ਤਪਾ ਮੰਡੀ, 19 ਜੁਲਾਈ (ਵਿਜੇ ਸ਼ਰਮਾ, ਪ੍ਰਵੀਨ ਗਰਗ)-ਤਪਾ ਡਾਕਟਰ ਐਸੋਸੀਏਸ਼ਨ ਵਲੋਂ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ ’ਤੇ ਆਪ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਸਿਹਤ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਡਾਕਟਰਾਂ ਦੇ ਸਹਿਯੋਗ ਦੀ ਅਪੀਲ ਕੀਤੀ। ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਡਾਕਟਰੀ ਪੇਸ਼ਾ ਕੇਵਲ ਇੱਕ ਰੋਜ਼ਗਾਰ ਨਹੀਂ, ਸਗੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਦਾ ਸਭ ਤੋਂ ਉੱਚਾ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਤਪਾ ਦੇ ਸਮੂਹ ਡਾਕਟਰ ਪੂਰੀ ਸਮਰਪਣ ਭਾਵਨਾ ਅਤੇ ਇਮਾਨਦਾਰੀ ਨਾਲ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਡਾਕਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਯੋਗ ਪਰਿਵਾਰਾਂ ਨੂੰ ਮਿਲਣ ਵਾਲੇ 10 ਲੱਖ ਰੁਪਏ ਤੱਕ ਦੇ ਕੈਸਲੈਸ ਇਲਾਜ ਦੇ ਲਾਭ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਮੀਟਿੰਗ ਵਿਚ ਡਾਕਟਰ ਐਸੋਸੀਏਸ਼ਨ ਤਪਾ ਵਲੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ: ਪ੍ਰਬੋਧ ਮਿੱਤਲ, ਡਾ: ਜਗਸੀਰ ਸਿੰਗਲਾ ਲੱਕੀ, ਡਾ: ਨਰੇਸ਼ ਬਾਂਸਲ, ਡਾ: ਸਰੇਸ਼ ਕਾਂਤ ਸ਼ਰਮਾ, ਡਾ: ਬਾਂਕੇ ਬਿਹਾਰੀ ਐਮ.ਡੀ., ਡਾ: ਆਰੁਸ਼ ਬਾਂਸਲ ਐਮ.ਡੀ., ਡਾ: ਰਾਜ ਕੁਮਾਰ ਸ਼ਰਮਾ, ਡਾ: ਮਦਨ ਲਾਲ ਸ਼ਰਮਾ, ਡਾ: ਗੋਪਾਲ ਕ੍ਰਿਸ਼ਨ, ਡਾ: ਯਸ਼ਪਾਲ ਗਰਗ, ਡਾ: ਟਿੰਕਲ ਬਾਂਸਲ, ਡਾ: ਜੀ.ਕੇ. ਸਿੰਗਲਾ, ਡਾ: ਨੀਰਵ ਬਾਂਸਲ, ਡਾ: ਅਭੈ ਗਰਗ, ਡਾ: ਜਸਦੀਪ ਸਿੰਘ, ਡਾ: ਅਮਿੱਤ ਕੁਮਾਰ, ਡਾ: ਧੀਰਜ ਸ਼ਰਮਾ, ਡਾ: ਟਿੰਕੂ ਸ਼ਰਮਾ, ਡਾ: ਰਕੇਸ਼ ਕੁਮਾਰ, ਡਾ: ਕੁੰਵਰ ਸ਼ਰਮਾ, ਡਾ: ਨੀਰਵ ਬਾਂਸਲ, ਡਾ: ਧਰਮਿੰਦਰ ਸਿੰਘ ਜਿੳਂੁਦ, ਡਾ: ਮਨਮੋਹਨ ਸਿੰਗਲਾ, ਡਾ: ਅਮਨਦੀਪ ਸਿੰਗਲਾ, ਹੈਰੀ ਧੂਰਕੋਟ ਨਿੱਜੀ ਸਹਾਇਕ ਸਣੇ ਡਾ: ਮੁਕਤਾ ਬਾਂਸਲ, ਡਾ: ਸੰਗੀਤਾ ਸ਼ਰਮਾ, ਡਾ: ਸੁਨੀਤਾ, ਡਾ: ਸ੍ਰੇਆ ਬਾਂਸਲ, ਐਮ.ਡੀ., ਡਾ: ਸ਼ਿਵਾਨੀ ਗੋਇਲ, ਡਾ: ਨੇਹਾ ਬਾਂਸਲ, ਸਵਿਤਾ ਸ਼ਰਮਾ, ਕੁਨਿਕਾ ਸ਼ਰਮਾ ਅਤੇ ਸਿਮਰਪ੍ਰੀਤ ਕੌਰ ਵੀ ਹਾਜਰ ਸਨ।
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਹਰ ਲੋੜਵੰਦ ਤੱਕ ਪਹੁੰਚਾਉਣ ਲਈ ਡਾਕਟਰ ਅਹਿਮ ਭੂਮਿਕਾ ਨਿਭਾਉਣ-ਵਿਧਾਇਕ ਲਾਭ ਸਿੰਘ ਉੱਗੋਕੇ
ਅਜੀਤ ਡੈਸਕ
20-07-2026