02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਰੰਗ ਰੋਗਨ ਅਤੇ ਬੈਗਾਂ ਤੱਕ ਸੀਮਤ ਹੋਈ ਸਿੱਖਿਆ ਕ੍ਰਾਂਤੀ ਢਿਲਵਾਂ ਸਕੂਲ ਵਿਚ ਡੇਢ ਦਰਜਨ ਕਰੀਬ ਸਟਾਫ਼ ਦੀ ਘਾਟ

ਤਪਾ ਮੰਡੀ, 2 ਅਗਸਤ (ਪ੍ਰਵੀਨ ਗਰਗ)-ਪੰਜਾਬ ਸਰਕਾਰ ਨੇ ਸਕੂਲਾਂ ’ਤੇ ਇੱਕ ਵਿਸ਼ੇਸ਼ ਤਰ੍ਹਾਂ ਦਾ ਰੰਗ ਰੋਗਨ ਕਰ ਕੇ, ਸਕੂਲੀ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀਆਂ ਫ਼ੋਟੋਆਂ ਵਾਲੀ ਸਟੇਸ਼ਨਰੀ ਵੰਡ ਕੇ ਸਿੱਖਿਆ ਕ੍ਰਾਂਤੀ ਦ ਢੰਡੋਰਾ ਪਿੱਟਿਆ ਹੈ। ਪ੍ਰੰਤੂ ਜ਼ਮੀਨੀ ਹਕੀਕਤਾਂ ਇਹ ਕਿ ਸੈਂਕੜੇ ਸਕੂਲ ਅਧਿਆਪਕਾਂ ਵਿਹੂਣੇ ਅਤੇ ਸੈਂਕੜੇ ਇਕਹਿਰੇ ਅਧਿਆਪਕਾਂ ਆਸਰੇ ਡੰਗ ਟਪਾਈ ਕਰ ਰਹੇ।

Ad Position 21
No active advertisement
ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿਲਵਾਂ। 03-08-2026
ਤਪਾ ਮੰਡੀ, 2 ਅਗਸਤ (ਪ੍ਰਵੀਨ ਗਰਗ)-ਪੰਜਾਬ ਸਰਕਾਰ ਨੇ ਸਕੂਲਾਂ ’ਤੇ ਇੱਕ ਵਿਸ਼ੇਸ਼ ਤਰ੍ਹਾਂ ਦਾ ਰੰਗ ਰੋਗਨ ਕਰ ਕੇ, ਸਕੂਲੀ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀਆਂ ਫ਼ੋਟੋਆਂ ਵਾਲੀ ਸਟੇਸ਼ਨਰੀ ਵੰਡ ਕੇ ਸਿੱਖਿਆ ਕ੍ਰਾਂਤੀ ਦ ਢੰਡੋਰਾ ਪਿੱਟਿਆ ਹੈ। ਪ੍ਰੰਤੂ ਜ਼ਮੀਨੀ ਹਕੀਕਤਾਂ ਇਹ ਕਿ ਸੈਂਕੜੇ ਸਕੂਲ ਅਧਿਆਪਕਾਂ ਵਿਹੂਣੇ ਅਤੇ ਸੈਂਕੜੇ ਇਕਹਿਰੇ ਅਧਿਆਪਕਾਂ ਆਸਰੇ ਡੰਗ ਟਪਾਈ ਕਰ ਰਹੇ। ਅਜੋਕਾ ਸਿਤਮ ਇਹ ਵੀ ਹੈ ਇੱਕਾ-ਦੁੱਕਾ ਸਕੂਲਾਂ ਵਾਲੇ ਅਧਿਆਪਕ ਵੱਖ-ਵੱਖ ਤਰ੍ਹਾਂ ਦੀ ਜਨਗਣਨਾ ਡਿਊਟੀ ਵਿਚ ਧੱਕੇ ਹੋਏ ਹਨ। ਇਸ ’ਤੇ ਚੱਲਦਿਆਂ ਸਕੂਲ ਖ਼ਾਲੀ ਖੜਕ ਰਹੇ ਹਨ। ਅਜਿਹੇ ਹੀ ਹਾਲਾਤ ਨੇੜਲੇ ਪਿੰਡ ਢਿਲਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਣੇ ਹੋਏ ਹਨ। ਜਿੱਥੇ ਕਰੀਬ ਡੇਢ ਦਰਜਨ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਦੀਆਂ ਅਸਾਮੀਆਂ ਖ਼ਾਲੀ ਖੜਕ ਰਹੀਆਂ ਹਨ। ਇਹ ਹਾਲਾਤ ਮੌਜੂਦਾ ਸਰਕਾਰ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਦੇ ਹੀ ਬਣੇ ਹੋਏ ਹਨ। ਪਰ ਸਿੱਖਿਆ ਕ੍ਰਾਂਤੀ ਆਉਣ ਮਗਰੋਂ ਵੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਸਕੂਲ ਵਿਚ ਸੈਕੰਡਰੀ ਜਮਾਤਾਂ ਲਈ ਪ੍ਰਵਾਨਿਤ 7 ਲੈਕਚਰਾਰਾਂ ਵਿਚੋਂ ਸਿਰਫ਼ ਦੋ ਲੈਕਚਰਾਰ ਹਨ ਅਤੇ ਪ੍ਰਿੰਸੀਪਲ ਦੀ ਅਸਾਮੀ ਪਿਛਲੇ ਲੰਬੇ ਸਮੇਂ ਤੋਂ ਖ਼ਾਲੀ ਪਈ ਹੈ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿਲਵਾਂ ਨੇ ਦੱਸਿਆ ਕਿ ਸਕੂਲ ਵਿਚ ਪਿਛਲੇ ਸਮੇਂ 41 ਪ੍ਰਵਾਨਿਤ ਅਸਾਮੀਆਂ ਸਨ। ਸੈਕੰਡਰੀ ਜਮਾਤਾਂ ਲਈ ਸਿਰਫ਼ ਆਰਟਸ ਸਟਰੀਮ ਚੱਲਦਾ ਹੈ। ਜਿਸ ਵਾਸਤੇ ਲੋੜੀਂਦੇ ਲੈਕਚਰਾਰਾਂ ਵਿਚੋਂ ਪੰਜਾਬੀ ਲੈਕਚਰਾਰ, ਅੰਗਰੇਜ਼ੀ ਲੈਕਚਰਾਰ, ਰਾਜਨੀਤੀ ਸ਼ਾਸਤਰ, ਵੋਕੇਸ਼ਨਲ ਲੈਕਚਰਾਰ ਕੋਆਪਰੇਸ਼ਨ ਅਤੇ ਵੋਕੇਸ਼ਨਲ ਲੈਕਚਰਾਰ ਮਕੈਨੀਕਲ ਖ਼ਾਲੀ ਪਈਆਂ ਹਨ। ਜਦਕਿ ਸਰੀਰਕ ਸਿੱਖਿਆ ਅਤੇ ਹਿਸਟਰੀ ਦੇ ਲੈਕਚਰਾਰ ਦੀ ਅਸਾਮੀ ਭਰੀ ਹੋਈ ਹੈ। ਸਟਾਫ਼ ਦੀ ਵੱਡੀ ਕਮੀ ਹੋਣ ਕਾਰਨ ਕਾਮਰਸ ਸਟਰੀਮ ਪਿਛਲੇ ਸਮੇਂ ਬੰਦ ਹੋ ਚੁੱਕਾ ਹੈ। ਮੈਡੀਕਲ ਅਤੇ ਨਾਨ -ਮੈਡੀਕਲ ਅਨੇਕਾਂ ਵਾਰ ਮੰਗ ਕਰਨ ਦੇ ਬਾਵਜੂਦ ਵੀ ਸ਼ੁਰੂ ਹੀ ਨਹੀਂ ਕੀਤਾ ਗਿਆ। ਇਸੇ ਤਰ੍ਹਾਂ ਵੋਕੇਸ਼ਨਲ ਗਰੁੱਪ ਦੀਆਂ ਤਿੰਨੇ ਟਰੇਡਾਂ ਲਈ ਕੁੱਲ 6 ਲੈਕਚਰਾਰਾਂ ਦੀ ਜ਼ਰੂਰਤ ਹੈ। ਇੱਕ ਟਰੇਡ ਲਈ ਤਾਂ ਇੱਕ ਵੀ ਲੈਕਚਰਾਰ ਨਹੀਂ, ਜਦਕਿ ਬਾਕੀ 2 ਲਈ ਇੱਕ-ਇੱਕ ਲੈਕਚਰਾਰ ਉਪਲਬਧ ਹੈ। ਭਾਵ ਬਣਦੀਆਂ ਕੁੱਲ 6 ਅਸਾਮੀਆਂ ਵਿਚੋਂ 4 ਖ਼ਾਲੀ ਹਨ। ਇਸੇ ਤਰ੍ਹਾਂ ਮਾਸਟਰ ਕੇਡਰ ਵਿਚ ਟੀਚਿੰਗ ਅਤੇ ਨਾਨ ਟੀਚਿੰਗ ਦੀਆਂ ਅਸਾਮੀਆਂ ਵਿਚ ਹਿੰਦੀ ਅਧਿਆਪਕ ਦੋ, ਗਣਿਤ ਅਧਿਆਪਕ ਦੋ, ਸਮਾਜਿਕ ਸਿੱਖਿਆ ਅਧਿਆਪਕ ਦੋ, ਆਰਟ ਐਂਡ ਕਰਾਫ਼ਟ ਅਧਿਆਪਕ ਇੱਕ, ਡੀ.ਪੀ . ਈ. ਇੱਕ, ਕੰਪਿਊਟਰ ਫੈਕਲਟੀ ਇੱਕ ਅਤੇ ਨਾਨ ਟੀਚਿੰਗ ਵਿਚ ਸੀਨੀਅਰ ਲੈਬ ਅਟੈਂਡੈਂਟ ਇੱਕ ਸਮੇਤ ਕੁਲ ਕਰੀਬ ਸਵਾ ਦਰਜਨ ਅਸਾਮੀਆਂ ਖ਼ਾਲੀ ਖੜਕ ਰਹੀਆਂ ਹਨ। ਪਿਛਲੀ ਕਾਂਗਰਸ ਸਰਕਾਰ ਨੇ ਅਜਿਹੇ ਅਧਿਆਪਕਾਂ ਵਿਹੂਣੇ ਸਕੂਲਾਂ ਨੂੰ ਸਮਾਰਟ ਸਕੂਲ ਐਲਾਨ ਕੇ ਮੁੜ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਸਕੂਲ ਖ਼ੁਦ ਉਪਰਾਲੇ ਕਰ ਕੇ ਸਮਾਰਟ ਬਣਿਆ ਸੀ। ਸ: ਢਿੱਲਵਾਂ ਨੇ ਕਿਹਾ ਕਿ ਸਰਕਾਰਾਂ ਜਾਣ ਬੁੱਝ ਕੇ ਪੇਂਡੂ ਲੋੜਵੰਦ ਵਿਦਿਆਰਥੀਆਂ ਨੂੰ ਸਿੱਖਿਆ ਤੋ ਵਾਂਝੇ ਰੱਖ ਕੇ ਉਨ੍ਹਾਂ ਦਾ ਭਵਿੱਖ ਖ਼ਰਾਬ ਕਰ ਰਹੀਆਂ ਹਨ। ਦੂਜੇ ਪਾਸੇ ਮਾਸਟਰ ਕੇਡਰ ਅਤੇ ਲੈਕਚਰਾਰ ਦੀਆਂ ਯੋਗਤਾਵਾਂ ਰੱਖਦੇ ਬੇਰੁਜ਼ਗਾਰ ਪਿਛਲੀਆਂ ਸਰਕਾਰਾਂ ਵਾਂਗ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਮੌਕੇ ਵੀ ਪਿਛਲੇ ਕਰੀਬ ਸਾਢੇ ਚਾਰ ਸਾਲਾਂ ਤੋਂ ਜ਼ਬਰ ਝੱਲ ਰਹੇ ਹਨ। ਪੰਜਾਬ ਸਰਕਾਰ ਦਾ ਭਰਤੀ ਕੈਲੰਡਰ ਖੂਹ ਖਾਤੇ ਪੈ ਚੁੱਕਾ ਹੈ। ਉਨ੍ਹਾਂ ਕਿਹਾ ਪਿਛਲੇ ਸਮੇਂ ਜਨਤਕ ਹੋਏ ਇਕ ਸਰਵੇ ਅਨੁਸਾਰ ਪੰਜਾਬ ਦੇ ਸਕੂਲਾਂ ਵਿਚ ਇੱਕੋ ਵਿਸ਼ੇ ਮਾਤ ਭਾਸ਼ਾ ਪੰਜਾਬੀ ਦੇ ਲੈਕਚਰਾਰ ਦੀਆਂ 879 ਅਸਾਮੀਆਂ ਖ਼ਾਲੀ ਸਨ । ਪੰਜਾਬ ਅੰਦਰ ਸਕੂਲ ਲੈਕਚਰਾਰ ਦੀਆਂ ਕੁੱਲ ਪ੍ਰਵਾਨਿਤ ਅੰਦਾਜ਼ਨ 