੀਮ ਵੀ ਕਰਵਾ ਲਈ ਸੀ ਅਤੇ ਮੇਰੇ ਤੇ ਸਿਆਸੀ ਰੰਜਸ਼ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਔਰਤ ਤੋਂ ਵਾਲੀਆਂ ਅਤੇ ਨਕਦੀ ਖੋਹਣ ਵਾਲੇ ਤਿੰਨ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਬਿਜਲੀ ਸਪਲਾਈ ਪੂਰੀ ਅਤੇ ਸਮੇਂ ਸਿਰ ਨਾ ਦੇਣ ’ਤੇ ਪੱਖੋਕੇ ਗਰਿੱਡ ਦਾ ਕੀਤਾ ਘਿਰਾਓ
Ad Position 24
No active advertisement