ਬਰਨਾਲਾ, 22 ਜੁਲਾਈ (ਅਸ਼ੋਕ ਭਾਰਤੀ)-ਪੀ.ਐੱਸ.ਈ.ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ:24), ਪਾਵਰਕਾਮ ਤੇ ਟਰਾਂਸਕੋ ਪੈਨਸ਼ਨ ਯੂਨੀਅਨ, ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਦੇ ਸੱਦੇ ’ਤੇ ਬਿਜਲੀ ਕਾਮਿਆਂ ਵਲੋਂ ਦੂਜੇ ਦਿਨ ਵੀ 66 ਕੇ.ਵੀ ਗਰਿੱਡ ਮੁੱਖ ਦਫ਼ਤਰ ਧਨੌਲਾ ਰੋਡ ਬਰਨਾਲਾ ਵਿਖੇ ਸਤਿੰਦਰਪਾਲ ਸਿੰਘ ਜੱਸੜ ਦੀ ਅਗਵਾਈ ਵਿਚ ਸਾਂਝੀ ਵਿਸ਼ਾਲ ਰੈਲੀ ਕੀਤੀ ਗਈ। ਇਸ ਮੌਕੇ ਸਾਂਝੀ ਸੰਘਰਸ਼ ਕਮੇਟੀ ਦੇ ਕਨਵੀਨਰ ਗੁਰਲਾਭ ਸਿੰਘ ਮੌੜ, ਗੁਰਬਿੰਦਰ ਸਿੰਘ ਸੰਧੂ, ਅਮਨਿੰਦਰ ਸਿੰਘ ਬਲਿੰਗ, ਮੱਖਣ ਸਿੰਘ ਧਨੇਰ, ਬਰਿੰਦਰ ਸਿੰਘ ਬਰਨਾਲਾ, ਇੰਜ: ਰਣਜੀਤ ਕੁਮਾਰ, ਹਰਦੀਪ ਸਿੰਘ ਧੌਲਾ, ਕੁਲਵੀਰ ਸਿੰਘ ਔਲਖ, ਇੰਜ: ਚਮਕੌਰ ਸਿੰਘ, ਲਾਭ ਸਿੰਘ, ਰਾਜਿੰਦਰ ਕੁਮਾਰ, ਇੰਜ: ਕਰਮਜੀਤ ਸਿੰਘ, ਇੰਜ: ਜਸਪ੍ਰਤਾਪ ਸਿੰਘ, ਮੁਖਤਿਆਰ ਸਿੰਘ ਠੁੱਲੀਵਾਲ, ਸਿਕੰਦਰ ਸਿੰਘ ਮਹਿਲ ਖ਼ੁਰਦ, ਇੰਜ: ਦਲਜੀਤ ਸਿੰਘ ਜੇ.ਈ, ਸੀ.ਟੀ.ਯੂ ਦੇ ਆਗੂ ਸ਼ੇਰ ਸਿੰਘ ਫਰਵਾਹੀ, ਗੁਰਜੰਟ ਸਿੰਘ ਹਮੀਦੀ, ਇੰਜ: ਹਰਜੀਤ ਸਿੰਘ, ਇੰਜ: ਜਰਨੈਲ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਪਾਵਰਕਾਮ ਦੀ ਮਨੈਜਮੈਂਟ ਅਤੇ ਪੰਜਾਬ ਸਰਕਾਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰੇ। ਮੁਲਾਜ਼ਮ ਆਗੂਆਂ ਨੇ ਪਾਵਰਕਾਮ ਦੀ ਮਨੈਜਮੈਂਟ ’ਤੇ ਦੋਸ਼ ਲਾਇਆ ਕਿ ਇਹ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ, ਮੁਲਾਜ਼ਮਾਂ ਦਾ ਸਬਰ ਪਰਖ ਰਹੀ ਹੈ। ਗ਼ੌਰੀ ਸ਼ੰਕਰ, ਮੋਹਣ ਸਿੰਘ ਛੰਨਾਂ, ਇੰਜ: ਕੇਵਲ ਸਿੰਘ ਪੰਡੋਰੀ, ਜਗਤਾਰ ਸਿੰਘ ਖੇੜੀ ਏਟਕ ਆਗੂ, ਇੰਜ: ਹਰਭੋਲ ਸਿੰਘ, ਚੇਤ ਸਿੰਘ ਝਲੂਰ, ਕਮਲਜੀਤ ਸਿੰਘ ਝਲੂਰ, ਹਰਦੇਵ ਸਿੰਘ ਪੰਡੋਰੀ, ਇੰਜ: ਰਾਜੇਸ਼ ਕੁਮਾਰ ਬੰਟੀ, ਸੂਰਜ ਸਿੰਘ, ਗੌਰਵ ਕੁਮਾਰ, ਜਰਨੈਲ ਸਿੰਘ ਠੁੱਲੀਵਾਲ ਨੇ ਕਿਹਾ ਕਿ ਜੋ ਬਿਜਲੀ ਬੋਰਡ ਅੰਦਰ ਕੱਚੇ ਕਾਮੇ ਭਰਤੀ ਕੀਤੇ ਹੋਏ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ’ਤੇ ਇਨ੍ਹਾਂ ਕਾਮਿਆਂ ਨੂੰ ਠੇਕੇਦਾਰੀ ਸਿਸਟਮ ਤੋਂ ਪਾਵਰਕਾਮ ਵਿਚ ਸਿੱਧਾ ਭਰਤੀ ਕੀਤਾ ਜਾਵੇ। ਅੱਜ ਦੂਜੇ ਦਿਨ ਦੀ ਸਮੂਹਿਕ ਛੁੱਟੀ ਸਮੇਂ ਫ਼ੀਲਡ ਦੇ ਕੰਮ, ਗਰਿੱਡ ਅਤੇ ਕੈਸ਼ ਕਾਊਂਟਰ ਬੰਦ ਰਹੇ। ਆਗੂਆਂ ਕਿਹਾ ਕਿ ਬਿਜਲੀ ਕਾਮਿਆਂ ਦੀ ਸਮੂਹਿਕ ਛੁੱਟੀ 23, 24 ਜੁਲਾਈ ਤੱਕ ਜਾਰੀ ਰਹੇਗੀ। ਝੋਨੇ ਦੇ ਸੀਜ਼ਨ ਵਿਚ ਅਜਿਹੀ ਸਥਿਤੀ ਪੈਦਾ ਕਰਨ ਲਈ ਪਾਵਰਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦਾ ਮੁਲਾਜ਼ਮ ਵਿਰੋਧੀ ਹੱਠੀ ਰਵੱਈਆ ਜ਼ਿੰਮੇਵਾਰ ਹੈ।