01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਮਿਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ (ਸੀਟੂ) ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 01-08-2026
ਬਰਨਾਲਾ, 31 ਜੁਲਾਈ (ਅਸ਼ੋਕ ਭਾਰਤੀ)-ਮਿਡ-ਡੇ-ਮੀਲ ਵਰਕਰ ਯੂਨੀਅਨ ਪੰਜਾਬ (ਸੀਟੂ) ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਰੇਖਾ ਰਾਣੀ ਭਦੌੜ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਹਰਪਾਲ ਕੌਰ ਬਰਨਾਲਾ ਅਤੇ ਸੀਟੂ ਦੇ ਆਗੂ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ 10 ਅਗਸਤ ਨੂੰ ਸਾਰੀਆਂ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਜੇਲ੍ਹ ਭਰੋ ਅੰਦੋਲਨ ਕੀਤਾ ਜਾਵੇਗਾ, ਜਾਂ ਤਾਂ ਸਰਕਾਰ ਸਾਡੀਆਂ ਮੰਗਾਂ ਮੰਨੇ ਜਾਂ ਸਾਨੂੰ ਜੇਲ੍ਹ ਭੇਜੇ। ਉਨ੍ਹਾਂ ਕਿਹਾ ਕਿ 16 ਅਗਸਤ ਨੂੰ ਸੂਬੇ ਦੇ ਇਜਲਾਸ ਕਰਨ ਲਈ ਸਵਾਗਤੀ ਕਮੇਟੀ ਬਣਾਈ ਕਮੇਟੀ ਦੇ ਚੇਅਰਮੈਨ ਸੂਬੇ ਦੇ ਸੀਟੂ ਦੇ ਆਗੂ ਸੇਰ ਸਿੰਘ ਫਰਵਾਹੀ ਹੋਣਗੇ। ਇਸ ਮੌਕੇ ਮਿਡ-ਡੇ-ਮੀਲ ਵਰਕਰਾਂ ਵਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਗੁਰਮੇਲ ਕੌਰ ਧਨੌਲਾ, ਭੁਪਿੰਦਰ ਕੌਰ ਨਾਈਵਾਲਾ, ਵਰਿੰਦਰ ਕੌਰ ਬਰਨਾਲਾ, ਬਲਜੀਤ ਕੌਰ ਠੀਕਰੀਵਾਲਾ, ਭੋਲੀ ਬੇਗ਼ਮ ਭੂਰੇ, ਪਰਮਜੀਤ ਭੈਣੀ ਮਹਿਰਾਜ, ਜਸਪਾਲ ਬਰਨਾਲਾ, ਗੁਰਮੀਤ ਕੌਰ ਪੱਖੋ ਕਲਾਂ, ਮਨਪ੍ਰੀਤ ਕੌਰ ਕੈਰੇ, ਰਾਜ ਕੌਰ, ਸ਼ਿੰਦਰ ਕੌਰ, ਮਹਿੰਦਰ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭਵਾਨੀਗੜ੍ਹ ਥਾਣੇ ’ਚ ਨਜ਼ਰਬੰਦ ਕੀਤੇ ਵੱਡੀ ਗਿਣਤੀ ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਮਨਾਇਆ
Ad Position 24
No active advertisement