02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਗਾਗੇਵਾਲ ਵਿਖੇ ਰਜਵਾਹੇ ਦੀਆਂ ਹੌਦੀਆਂ ਦੇ ਢੱਕਣ ਅਤੇ ਕੜੇ ਗ਼ਾਇਬ, ਅਗਲੇ ਖੇਤਾਂ ਤੱਕ ਨਹੀਂ ਜਾ ਰਿਹਾ ਨਹਿਰੀ ਪਾਣੀ

ਟੱਲੇਵਾਲ, 2 ਅਗਸਤ (ਸੋਨੀ ਚੀਮਾ)-ਪਿੰਡ ਗਾਗੇਵਾਲ ਵਿਖੇ ਕਾਲਸਾ ਰਜਵਾਹੇ ਦੇ ਨੱਕੇ, ਹੌਦੀਆਂ ਦੇ ਢੱਕਣ ਅਤੇ ਕੜੇ ਚੋਰੀ ਹੋਣ ਕਾਰਨ ਪਾਣੀ ਦਾ ਵਹਾਅ ਰੁਕ ਗਿਆ ਹੈ, ਜਿਸ ਨਾਲ ਟੇਲ ਦੇ ਖੇਤਾਂ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ ਅਤੇ ਫ਼ਸਲਾਂ ਸੁੱਕ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿੱਤਰਪਾਲ ਸਿੰਘ ਗਿੱਲ ਬਲਾਕ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਦੱਸਿਆ ਕਿ ਕਾਲਸਾ ਰਜਵਾਹੇ ਦੀ ਭੰਡਾਰਨ ਅਤੇ ਵੰਡ ਪ੍ਰਣਾਲੀ ਨਾਲ ਜੁੜੇ ਲੋਹੇ ਦੇ ਕਈ ਨੱਕੇ, ਹੌਦੀਆਂ ਦੇ ਢੱਕਣ ਅਤੇ ਕੜੇ ਗ਼ਾਇਬ ਹੋ ਗਏ ਹਨ।

Ad Position 21
No active advertisement
ਬੂਟਿਆਂ ਦਾ ਲੰਗਰ ਲਗਾ ਕੇ 1500 ਬੂਟੇ ਵੰਡੇ ਅਤੇ ਵਿਸ਼ਾਲ ਭੰਡਾਰਾ ਲਗਾਇਆ 03-08-2026
ਟੱਲੇਵਾਲ, 2 ਅਗਸਤ (ਸੋਨੀ ਚੀਮਾ)-ਪਿੰਡ ਗਾਗੇਵਾਲ ਵਿਖੇ ਕਾਲਸਾ ਰਜਵਾਹੇ ਦੇ ਨੱਕੇ, ਹੌਦੀਆਂ ਦੇ ਢੱਕਣ ਅਤੇ ਕੜੇ ਚੋਰੀ ਹੋਣ ਕਾਰਨ ਪਾਣੀ ਦਾ ਵਹਾਅ ਰੁਕ ਗਿਆ ਹੈ, ਜਿਸ ਨਾਲ ਟੇਲ ਦੇ ਖੇਤਾਂ ਤੱਕ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ ਅਤੇ ਫ਼ਸਲਾਂ ਸੁੱਕ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿੱਤਰਪਾਲ ਸਿੰਘ ਗਿੱਲ ਬਲਾਕ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਦੱਸਿਆ ਕਿ ਕਾਲਸਾ ਰਜਵਾਹੇ ਦੀ ਭੰਡਾਰਨ ਅਤੇ ਵੰਡ ਪ੍ਰਣਾਲੀ ਨਾਲ ਜੁੜੇ ਲੋਹੇ ਦੇ ਕਈ ਨੱਕੇ, ਹੌਦੀਆਂ ਦੇ ਢੱਕਣ ਅਤੇ ਕੜੇ ਗ਼ਾਇਬ ਹੋ ਗਏ ਹਨ। ਜਿਸ ਨਾਲ ਪਾਣੀ ਦਾ ਪੱਧਰ ਅਤੇ ਰਸਤਾ ਬਦਲਣ ਕਾਰਨ ਅਗਲੇ ਅਤੇ ਟੇਲ ’ਤੇ ਪੈਂਦੇ ਖੇਤਾਂ ਤੱਕ ਪਾਣੀ ਨਹੀਂ ਪਹੁੰਚ ਰਿਹਾ। ਜਿਸ ਨਾਲ ਝੋਨੇ ਅਤੇ ਹੋਰ ਫ਼ਸਲਾਂ ਨੂੰ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋ ਰਿਹਾ ਹੈ। ਉਕਤ ਆਗੂ ਨੇ ਕਿਹਾ ਕਿ ਨਹਿਰੀ ਵਿਭਾਗ ਦੇ ਮਾੜੇ ਪ੍ਰਬੰਧਾਂ ਕਾਰਨ ਇਹ ਵਰਤਾਰਾ ਵਾਪਰ ਰਿਹਾ ਹੈ। ਉਕਤ ਆਗੂ ਨੇ ਕਿਹਾ ਕਿ ਜਿੱਥੇ ਉਕਤ ਨੱਕੇ ਅਤੇ ਢੱਕਣ ਸਮੇਤ ਸਮੁੱਚਾ ਸਾਮਾਨ ਤੁਰੰਤ ਮੁੜ ਲਾਇਆ ਜਾਵੇ ਅਤੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਇਆ ਜਾਵੇ। ਇਸ ਸਬੰਧੀ ਜਦ ਨਹਿਰੀ ਵਿਭਾਗ ਦੇ ਜੇ.ਈ ਦੀਪਕ ਨਾਲ ਗੱਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ 3 ਅਗਸਤ ਨੂੰ ਉਹ ਆਪ ਪਿੰਡ ਗਾਗੇਵਾਲ ਜਾ ਕੇ ਮੌਕਾ ਦੇਖਣਗੇ ਅਤੇ ਕਿਸਾਨਾਂ ਦੀਆਂ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਦੀ ਰੈਵੇਨਿਊ ਰਿਟਾਇਰਡ ਪਟਵਾਰੀ/ਕਾਨੂੰਗੋ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ ਅਗਲੀ ਖ਼ਬਰ ਪਿੰਡ ਬਖਤਗੜ੍ਹ ਵਿਖੇ ਵਾਤਾਵਰਨ ਪ੍ਰੇਮੀ ਸੰਸਥਾ ਵਲੋਂ ਬੂਟਿਆਂ ਦਾ ਲੰਗਰ ਲਗਾਇਆ
Ad Position 24
No active advertisement