05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਮਾਵਾਂ-ਭੈਣਾਂ ਸਤਿਕਾਰ ਯੋਜਨਾ ਨਾਲ ਸਰਕਾਰ ਨੇ ਆਪਣਾ ਆਖ਼ਰੀ ਵਾਅਦਾ ਪੂਰਾ ਕੀਤਾ-ਲਵਦੀਪ ਸਿੰਘ ਭਗਤਪੁਰਾ

Ad Position 21
No active advertisement
ਅਜੀਤ ਡੈਸਕ 12-07-2026

ਸ਼ਹਿਣਾ, 11 ਜੁਲਾਈ (ਸੁਰੇਸ਼ ਗੋਗੀ)-ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਕ੍ਰਮਵਾਰ ਪੂਰੇ ਕਰ ਦਿੱਤੇ ਗਏ ਹਨ। ਇਹ ਸ਼ਬਦ ਲਵਦੀਪ ਸਿੰਘ ਭਗਤਪੁਰਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਤੀਰਥ ਯਾਤਰਾ ਦਾ ਰੁਝਾਨ ਜਿੱਥੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ, ੳੁੱਥੇ ਹਿੰਦੂ ਧਾਰਮਿਕ ਸਥਾਨਾਂ ਲਈ ਵੀ ਯਾਤਰਾਵਾਂ ਸਰਕਾਰ ਵਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਵਾਂ-ਭੈਣਾਂ ਲਈ ਸਰਕਾਰ ਵਲੋਂ ਸ਼ੁਰੂ ਕੀਤੀ ਯੋਜਨਾ ਤਹਿਤ ਤਕਰੀਬਨ ਪਿੰਡਾਂ ਵਿਚ ਪੈਸੇ ਖਾਤਿਆਂ ਵਿਚ ਪਾਏ ਜਾ ਚੁੱਕੇ ਹਨ ਅਤੇ ਜੋ ਮਾਵਾਂ ਭੈਣਾਂ ਪਛੜ ਗਈਆਂ ਹਨ, ਉਨ੍ਹਾਂ ਦੇ ਖਾਤਿਆਂ ਵਿਚ ਵੀ ਸਰਕਾਰ ਪੈਸੇ ਪਾਉਣ ਲਈ ਵਚਨਬੱਧ ਹੈ। ਲਵਦੀਪ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਸਰਕਾਰ ਨੂੰ ਘੇਰਨ ਦਾ ਦਾ ਕੋਈ ਵਸੀਲਾ ਨਹੀਂ ਰਿਹਾ। ਜਿਸ ਕਾਰਨ ਵਿਰੋਧੀ ਪਾਰਟੀਆਂ ਸਿਰਫ਼ ਹੱਥ ਪੱਲੇ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿਚ ਛੇਤੀ ਹੀ ਮੁੱਖ ਮੰਤਰੀ ਭਗਵੰਤ ਮਾਨ ਪਿੰਡਾਂ ਦੇ ਹੋਰ ਵਿਕਾਸ ਕਾਰਜਾਂ ਲਈ ਐਲਾਨ ਕਰਨਗੇ।

Ad Position 22
No active advertisement
ਪਿਛਲੀ ਖ਼ਬਰ ਜੀ. ਹੋਲੀ ਹਾਰਟ ਪਬਲਿਕ ਸਕੂਲ ਨੇ ਰੋਬੋਟਿਕਸ ਅਤੇ ਆਰਟੀਫਿਸਲ ਇੰਟੈਲੀਜੈਂਸ ਨਾਲ ਭਵਿੱਖ ਦੀ ਸਿੱਖਿਆ ਵੱਲ ਵਧਾਇਆ ਕਦਮ ਅਗਲੀ ਖ਼ਬਰ ਮਦਰ ਟੀਚਰ ਸਕੂਲ ਦੇ ਵਿਦਿਆਰਥੀ ਉਦੈਵੀਰ ਸਿੰਘ ਨੇ ਬੈਂਗਲੁਰੂ ਇੰਸਟੀਚਿਊਟ ’ਚ ਦਾਖ਼ਲਾ ਲਿਆ
Ad Position 24
No active advertisement