05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮਦਰ ਟੀਚਰ ਸਕੂਲ ਦੇ ਵਿਦਿਆਰਥੀ ਉਦੈਵੀਰ ਸਿੰਘ ਨੇ ਬੈਂਗਲੁਰੂ ਇੰਸਟੀਚਿਊਟ ’ਚ ਦਾਖ਼ਲਾ ਲਿਆ

Ad Position 21
No active advertisement
12-07-2026

ਬਰਨਾਲਾ, 11 ਜੁਲਾਈ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦੇ ਵਿਦਿਆਰਥੀ ਉਦੈਵੀਰ ਸਿੰਘ ਨੇ ਇੰਡੀਅਨ ਸਟੈਟਿਸਟਿਕਲ ਇੰਸਟੀਚਿਊਟ ਬੈਂਗਲੁਰੂ ਦੇ ਬੈਚਲਰ ਆਫ਼ ਮੈਥੇਮੈਟਿਕਸ ਆਨਰਜ਼ ਕੋਰਸ ਵਿਚ ਦਾਖ਼ਲਾ ਪ੍ਰਾਪਤ ਕੀਤਾ ਹੈ। ਇਹ ਕੋਰਸ ਦੇਸ਼ ਦੇ ਸਭ ਤੋਂ ਉੱਚ ਪੱਧਰੀ ਗਣਿਤ ਦੇ ਅੰਡਰਗ੍ਰੈਜੂਏਟ ਪ੍ਰੋਗਰਾਮਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਹ ਜਾਣਕਾਰੀ ਪ੍ਰਿੰਸੀਪਲ ਦਲਜੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਵਿਦਿਆਰਥੀ ਉਦੈਵੀਰ ਸਿੰਘ ਦੀ ਇਹ ਉਪਲਬਧੀ ਨਾ ਸਿਰਫ਼ ਉਸ ਦੇ ਪਰਿਵਾਰ ਲਈ, ਸਗੋਂ ਸਾਡੇ ਸਕੂਲ ਲਈ ਵੀ ਬਹੁਤ ਮਾਣ ਅਤੇ ਖ਼ੁਸ਼ੀ ਦਾ ਵਿਸ਼ਾ ਹੈ। ਉਸ ਦੀ ਇਹ ਸਫਲਤਾ ਸਕੂਲ ਦੇ ਹੋਰ ਵਿਦਿਆਰਥੀਆਂ ਲਈ ਵੀ ਪੇ੍ਰਰਨਾ ਦਾ ਸਰੋਤ ਬਣੇਗੀ ਕਿ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ੍ਹ ਨਿਸ਼ਚੇ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕਪਿਲ ਮਿੱਤਲ, ਪ੍ਰਧਾਨ ਨਿਸ਼ੀ ਮਿੱਤਲ, ਪ੍ਰਿੰਸੀਪਲ ਦਲਜੀਤ ਸਿੰਘ ਨੇ ਉਦੈਵੀਰ ਸਿੰਘ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਮਾਵਾਂ-ਭੈਣਾਂ ਸਤਿਕਾਰ ਯੋਜਨਾ ਨਾਲ ਸਰਕਾਰ ਨੇ ਆਪਣਾ ਆਖ਼ਰੀ ਵਾਅਦਾ ਪੂਰਾ ਕੀਤਾ-ਲਵਦੀਪ ਸਿੰਘ ਭਗਤਪੁਰਾ ਅਗਲੀ ਖ਼ਬਰ ਬਰਨਾਲਾ ਦੇ ਨੰਨ੍ਹੇ ਮੁੰਨੇ ਹੋਣਹਾਰ ਅਵਯੁਕਤ ਸ਼ਰਮਾ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ
Ad Position 24
No active advertisement