01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਵਿਧਾਇਕ ਲਾਭ ਸਿੰਘ ਉਗੋਕੇ ਦਾ ਹਲਕੇ ’ਚ ਕੋਈ ਬਦਲ ਨਹੀਂ- ਹਰਚਰਨ ਸਿੰਘ ਮਾਨ

Ad Position 21
No active advertisement
ਅਜੀਤ ਡੈਸਕ 23-06-2026
ਸ਼ਹਿਣਾ, 22 ਜੂਨ (ਸੁਰੇਸ਼ ਗੋਗੀ)-ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ, ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਲਈ ਪਾਰਟੀ ਨੇ ਮਿਥੇ ਸਮੇਂ ’ਤੇ ਆਪਣਾ ਫ਼ਰਜ਼ ਨਿਭਾਇਆ। ਇਹ ਸ਼ਬਦ ਹਰਚਰਨ ਸਿੰਘ ਮਾਨ ਹਲਕਾ ਕੁਆਰਡੀਨੇਟਰ ਆਮ ਆਦਮੀ ਪਾਰਟੀ ਨੇ ਗੱਲਬਾਤ ਕਰਦਿਆਂ ਆਖੇ । ਉਨ੍ਹਾਂ ਕਿਹਾ ਕਿ ਹਲਕੇ ਵਿਚ ਪਾਰਟੀ ਨੇ 106 ਲੋਕ ਮਿਲਣੀ ਪ੍ਰੋਗਰਾਮ ਕਰਨ ਦੇ ਜੋ ਉਦੇਸ਼ ਦਿੱਤੇ ਸਨ, ਉਨ੍ਹਾਂ ਮੁਤਾਬਿਕ ਹੁਣ ਤੱਕ 20 ਲੋਕ ਮਿਲਣੀਆਂ ਪਿੰਡਾਂ ਵਿਚ ਹੋ ਚੁੱਕੀਆਂ ਹਨ। ਇਨ੍ਹਾਂ ਲੋਕ ਮਿਲਣੀਆਂ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਇਲਾਵਾ ਦੂਜੀਆਂ ਪਾਰਟੀਆਂ ਨਾਲ ਸਬੰਧਿਤ ਵਰਕਰਾਂ ਨੂੰ ਵੀ ਸਵਾਲ ਜਵਾਬ ਕਰਨ ਦੀ ਕੋਈ ਬੰਦਿਸ਼ ਨਹੀਂ ਅਤੇ ਆਮ ਲੋਕਾਂ ਵਲੋਂ ਵੀ ਵਿਕਾਸ ਸਬੰਧੀ ਵਿਧਾਇਕ ਤੋਂ ਸਵਾਲ ਪੁੱਛੇ ਜਾਂਦੇ ਹਨ , ਜਿਨ੍ਹਾਂ ਦਾ ਵਿਧਾਇਕ ਲਾਭ ਸਿੰਘ ਉਗੋਕੇ ਧੀਰਜ ਅਤੇ ਠਰੰਮੇ ਨਾਲ ਜਵਾਬ ਦਿੰਦੇ ਹਨ। ਹਲਕਾ ਕੁਆਰਡੀਨੇਟਰ ਹਰਚਰਨ ਮਾਨ ਨੇ ਕਿਹਾ ਕਿ ਭਰਵੇਂ ਸੀਜ਼ਨ ਦੌਰਾਨ ਲੋਕ ਮਿਲਣੀ ਪ੍ਰੋਗਰਾਮ ਵਿਚ ਲੋਕਾਂ ਦੇ ਹੋ ਰਹੇ ਭਰਵੇਂ ਇਕੱਠ ਇਸ ਗੱਲ ਦਾ ਸਬੂਤ ਹਨ, ਕਿ ਹਲਕੇ ਵਿਚ ਲਾਭ ਸਿੰਘ ਉਗੋਕੇ ਦਾ ਕੋਈ ਬਦਲ ਨਹੀਂ।
Ad Position 22
No active advertisement
ਪਿਛਲੀ ਖ਼ਬਰ ਪਿੰਡ ਛੀਨੀਵਾਲ ਖ਼ੁਰਦ ਵਿਖੇ ਲੋੜਵੰਦ ਪਰਿਵਾਰਾਂ ਨੂੰ ‘ਫੂਡ ਕਿੱਟਾਂ’ ਵੰਡੀਆਂ ਅਗਲੀ ਖ਼ਬਰ ਸੰਤ ਬਾਬਾ ਭਾਨ ਸਿੰਘ ਅਤੇ ਸੰਤ ਬਾਬਾ ਲੇਖ ਰਾਮ ਦੀ ਬਰਸੀ ਮਨਾਈ
Ad Position 24
No active advertisement