02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਵਿਧਾਇਕ ਲਾਭ ਸਿੰਘ ਉਗੋਕੇ ਨੇ ਸ਼ਹਿਣਾ ਨੂੰ 20 ਲੱਖ 76 ਹਜ਼ਾਰ ਦੀ ਗ੍ਰਾਂਟ ਦਿੱਤੀ

ਸ਼ਹਿਣਾ, 2 ਅਗਸਤ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਹਲਕੇ ਦਾ ਸਭ ਤੋਂ ਵੱਡਾ ਪਿੰਡ ਸ਼ਹਿਣਾ ਵਿਕਾਸ ਪੱਖੋ ਕਾਫ਼ੀ ਪਛੜਿਆ ਹੋਇਆ ਸੀ, ਪਰ ਪਿਛਲੇ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਹਿਣਾ ਦੇ ਹਰ ਖੇਤਰ ਲਈ ਗ੍ਰਾਂਟ ਜਾਰੀ ਕੀਤੀ। ਹਲਕੇ ਦਾ ਸ਼ਾਨਦਾਰ ਖੇਡ ਸਟੇਡੀਅਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਗ੍ਰਾਂਟ ਦੇ ਕੇ ਆਧੁਨਿਕ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਵੀ ਲੱਖਾਂ ਰੁਪਏ ਦੀ ਗ੍ਰਾਂਟ ਖੇਡ ਸਟੇਡੀਅਮ ਲਈ ਜਾਰੀ ਹੋਈ।

Ad Position 21
No active advertisement
ਅਜੀਤ ਡੈਸਕ 03-08-2026
ਸ਼ਹਿਣਾ, 2 ਅਗਸਤ (ਸੁਰੇਸ਼ ਗੋਗੀ)-ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਹਲਕੇ ਦਾ ਸਭ ਤੋਂ ਵੱਡਾ ਪਿੰਡ ਸ਼ਹਿਣਾ ਵਿਕਾਸ ਪੱਖੋ ਕਾਫ਼ੀ ਪਛੜਿਆ ਹੋਇਆ ਸੀ, ਪਰ ਪਿਛਲੇ ਸਾਲਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਹਿਣਾ ਦੇ ਹਰ ਖੇਤਰ ਲਈ ਗ੍ਰਾਂਟ ਜਾਰੀ ਕੀਤੀ। ਹਲਕੇ ਦਾ ਸ਼ਾਨਦਾਰ ਖੇਡ ਸਟੇਡੀਅਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਗ੍ਰਾਂਟ ਦੇ ਕੇ ਆਧੁਨਿਕ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਵੀ ਲੱਖਾਂ ਰੁਪਏ ਦੀ ਗ੍ਰਾਂਟ ਖੇਡ ਸਟੇਡੀਅਮ ਲਈ ਜਾਰੀ ਹੋਈ। ਲਾਭ ਸਿੰਘ ਉਗੋਕੇ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਪੰਚਾਇਤਾਂ ਨੂੰ ਗ੍ਰਾਂਟਾਂ ਦੇ ਗੱਫੇ ਦਿੱਤੇ ਜਾ ਰਹੇ ਹਨ ਅਤੇ ਪੰਚਾਇਤਾਂ ਚੋਣ ਜ਼ਾਬਤਾ ਲੱਗਣ ਤੋਂ ਪਹਿਲਾ ਖ਼ਰਚ ਕਰ ਲੈਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀਆਂ ਸਰਕਾਰਾਂ ਚੋਣ ਜ਼ਾਬਤਾ ਲੱਗਣ ਸਮੇਂ ਹੀ ਗ੍ਰਾਂਟ ਦੇ ਚੈਕ ਦਿੰਦੀਆਂ ਸਨ, ਜੋ ਕਈ ਮਹੀਨੇ ਪਾਸ ਨਹੀਂ ਹੁੰਦੇ ਸਨ ਅਤੇ ਅਗਲੀ ਸਰਕਾਰ ਉਕਤ ਚੈਕ ਖ਼ਾਰਜ ਕਰ ਦਿੰਦੀ ਸੀ। ਇਸ ਸਮੇਂ ਉਨ੍ਹਾਂ ਸ਼ਹਿਣਾ ਲਈ 20 ਲੱਖ 76 ਹਜ਼ਾਰ ਰੁਪਏ ਦੀ ਗ੍ਰਾਂਟ ਦਾ ਚੈਕ ਭੇਟ ਕੀਤਾ। ਇਸ ਮੌਕੇ ਸਰਪੰਚ ਨਾਜਮ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਮਨੀ ਗਿੱਲ ਆੜ੍ਹਤੀਆ, ਯਾਦਵਿੰਦਰ ਸਿੰਘ ਵੈਦ, ਡਾ: ਗੁਰਪ੍ਰੀਤ ਸਿੰਘ ਪੀਤਾ, ਲਵਦੀਪ ਸਿੰਘ ਭਗਤਪੁਰਾ, ਅਮਨਦੀਪ ਸਿੰਘ ਦਰਾਜ ਆਦਿ ਆਗੂ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਸ਼ਹਿਣਾ ਦੀ ਮੀਟਿੰਗ ਦੌਰਾਨ ਬੀਬੜੀਆਂ ਮਾਈਆਂ ਪ੍ਰਬੰਧਕੀ ਕਮੇਟੀ ਦਾ ਕੀਤਾ ਵਿਸਥਾਰ ਅਗਲੀ ਖ਼ਬਰ ਰੰਗ ਰੋਗਨ ਅਤੇ ਬੈਗਾਂ ਤੱਕ ਸੀਮਤ ਹੋਈ ਸਿੱਖਿਆ ਕ੍ਰਾਂਤੀ ਢਿਲਵਾਂ ਸਕੂਲ ਵਿਚ ਡੇਢ ਦਰਜਨ ਕਰੀਬ ਸਟਾਫ਼ ਦੀ ਘਾਟ
Ad Position 24
No active advertisement