15 ਹਜ਼ਾਰ ਅਸਾਮੀਆਂ ਵਿਚੋਂ 9 ਹਜ਼ਾਰ ਕਰੀਬ ਖ਼ਾਲੀ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਸਿਰਫ਼ ਸਿੱਖਿਆ ਕ੍ਰਾਂਤੀ ਦੀ ਆੜ ਹੇਠ ਨੀਂਹ ਪੱਥਰਾਂ ਅਤੇ ਫੋਕੇ ਕਾਗ਼ਜ਼ੀ ਪ੍ਰਚਾਰ ਦੀ ਬਜਾਏ ਸਕੂਲਾਂ ਵਿਚ ਖ਼ਾਲੀ ਪਈਆਂ ਸਾਰੀਆਂ ਅਸਾਮੀਆਂ ਭਰਨ ਦਾ ਐਲਾਨ ਕਰੇ। ਵਰਣਨ ਯੋਗ ਹੈ ਕਿ ਇਸ ਸਕੂਲ ਵਿਚ ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਗਿਣਤੀ 117 ਅਤੇ ਕੁਲ ਵਿਦਿਆਰਥੀਆਂ ਗਿਣਤੀ 413 ਹੈ। ਬੇਰੁਜ਼ਗਾਰ ਆਗੂ ਢਿਲਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 1013 ਮਾਮੂਲੀ ਸਕੂਲ ਲੈਕਚਰਾਰ ਅਸਾਮੀਆਂ ਜਾਰੀ ਜ਼ਰੂਰ ਕੀਤੀਆਂ ਹਨ, ਪ੍ਰੰਤੂ ਪੰਜਾਬੀ ਸਮੇਤ ਕੁੱਝ ਵਿਸ਼ਿਆਂ ਵਿਚ ਰਾਖਵੀਂਆਂ ਸ਼੍ਰੇਣੀਆਂ ਲਈ ਇੱਕ ਵੀ ਅਸਾਮੀ ਨਹੀਂ ਦਿੱਤੀ ਅਤੇ ਨਾ ਹੀ ਰੋਸਟਰ ਜਨਤਕ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਉਹ ਜਲਦੀ ਅਧਿਆਪਕ ਭਰਤੀ ਕਰਨ ਦੀ ਮੰਗ ਲੈ ਕੇ ਸਕੂਲ ਕਮੇਟੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਤਾਲਮੇਲ ਕਰਨਗੇ। ਉਨ੍ਹਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪੜਤਾ ਪੰਜਾਬ ਨੂੰ ਡਰਾਮਾ ਆਖਿਆ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਲਾਭ ਸਿੰਘ ਉਗੋਕੇ ਨੇ ਸ਼ਹਿਣਾ ਨੂੰ 20 ਲੱਖ 76 ਹਜ਼ਾਰ ਦੀ ਗ੍ਰਾਂਟ ਦਿੱਤੀ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮਹਾਨ ਸੰਤ ਸੰਮੇਲਨ ਸੰਤ ਆਸ਼ਰਮ ਜੰਗੀਆਣਾ ਵਿਖੇ ਹੋਇਆ ਗੁਰੂ ਜੀ...
Ad Position 24
No active advertisement