02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਮੁਸਲਿਮ ਵੈੱਲਫੇਅਰ ਕਮੇਟੀ ਵਲੋਂ ਨਵੇਂ ਚੁਣੇ ਕੌਂਸਲਰਾਂ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 18-07-2026
ਧਨੌਲਾ, 17 ਜੁਲਾਈ (ਜਤਿੰਦਰ ਸਿੰਘ ਧਨੌਲਾ)-ਮੁਸਲਿਮ ਵੈੱਲਫੇਅਰ ਕਮੇਟੀ ਵਲੋਂ ਛੋਟੀ ਮਸਜਿਦ ਧਨੌਲਾ ਵਿਖੇ ਜੁਮੇ ਦੀ ਨਮਾਜ਼ ਤੋਂ ਉਪਰੰਤ ਨਗਰ ਕੌਂਸਲ ਧਨੌਲਾ ਦੇ ਸਮੁੱਚੇ ਕੌਂਸਲਰਾਂ ਅਤੇ ਪ੍ਰਧਾਨ ਧੰਨਾ ਸਿੰਘ ਨੂੰ ਬੁਲਾ ਕੇ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੁਸਲਿਮ ਕਮੇਟੀ ਦੇ ਪ੍ਰਧਾਨ ਮਿੱਠੂ ਖ਼ਾਨ, ਘੱਟ ਗਿਣਤੀਆਂ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਡਾ: ਸਰਾਜ ਘਨੌਰ, ਉੱਘੇ ਸਮਾਜ ਸੇਵੀ ਡਾ: ਦਿਲਸ਼ਾਦ ਅਖ਼ਤਰ ਨੇ ਸਮੁੱਚੇ ਕੌਂਸਲਰਾਂ ਨੂੰ ਇਕਸੁਰ ਹੁੰਦਿਆਂ ਆਖਿਆ ਕਿ ਉਨ੍ਹਾਂ ਦੀ ਚੋਣ ਮੰਡੀ ਧਨੌਲਾ ਦੀ ਲੋਕਲ ਗੌਰਮਿੰਟ ਵਜੋਂ ਹੋਈ ਹੈ। ਉਨ੍ਹਾਂ ਸਭਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਧਨੌਲੇ ਦੀ ਬਿਹਤਰੀ ਲਈ ਦਿਨ-ਰਾਤ ਇਕ ਕਰ ਕੇ ਸਮਰਪਣ ਭਾਵਨਾ ਨਾਲ ਮੰਡੀ ਨੂੰ ਦਾਰਸ਼ਨਿਕ ਬਣਾਉਣ ਦਾ ਯਤਨ ਕਰਨ। ਮਿੱਠੂ ਖ਼ਾਨ ਨੇ ਕੱਲ੍ਹ ਜ਼ੋਰ ਦੇ ਕੇ ਆਖੀ ਕਿ ਹਰ ਨਾਗਰਿਕ ਦੀ ਇੱਛਾ ਹੁੰਦੀ ਹੈ ਕਿ ਮੈਂ ਕੌਂਸਲਰ ਬਣਾ ਹਰ ਕੌਂਸਲਰ ਦੀ ਇਹ ਇੱਛਾ ਹੁੰਦੀ ਹੈ ਕਿ ਮੈਂ ਪ੍ਰਧਾਨ ਬਣਾ ਪ੍ਰੰਤੂ ਚੋਣ ਉਪਰੰਤ ਜੋ ਬੌਡੀ ਨਿੱਤਰ ਕੇ ਸਾਹਮਣੇ ਆ ਜਾਂਦੀ ਹੈ ਉਸ ਦਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਉਹ ਨਿੱਕੀਆਂ ਨਾਰਾਜ਼ਗੀਆਂ ਤੋਂ ਉੱਪਰ ਉੱਠ ਕੇ ਇਕ-ਇਕ ਪਲ ਇਕ-ਇਕ ਮਿੰਟ ਇਕ ਦੂਸਰੇ ਦੇ ਮੋਢੇ ਨਾਲ ਮੋਢਾ ਲਾ ਕੇ ਮੰਡੀ ਦੀ ਬਿਹਤਰੀ ਲਈ ਕੰਮ ਕਰਨ। ਮਿੱਠੂ ਖ਼ਾਨ ਨੇ ਆਖਿਆ ਕਿ ਧਨੌਲਾ ਨਿਵਾਸੀਆਂ ਨੂੰ ਨਵੀਂ ਚੁਣੀ ਕੌਂਸਲ ਪਾਸੋਂ ਵੱਡੀਆਂ ਉਮੀਦਾਂ ਹਨ। ਨਵੇਂ ਚੁਣੇ ਕੌਂਸਲਰਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ ਇੱਥੋਂ ਦੀ ਦਸ਼ਾ ਸੰਵਾਰਨ ਲਈ ਇੱਥੋਂ ਦੇ ਨਿਕਾਸੀ ਪ੍ਰਬੰਧਾਂ ਨੂੰ ਚੁਨੌਤੀ ਵਜੋਂ ਸਵੀਕਾਰ ਕੇ, ਇੱਥੋਂ ਦੀ ਡਰੇਨ ਦੀ ਵਿਗੜੀ ਦਸ਼ਾ ਦੀ ਦਿੱਖ ਸੰਵਾਰਨ ਲਈ ਡਟ ਕੇ ਪਹਿਰਾ ਦੇਣ। ਮਿੱਠੂ ਖ਼ਾਨ ਨੇ ਆਖਿਆ ਕਿ ਇੰਟਰਲੋਕ ਦਾ ਚਿਣਿਆ ਜਾਣਾ ਬਾਰ-ਬਾਰ ਨਾਲਿਆਂ ਨਾਲੀਆਂ ਦਾ ਬਣਨਾ ਬੀਤੇ 30 ਵਰਿ੍ਹਆਂ ਤੋਂ ਰੀਪੀਟ ਹੁੰਦਾ ਆ ਰਿਹਾ। ਸਿੱਟੇ ਵਜੋਂ ਇੱਥੋਂ ਦਾ ਪੱਧਰ ਵੀ ਸਾਢੇ 14 ਫੁੱਟ ਉੱਚਾ ਹੋ ਚੁੱਕਾ ਹੈ। ਪ੍ਰੰਤੂ ਨਿਕਾਸੀ ਪਾਣੀ ਦੀ ਸਮੱਸਿਆ ਬਦ ਤੋਂ ਬਦਤਰ ਹੋਈ ਪਈ ਹੈ। ਮੁਸਲਿਮ ਕਮੇਟੀ ਵਲੋਂ ਭਰੋਸਾ ਦਿਵਾਉਂਦਿਆਂ ਡਾ: ਸਰਾਜ ਘਨੌਰ, ਡਾ: ਦਿਲਸ਼ਾਦ ਅਖ਼ਤਰ ਅਤੇ ਮਿੱਠੂ ਖ਼ਾਨ ਨੇ ਆਖਿਆ ਕਿ ਉਹ ਕੌਂਸਲਰਾਂ ਦੇ ਸੰਜੀਦਾ ਮਸਲਿਆਂ ਲਈ ਹਮੇਸ਼ਾ ਉਨ੍ਹਾਂ ਦੇ ਨਾਲ ਹਨ। ਪ੍ਰੰਤੂ ਇੱਥੋਂ ਦੀਆਂ ਚੁਨੌਤੀਆਂ ਨੂੰ ਗੰਭੀਰ ਚੈਲੇਂਜ ਮੰਨ ਕੇ ਹੱਲ ਕਰਨਾ ਹੋਵੇਗਾ। ਮੁਸਲਿਮ ਵੈੱਲਫੇਅਰ ਕਮੇਟੀ ਵਲੋਂ ਪ੍ਰਧਾਨ ਧੰਨਾ ਸਿੰਘ, ਕੌਂਸਲਰ ਸੁਰਜੀਤ ਸਿੰਘ, ਕੌਂਸਲਰ ਸੁਖਵਿੰਦਰ ਸਿੰਘ ਮੁੰਦਰੀ, ਕੌਂਸਲਰ ਜਸਵੀਰ ਕੌਰ, ਕੌਂਸਲਰ ਹਰਵਿੰਦਰ ਕੌਰ ਫ਼ਤਿਹ, ਕੌਂਸਲਰ ਸਾਹਿਬ ਸੋਢੀ, ਕੌਂਸਲਰ ਮਨੀਸ਼ ਕੁਮਾਰ ਬਾਂਸਲ, ਬਲਰਾਜ ਸਿੰਘ, ਨਿਤਿਨ ਗੌੜ, ਬਿੱਲੂ ਸਿੰਘ ਕੌਂਸਲਰ, ਵਿੱਕੀ ਸਿੰਘ ਕੌਂਸਲਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਹੁਤ ਹੀ ਸ਼ਾਨਦਾਰ ਚਾਹ ਪਾਰਟੀ ਵੀ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਐੱਸ.ਬੀ.ਐੱਸ. ਪਬਲਿਕ ਸਕੂਲ ਵਿਖੇ ਗੁਰਮਤਿ, ਸਿੱਖੀ ਅਤੇ ਜੀਵਨ ਮੁੱਲਾਂ ਬਾਰੇ ਪ੍ਰੇਰਣਾਦਾਇਕ ਸਮਾਗਮ ਕਰਵਾਇਆ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ ਵਧੀਆ ਸਿਹਤ ਸੇਵਾਵਾਂ ਲਈ ਆਸ਼ਾ ਵਰਕਰਾਂ ਨੂੰ ਦਿੱਤੀ ਜਾ ਰਹੀ ਹੈ ਵਿਸ਼ੇਸ਼ ਸਿਖਲਾਈ
Ad Position 24
No active advertisement