02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਦੀ ਰੈਵੇਨਿਊ ਰਿਟਾਇਰਡ ਪਟਵਾਰੀ/ਕਾਨੂੰਗੋ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ

ਬਰਨਾਲਾ, 2 ਅਗਸਤ (ਅਸ਼ੋਕ ਭਾਰਤੀ)-ਦੀ ਰੈਵੀਨਿਊ ਰਿਟਾਇਰਡ ਪਟਵਾਰੀ/ਕਾਨੂੰਗੋ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਰਾਜਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਸਦਰ ਬਜ਼ਾਰ ਬਰਨਾਲਾ ਵਿਖੇ ਹੋਈ। ਮੀਟਿੰਗ ਦੌਰਾਨ ਬਰਨਾਲਾ ਵਿਖੇ ਸਫਾਈ ਸੇਵਕਾਂ ’ਤੇ ਸਰਕਾਰ ਦੀ ਸ਼ਹਿ ਉਤੇ ਪੁਲਿਸ ਵਲੋਂ ਕੀਤੀ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 03-08-2026
ਬਰਨਾਲਾ, 2 ਅਗਸਤ (ਅਸ਼ੋਕ ਭਾਰਤੀ)-ਦੀ ਰੈਵੀਨਿਊ ਰਿਟਾਇਰਡ ਪਟਵਾਰੀ/ਕਾਨੂੰਗੋ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਰਾਜਿੰਦਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਸਦਰ ਬਜ਼ਾਰ ਬਰਨਾਲਾ ਵਿਖੇ ਹੋਈ। ਮੀਟਿੰਗ ਦੌਰਾਨ ਬਰਨਾਲਾ ਵਿਖੇ ਸਫਾਈ ਸੇਵਕਾਂ ’ਤੇ ਸਰਕਾਰ ਦੀ ਸ਼ਹਿ ਉਤੇ ਪੁਲਿਸ ਵਲੋਂ ਕੀਤੀ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਇਸ ਮੌਕੇ ਰਾਜਿੰਦਰ ਸਿੰਘ ਢਿੱਲੋਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ ਦੀਆ ਪੇ ਕਮਿਸ਼ਨ ਨਾਲ ਸਬੰਧਿਤ ਪੈਡਿੰਗ ਮੰਗਾਂ ਬਿਨਾਂ ਦੇਰੀ ਤੋਂ ਮੰਨ ਕੇ ਉਨ੍ਹਾਂ ਨੂੰ ਧਰਨਿਆਂ ਰੈਲੀਆਂ ’ਤੇ ਜਾਣ ’ਤੇ ਮਜਬੂਰ ਨਾ ਕੀਤਾ ਜਾਵੇ ਅਤੇ ਸਾਂਝੇ ਮੁਲਾਜ਼ਮ ਫਰੰਟ ਵਲੋਂ 7 ਅਗਸਤ 2026 ਨੂੰ ਚੰਡੀਗੜ੍ਹ ਵਿਖੇ ਰੱਖੀ ਗਈ ਪੰਜਾਬ ਪੱਧਰੀ ਮਹਾਂ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਸਾਥੀਆਂ ਦੀਆ ਡਿਊਟੀਆ ਲਗਾਈਆ ਗਈਆਂ। ਪੰਜਾਬ ਵਿਚ ਹਰ ਇਕ ਮਹਿਕਮੇ ਦੇ ਵਿਚ ਪਹਿਲ ਦੇ ਅਧਾਰ ਪੰਜਾਬੀਆ ਨੂੰ ਪਹਿਲ ਦਿੱਤੀ ਜਾਵੇ, ਸਰਕਾਰ ਵਲੋਂ ਵੱਖ-ਵੱਖ ਵਿਭਾਗਾਂ ਵਿਚ ਭਰਤੀ ਪੰਜਾਬ ਤੋਂ ਬਾਹਰ ਦੇ ਵਿਅਕਤੀਆਂ ਦੀ ਨਾ ਕੀਤੀ ਜਾਵੇ। ਜਿਸ ਦਾ ਜਥੇਬੰਦੀ ਵਲੋਂ ਸਖਤ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸਤਪਾਲ ਬਾਂਸਲ ਜ਼ਿਲ੍ਹਾ ਜਨਰਲ ਸਕੱਤਰ, ਸੂਬਾਈ ਆਗੂ ਰਾਜ ਕੁਮਾਰ ਸ਼ਰਮਾ, ਦਰਸ਼ਨ ਸਿੰਘ ਉਰਫ ਜੱਗਾ ਕਾਨੂੰਗੋ ਸਾਬਕਾ ਪ੍ਰਧਾਨ, ਕੁਲਦੀਪ ਸਿੰਘ, ਤੇਜ ਕੁਮਾਰ, ਗੁਲਵੰਤ ਸਿੰਘ, ਦਰਸ਼ਨ ਸਿੰਘ ਭਦੌੜ, ਜੀਤ ਸਿੰਘ, ਪਿਰਥੀ ਸਿੰਘ, ਚੰਨਣ ਸਿੰਘ, ਰਾਜ ਸਿੰਘ, ਨਰਿੰਦਰ ਸਿੰਘ, ਬਚਨ ਸਿੰਘ, ਕਰਨੈਲ ਸਿੰਘ, ਦਰਸ਼ਨ ਸਿੰਘ ਸੰਘੇੜਾ, ਦਰਸ਼ਨ ਸਿੰਘ ਗੁਰੂ, ਅਵਤਾਰ ਸਿੰਘ, ਸੁਰਜੀਤ ਸਿੰਘ ਧਨੌਲਾ ਦਾਨਗੜ੍ਹ, ਸੁਖਦਰਸ਼ਨ ਸਿੰਘ ਤਾਜੋਕੇ, ਸਤਪਾਲ ਸਿੰਗਲਾ, ਗੁਰਵਿੰਦਰ ਸਿੰਘ ਦਾਨਗੜ੍ਹ, ਅਜੈਬ ਸਿੰਘ ਸ਼ਹਿਣਾ, ਪਰਮਿੰਦਰ ਸਿੰਘ, ਹਰਚਰਨ ਸਿੰਘ ਪਟਵਾਰੀ/ਕਾਨੂੰਗੋ ਆਦਿ ਹਾਜ਼ਰ ਸਨ। 2 ਬੀਐਨਐਲ19 ਦੀ ਰੈਵੀਨਿਊ ਰਿਟਾਇਰਡ ਪਟਵਾਰੀ/ਕਾਨੂੰਗੋ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਦੌਰਾਨ ਆਗੂ। ਅਜੀਤ ਤਸਵੀਰ
Ad Position 22
No active advertisement
ਪਿਛਲੀ ਖ਼ਬਰ ਫੇਸਬੁੱਕ ਰਾਹੀਂ ਠੱਗੀ ਵੱਜਣ ਦਾ ਮਾਮਲਾ ਆਇਆ ਸਾਹਮਣੇ, ਮੰਗਵਾਇਆ ਕੁਝ ਹੋਰ ਨਿਕਲਿਆ ਕੁਝ ਹੋਰ ਅਗਲੀ ਖ਼ਬਰ ਗਾਗੇਵਾਲ ਵਿਖੇ ਰਜਵਾਹੇ ਦੀਆਂ ਹੌਦੀਆਂ ਦੇ ਢੱਕਣ ਅਤੇ ਕੜੇ ਗ਼ਾਇਬ, ਅਗਲੇ ਖੇਤਾਂ ਤੱਕ ਨਹੀਂ ਜਾ ਰਿਹਾ ਨਹਿਰੀ ਪਾਣੀ
Ad Position 24
No active advertisement