ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸੀਤਲਾ ਮਾਤਾ ਮੰਦਰ ਦੀ ਦੂਜੀ ਸਥਾਪਨਾ ਵਰ੍ਹੇਗੰਢ ਮਨਾਈ

Ad Position 21
No active advertisement
ਅਜੀਤ ਡੈਸਕ 13-07-2026
ਸ਼ਹਿਣਾ, 12 ਜੁਲਾਈ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਸੀਤਲਾ ਮਾਤਾ ਮੰਦਰ ਅਤੇ ਮੂਰਤੀ ਸਥਾਪਨਾ ਦਿਵਸ ਦੀ ਦੂਜਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਪੰਡਤ ਨੰਦ ਕਿਸ਼ੋਰ ਨੇ ਹਵਨ ਯੱਗ ਕੀਤਾ। ਸੀਤਲਾ ਮਾਤਾ ਦਾ ਮੰਦਰ ਬਣਾਉਣ ਲਈ ਸਦਿਉੜਾ ਪਰਿਵਾਰ ਵਲੋਂ ਵੱਡਾ ਯੋਗਦਾਨ ਪਾਇਆ ਗਿਆ ਸੀ ਅਤੇ ਉਕਤ ਪਰਿਵਾਰ ਵਲੋਂ ਹੀ ਹਵਨ ਯੱਗ ਮੌਕੇ ਅਹੂਤੀਆਂ ਪਾਈਆਂ ਗਈਆਂ। ਇਸ ਮੌਕੇ ਪੰਡਤ ਨੰਦ ਕਿਸ਼ੋਰ ਨੇ ਦੱਸਿਆ ਕਿ ਸੰਜੀਵ ਕੁਮਾਰ ਸਦਿਉੜਾ ਅਤੇ ਨਰਿੰਦਰ ਕੁਮਾਰ ਸਦਿਉੜਾ ਵਲੋਂ ਸੀਤਲਾ ਮਾਤਾ ਦਾ ਮੰਦਰ ਆਧੁਨਿਕ ਢੰਗ ਨਾਲ ਲੱਖਾਂ ਰੁਪਏ ਖ਼ਰਚ ਕੇ ਭਗਤਾਂ ਦੇ ਸਪੁਰਦ ਕੀਤਾ ਗਿਆ ਅਤੇ ਹਰ ਸਾਲ ਇਸ ਪਰਿਵਾਰ ਵਲੋਂ ਵੀ ਭਗਤਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਜਾਂਦਾ ਹੈ। ਬਾਅਦ ਵਿਚ ਪੂਰੀਆਂ, ਛੋਲੇ ਅਤੇ ਪ੍ਰਸਾਦ ਦਾ ਭੰਡਾਰਾ ਵੀ ਚਲਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਵੱਖ-ਵੱਖ ਧਰਮਾਂ ਦੇ ਲੋਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੋਰੀ ਕੀਤੇ ਤਿੰਨ ਮੋਟਰਸਾਈਕਲਾਂ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਬਰਨਾਲਾ-ਮਾਨਸਾ ਨੈਸ਼ਨਲ ਹਾਈਵੇ ’ਤੇ ਲੱਗੇ ਗੰਦਗੀ ਦੇ ਢੇਰ ਦੁਖੀ ਇਲਾਕਾ ਨਿਵਾਸੀਆਂ ਵਲੋਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
Ad Position 24
No active advertisement