ਟੱਲੇਵਾਲ, 16 ਜੁਲਾਈ (ਸੋਨੀ ਚੀਮਾ)-ਪਿੰਡ ਚੀਮਾ ਦੇ ਵੜੈਚ ਪਰਿਵਾਰ ਨਾਲ ਸਬੰਧਿਤ ਦਰਸ਼ਨ ਸਿੰਘ ਵੜੈਚ ਡੀ.ਜੀ.ਐਮ ਪਾਵਰ ਗਰਿੱਡ ਆਫ਼ ਇੰਡੀਆ ਦੀ ਧਰਮ ਪਤਨੀ ਮਨਦੀਪ ਕੌਰ ਵੜੈਚ ਨਮਿਤ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ ਪਾਏ ਗਏ। ਭੋਗ ਮੌਕੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕਰਦਿਆਂ ਸੰਗਤਾਂ ਨੂੰ ਜਨਮ ਅਤੇ ਮੌਤ ਦੇ ਸੱਚ ਤੋਂ ਜਾਣੂ ਕਰਵਾਇਆ। ਦਰਾਜ ਵਾਲੇ ਕੀਰਤਨੀ ਜਥੇ ਨੇ ਗੁਰਬਾਣੀ ਦੇ ਸ਼ਬਦਾਂ ਰਾਹੀਂ ਪ੍ਰਭੂ ਭਾਣਾ ਮੰਨਣ ਦਾ ਉਪਦੇਸ਼ ਦਿੰਦਿਆਂ ਫੁਰਮਾਇਆ ਕਿ ਸੰਸਾਰ ’ਤੇ ਆਇਆ ਹਰ ਜੀਵ ਨਿਰਧਾਰਤ ਸਮਾਂ ਪੂਰਾ ਕਰ ਕੇ ਅਕਾਲ ਪੁਰਖ ਦੇ ਹੁਕਮ ਨਾਲ ਵਾਪਸ ਪਰਤਦਾ ਹੈ। ਸਮਾਗਮ ਦੌਰਾਨ ਸੰਗਤਾਂ ਨੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਬਾਪੂ ਤਰਸੇਮ ਸਿੰਘ ਖ਼ਾਲਸਾ ਪਿਤਾ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਜ਼ਿਲ੍ਹਾ ਪ੍ਰਧਾਨ ਕਾਂਗਰਸ, ਕੁਲਜੀਤ ਸਿੰਘ ਰੰਧਾਵਾ ਵਿਧਾਇਕ ਡੇਰਾ ਬੱਸੀ, ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ ਜ਼ਿਲ੍ਹਾ ਪ੍ਰਧਾਨ (ਵਾਰਿਸ ਪੰਜਾਬ ਦੇ), ਐਡਵੋਕੇਟ ਰਾਜਦੇਵ ਸਿੰਘ ਖ਼ਾਲਸਾ ਸਾਬਕਾ ਮੈਂਬਰ ਪਾਰਲੀਮੈਂਟ, ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਗੁਰਮੇਲ ਸਿੰਘ ਮੌੜ ਸੀਨੀਅਰ ਕਾਂਗਰਸੀ ਆਗੂ, ਗੁਰਮੀਤ ਸਿੰਘ ਮਾਹਮਦਪੁਰ ਮੀਤ ਪ੍ਰਧਾਨ, ਪੂਰਨ ਸਿੰਘ ਗੰਡੇਵਾਲ, ਹਰਜੀਤ ਸਿੰਘ ਸਹਿਜੜਾ, ਅਵਤਾਰ ਸਿੰਘ ਬੱਬੀ ਸੀਨੀਅਰ ਆਗੂ (ਵਾਰਿਸ ਪੰਜਾਬ ਦੇ), ਸੁਖਵਿੰਦਰ ਸਿੰਘ ਠੀਕਰੀਵਾਲ, ਦਵਿੰਦਰ ਕੌਰ ਸ਼ਹਿਣਾ, ਸਰਬਜੀਤ ਸਿੰਘ ਬੈਲਜੀਅਮ, ਕੇਵਲ ਸਿੰਘ ਸਰਪੰਚ ਜੰਗੀਆਣਾ, ਗੁਰਤੇਜ ਸਿੰਘ ਗਰੇਵਾਲ, ਬਾਬਾ ਅਮਨਦੀਪ ਸਿੰਘ ਡਰਾ ਗੁਲਾਬ ਸਿੰਘ, ਅਵਤਾਰ ਸਿੰਘ ਕਾਲਾ ਭੰਗੂ ਡੇਰਾ ਗੁਲਾਬ ਸਿੰਘ, ਬਾਬਾ ਪਵਨ ਕੁਮਾਰ ਸੋਲ੍ਹਾਂ ਦੇ ਮੱਠ ਵਾਲੇ, ਜਗਸੀਰ ਸਿੰਘ ਚੀਮਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮਲੂਕ ਸਿੰਘ ਧਾਲੀਵਾਲ ਸਰਪੰਚ, ਪਰਮਜੀਤ ਸਿੰਘ ਢਿੱਲੋਂ, ਮਨਦੀਪ ਸਿੰਘ ਢਿੱਲੋਂ, ਕਰਮਜੀਤ ਸਿੰਘ ਥਾਣੇਦਾਰ, ਮਲਕੀਤ ਸਿੰਘ ਚੀਮਾ, ਰੂਪ ਸਿੰਘ ਜਾਗਲ ਸਾਬਕਾ ਸਰਪੰਚ, ਮਹਿੰਦਰ ਸਿੰਘ ਸਾਬਕਾ ਪੰਚ, ਬਲਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ, ਆੜ੍ਹਤੀਆ ਰੇਸ਼ਮ ਸਿੰਘ ਵੜੈਚ, ਅਮਰੀਕ ਸਿੰਘ ਜੋਧਪੁਰ, ਹਰਦੇਵ ਸਿੰਘ ਲੀਲਾ ਬਾਜਵਾ, ਰਾਜੁ ਬਾਜਵਾ, ਸੇਵਾ ਸਿੰਘ ਸੈਕਟਰੀ, ਮੁਖਤਿਆਰ ਸਿੰਘ ਥਿੰਦ, ਜੀਵਨ ਸਿੰਘ ਧਾਲੀਵਾਲ ਪ੍ਰਧਾਨ ਆਜ਼ਾਦ ਕਲੱਬ, ਲਖਵਿੰਦਰ ਸਿੰਘ ਸੀਰਾ, ਗੁਰਮੇਲ ਸਿੰਘ ਗੇਲਾ, ਮਨਦੀਪ ਸਿੰਘ, ਰਣਜੀਤ ਸਿੰਘ ਜੀਤਾ, ਨਵਜੀਤ ਸਿੰਘ ਪੇਸੀ, ਤਰਸੇਮ ਸਿੰਘ ਸੇਮਾ ਮਿਸਤਰੀ, ਕੌਰਾ ਸਿੰਘ ਢਿੱਲਵਾਂ, ਅਵਤਾਰ ਸਿੰਘ ਚੀਮਾ, ਬਲਵੀਰ ਸਿੰਘ ਸਾਬਕਾ ਪੰਚ, ਜਸਵੀਰ ਸਿੰਘ ਚੀਮਾ, ਜਰਨੈਲ ਸਿੰਘ ਚੀਮਾ, ਜਗਦੇਵ ਸਿੰਘ ਚੀਮਾ ਸਾਬਕਾ ਪੰਚ, ਡਾ. ਦਰਸ਼ਨ ਕੁਮਾਰ ਚੀਮਾ, ਰਵਿੰਦਰ ਕੁਮਾਰ ਟੀਨੂੰ, ਸੁਰੇਸ਼ ਗੋਗੀ ਪੱਤਰਕਾਰ, ਅਵਤਾਰ ਸਿੰਘ ਚੀਮਾ ਪੱਤਰਕਾਰ, ਗੁਰਨੈਬ ਸਿੰਘ ਚੀਮਾ, ਬੇਅੰਤ ਸਿੰਘ ਕੈਰੋ ਆਦਿ ਤੋਂ ਇਲਾਵਾ ਸਮਾਜ ਸੇਵੀ ਸੰਸਥਾ ਆਜ਼ਾਦ ਸਪੋਰਟਸ ਕਲੱਬ ਚੀਮਾ, ਸਮੂਹ ਗ੍ਰਾਮ ਪੰਚਾਇਤ, ਲੋਕਲ ਗੁਰਦੁਆਰਾ ਕਮੇਟੀ, ਵੱਖ-ਵੱਖ ਕਿਸਾਨ ਜਥੇਬੰਦੀਆਂ, ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਨੇ ਹਾਜ਼ਰੀ ਲਗਵਾਈ। ਇਸ ਮੌਕੇ ਦਰਸ਼ਨ ਸਿੰਘ ਵੜੈਚ, ਬਲਵਿੰਦਰ ਸਿੰਘ ਵੜੈਚ, ਗੁਰਮੇਲ ਸਿੰਘ ਵੜੈਚ, ਸ: ਤਲਵਿੰਦਰ ਸਿੰਘ ਵੜੈਚ, ਸ: ਰਮਨਿੰਦਰ ਸਿੰਘ ਵੜੈਚ, ਕਰਮਜੀਤ ਸਿੰਘ ਬੱਬੂ ਵੜੈਚ ਪਰਿਵਾਰ ਵਲੋਂ ਭੋਗ ਮੌਕੇ ਹਾਜ਼ਰੀ ਲਗਵਾਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ।