02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਤਪਾ ਪੁਲਿਸ ਵਲੋਂ ਨਸ਼ਾ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ 1 ਲੱਖ ਪਾਬੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ, ਲਗਜ਼ਰੀ ਕਾਰ ਸਵਾਰ ਸਮੇਤ ਦੋ ਕਾਬੂ

ਤਪਾ ਮੰਡੀ, 1 ਅਗਸਤ (ਪ੍ਰਵੀਨ ਗਰਗ)-ਡੀ. ਆਈ.

Ad Position 21
No active advertisement
ਤਪਾ ਪੁਲਿਸ ਵਲੋਂ ਪਾਬੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ ਸਣੇ ਕਾਬੂ ਕੀਤੇ ਗਏ ਦੋਸ਼ੀ ਪੁਲਿਸ ਪਾਰਟੀ ਨਾਲ, ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਅਤੇ ਹੋਰ। ਤਸਵੀਰ : ਪ੍ਰਵੀਨ ਗਰਗ 02-08-2026
ਤਪਾ ਮੰਡੀ, 1 ਅਗਸਤ (ਪ੍ਰਵੀਨ ਗਰਗ)-ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਆਈ.ਪੀ.ਐੱਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੁਲਿਸ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਤੇ ਐੱਸ.ਪੀ. (ਡੀ) ਅਸ਼ੋਕ ਸ਼ਰਮਾ ਦੀ ਯੋਗ ਅਗਵਾਈ ਹੇਠ ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਿਸ ਤਹਿਤ ਪੁਲਿਸ ਨੇ 1 ਲੱਖ ਪਾਬੰਦੀਸ਼ੁਦਾ ਕੈਪਸੂਲਾਂ ਅਤੇ ਗੋਲੀਆਂ ਸਣੇ ਲਗਜ਼ਰੀ ਕਾਰ ਸਵਾਰ ਦੋ ਜਣਿਆਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਡੀ.ਐਸ.ਪੀ ਤਪਾ ਜਸਕਰਨ ਸਿੰਘ ਬਰਾੜ ਦੇ ਹੁਕਮਾਂ ਤੇ ਪੁਲਿਸ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਹਾਈਟੈਕ ਨਾਕਾ ਥਾਣਾ ਤਪਾ ਮੌਜੂਦ ਸੀ ਤਾਂ ਪੁਲਿਸ ਪਾਸ ਮੁਖ਼ਬਰ ਖ਼ਾਸ ਨੇ ਅਹਿਲਦਗੀ ਵਿਚ ਇਤਲਾਹ ਦਿੱਤੀ ਕਿ ਬੂਟਾ ਸਿੰਘ ਪੁੱਤਰ ਕਾਕਾ ਸਿੰਘ ਵਾਸੀ ਜ਼ਿਲ੍ਹਾ ਗੰਗਾਨਗਰ (ਰਾਜਸਥਾਨ) ਅਤੇ ਰਣਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜ਼ਿਲ੍ਹਾ ਹਨੂਮਾਨਗੜ੍ਹ (ਰਾਜਸਥਾਨ) ਜੋ ਕਿ ਪੰਚਕੂਲਾ ਹਰਿਆਣਾ ਤੋਂ ਪਾਬੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ ਲਿਆ ਕੇ ਵੱਖ-ਵੱਖ ਰਾਜਾਂ ਜਿਵੇਂ ਪੰਜਾਬ, ਰਾਜਸਥਾਨ ਵਗ਼ੈਰਾ ਵਿਚ ਵੇਚਣ ਦੇ ਆਦਿ ਹਨ, ਜੋ ਅੱਜ ਵੀ ਦੋਵੇਂ ਜਣੇ ਆਪਣੀ ਗੱਡੀ ਵਿਚ ਪੰਚਕੂਲਾ ਹਰਿਆਣਾ ਤੋਂ ਪਾਬੰਦੀਸ਼ੁਦਾ ਕੈਪਸੂਲ ਅਤੇ ਗੋਲੀਆਂ ਲੈ ਕੇ ਨੈਸ਼ਨਲ ਹਾਈਵੇ ਮੇਨ ਰੋਡ ਬਰਨਾਲਾ ਸਾਈਡ ਤੋਂ ਬਠਿੰਡਾ ਵੱਲ ਨੂੰ ਜਾ ਰਹੇ ਹਨ। ਜੇਕਰ ਹੁਣੇ ਹੀ ਨੈਸ਼ਨਲ ਹਾਈਵੇ ਪਰ ਨਾਕਾਬੰਦੀ ਕੀਤੀ ਜਾਵੇ ਤਾਂ ਵੱਡੀ ਕਾਮਯਾਬੀ ਮਿਲ ਸਕਦੀ ਹੈ। ਜਿਸ ’ਤੇ ਪੁਲਿਸ ਨੇ ਤੁਰੰਤ ਹਰਕਤ ’ਚ ਆਉਂਦਿਆਂ ਮਹਿਤਾ ਕੱਟ ਨਜ਼ਦੀਕ ਨਾਕਾਬੰਦੀ ਕਰ ਕੇ ਦੋਸ਼ੀਆਂਨ ਨੂੰ 1 ਲੱਖ ਪਾਬੰਦੀਸ਼ੁਦਾ ਕੈਪਸੂਲ ਅਤੇ ਕੁੱਝ ਗੋਲੀਆਂ ਸਣੇ ਕਾਬੂ ਕੀਤਾ। ਪੁਲਿਸ ਨੇ ਦੋਸ਼ੀਆਂਨ ਵਿਰੁੱਧ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਨਸ਼ਾ ਤਸਕਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਜਾ ਤਾਂ ਨਸ਼ੇ ਦਾ ਕਾਰੋਬਾਰ ਛੱਡ ਦੇਣ ਜਾਂ ਫਿਰ ਇਲਾਕਾ ਛੱਡ ਦੇਣ ਨਹੀਂ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਮੌਕੇ ਸਬ-ਇੰਸਪੈਕਟਰ ਬਲਜਿੰਦਰ ਸਿੰਘ, ਮੁੱਖ ਮੁਨਸ਼ੀ ਕਮਲ ਕਿਸ਼ੋਰ, ਹੌਲਦਾਰ ਜਸਪ੍ਰੀਤ ਸਿੰਘ, ਹੌਲਦਾਰ ਦੀਪਕ ਸਿੰਘ ਆਦਿ ਪੁਲਿਸ ਮੁਲਾਜ਼ਮ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ-ਕਾਂਗਰਸੀਆਂ ਵਾਂਗ ਇਕੱਲੇ ਨੀਂਹ ਪੱਥਰ ਰੱਖਣ ’ਚ ਨਹੀਂ, ਬਲਕਿ ਕੰਮ ਮੁਕੰਮਲ ਕਰਵਾਉਣ ’ਚ ਯਕੀਨ ਰੱਖਦਾ ਹਾਂ-ਵਿਧਾਇਕ... ਅਗਲੀ ਖ਼ਬਰ ਤਪਾ ਪੁਲਿਸ ਨੇ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਇਆ ਆਪਰੇਸ਼ਨ ਕਾਸੋ
Ad Position 24
No active advertisement