ਭਦੌੜ, 22 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)- ਕਸਬਾ ਭਦੌੜ ਦੇ ਕੈਨੇਡਾ ’ਚ ਵਸੇ ਵਸਨੀਕਾਂ ਵਲੋਂ ਮਹਾਨ ਤਪੱਸਵੀ ਸੰਤ ਬਾਬਾ ਭਾਨ ਸਿੰਘ ਅਤੇ ਸੰਤ ਬਾਬਾ ਲੇਖ ਰਾਮ ਦੀ ਹਰ ਸਾਲ ਦੀ ਤਰ੍ਹਾਂ ਸਾਲਾਨਾ ਬਰਸੀ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ 68 ਐਵੇਨਿਉ ਸਰੀ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਭੋਗ ਪੈਣ ਉਪਰੰਤ ਪੁੱਜੇ ਸੰਤ ਮਹਾਂਪੁਰਸ਼ਾਂ ਨੇ ਸੰਗਤਾਂ ਦੀ ਖ਼ੁਸ਼ਹਾਲੀ ਗੁਰੂ ਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਸਮੇਂ ਭਦੌੜ ਦੀਆਂ ਸੰਗਤਾਂ ਸਮੇਤ ਨਾਲ ਲੱਗਦੇ ਪਿੰਡਾਂ ਦੇ ਕੈਨੇਡਾ ਵਿਚ ਵਸੇ ਵਸਨੀਕਾਂ ਨੇ ਆਪਣੀ ਭਰਵੀਂ ਹਾਜ਼ਰੀ ਭਰੀ। ਇਸ ਬਰਸੀ ਸਮਾਗਮ ਦੇ ਪ੍ਰਬੰਧਕ ਮੈਂਬਰ ਬਲਜਿੰਦਰ ਸਿੰਘ ਨੂਰਾ ਸਿੱਧੂ, ਪ੍ਰਦੀਪ ਕੁਮਾਰ ਸ਼ਰਮਾ, ਸੁਖਜਿੰਦਰ ਸਿੰਘ ਕਾਕਾ ਸਿੱਧੂ, ਅਵਤਾਰ ਸਿੰਘ ਕਾਲਾ, ਗੁਰਪ੍ਰੀਤ ਸਿੰਘ ਗਿੱਲ ਅਤੇ ਬਲਦੇਵ ਸਿੰਘ ਯਮਲਾ ਨੇ ਦੱਸਿਆ ਕਿ ਭਾਵੇਂ ਅਸੀਂ ਸਰੀਰਕ ਤੌਰ ’ਤੇ ਕੈਨੇਡਾ ਵਿਚ ਆ ਵਸੇ ਹਾਂ ਪਰ ਸਾਡਾ ਦਿਲ ਹਮੇਸ਼ਾ ਸੰਤ ਬਾਬਾ ਭਾਨ ਸਿੰਘ ਅਤੇ ਸੰਤ ਬਾਬਾ ਲੇਖ ਰਾਮ ਦੀ ਪ੍ਰਵਚਨਾਂ ਅਤੇ ਯਾਦਾਂ ਨਾਲ ਜੁੜਿਆ ਰਹਿੰਦਾ ਹੈ ਜਿਸ ਕਰ ਕੇ ਹੀ ਅਸੀਂ ਸੰਤ ਬਾਬਾ ਚਮਕੌਰ ਸਿੰਘ ਜੀ ਦਿੱਤੀ ਸਿੱਖਿਆ ਉਪਰ ਚੱਲਦੇ ਹੋਏ ਸੰਤ ਬਾਬਾ ਭਾਨ ਸਿੰਘ ਅਤੇ ਬਾਬਾ ਲੇਖ ਰਾਮ ਝਾਹਿਆਂ ਵਾਲੀ ਦੀ ਸਾਲਾਨਾ ਬਰਸੀ ਹਰ ਸਾਲ ਮਨਾਉਂਦੇ ਹਾਂ। ਇਸ ਸਮੇਂ ਕੁਲਵਿੰਦਰ ਸਿੰਘ ਧਾਲੀਵਾਲ, ਜੀਤਾ ਸਿੰਘ ਸਿੱਧੂ, ਪਰਮਜੀਤ ਸਿੰਘ ਪੰਮਾ, ਮਨਪ੍ਰੀਤ ਸਿੰਘ ਬੁੱਟਰ, ਦਵਿੰਦਰ ਸਿੰਘ ਧਾਲੀਵਾਲ, ਸਵਰਨਜੀਤ ਸਿੰਘ ਮਾਨਾਂ ਝਿੰਜਰ, ਬਲਦੇਵ ਸਿੰਘ , ਜਗਰੂਪ ਸਿੰਘ ਰੂਪਾ, ਯਮਲਾ, ਜੱਗਾ ਸਿੰਘ, ਰੂਪ ਸਿੰਘ ਜੈਦ, ਹਰਜਿੰਦਰ ਸਿੰਘ ਰਾਮਗੜ੍ਹੀਆ, ਸੁਖਵਿੰਦਰ ਸਿੰਘ ਦੋਧਰੀਆ, ਸੁਖਵਿੰਦਰ ਸਿੰਘ ਧਾਲੀਵਾਲ, ਇੰਦਰਜੀਤ ਸਿੰਘ ਗਰੇਵਾਲ, ਗੁਰਮੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।