ਕਾਂਗਰਸ ਵਿੱਚ ਸਭ ਅੱਛਾ ਅਤੇ 2027 ਵਿੱਚ ਸਰਕਾਰ ਬਣਾਵਾਂਗੇ–ਰੌਕੀ ਬਾਂਸਲ
ਸੰਗਰੂਰ, 2 ਅਗਸਤ (ਅਮਨਦੀਪ ਸਿੰਘ ਬਿੱਟਾ)–ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਕੁਝ ਵਰਕਰਾਂ ਅਤੇ ਆਗੂਆਂ ਦੀ ਨਾਰਾਜਗੀ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਇੱਕਜੁੱਟ ਅਤੇ ਮਜਬੂਤ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਹੋਣ ਦੇ ਬਾਵਜੂਦ ਕਾਂਗਰਸ ਬੇਹੱਦ ਤਾਕਤਵਰ ਅਤੇ ਮਜਬੂਤ ਅਧਾਰ ਰੱਖਦੀ ਹੈ।
ਸੰਗਰੂਰ, 2 ਅਗਸਤ (ਅਮਨਦੀਪ ਸਿੰਘ ਬਿੱਟਾ)–ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਕੁਝ ਵਰਕਰਾਂ ਅਤੇ ਆਗੂਆਂ ਦੀ ਨਾਰਾਜਗੀ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਇੱਕਜੁੱਟ ਅਤੇ ਮਜਬੂਤ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਹੋਣ ਦੇ ਬਾਵਜੂਦ ਕਾਂਗਰਸ ਬੇਹੱਦ ਤਾਕਤਵਰ ਅਤੇ ਮਜਬੂਤ ਅਧਾਰ ਰੱਖਦੀ ਹੈ। ਪਿਛਲੀਆਂ ਲੰਘੀਆਂ ਸਥਾਨਕ ਚੋਣਾਂ ਦਾ ਹਵਾਲਾ ਦਿੰਦਿਆਂ ਰੌਕੀ ਬਾਂਸਲ ਨੇ ਕਿਹਾ ਕਿ ਨਗਰ ਕੌਸਲ ਸੰਗਰੂਰ ਵਿੱਚ ਕਾਂਗਰਸ ਨੇ ਵਿਜੈਇੰਦਰ ਸਿੰਗਲਾ ਦੀ ਰਹਿਨੁਮਾਈ ਹੇਠ ਪਾਰਟੀ ਨੇ 9 ਸੀਟਾਂ ਜਿੱਤੀਆਂ, ਭਵਾਨੀਗੜ੍ਹ ਨਗਰ ਕੌਸਲ ਚੋਣਾਂ ਵਿੱਚ ਵੀ ਪ੍ਰਦਸ਼ਨ ਸ਼ਾਨਦਾਰ ਰਿਹਾ। ਇਨ੍ਹਾਂ ਚੋਣਾਂ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਦੋ ਸੀਟਾਂ ਅਤੇ ਬਲਾਕ ਸੰਮਤੀ ਸੰਗਰੂਰ ਭਵਾਨੀਗੜ੍ਹ ਦੀ ਚੋਣਾਂ ਵਿੱਚ ਵੀ ਪਾਰਟੀਨੇ ਸ਼ਾਨਦਾਰ ਕਾਰਗੁਜਾਰੀ ਦਿਖਾਉਂਦਿਆਂ ਸੱਤਾਧਾਰੀ ਧਿਰ ਨੂੰ ਚਾਰੇ ਖਾਨੇ ਚਿੱਤ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਵੇਲੇ ਕਾਂਗਰਸ ਪਾਰਟੀ ਹੀ ਸੱਤਾਧਾਰੀ ਧਿਰ ਆਪ ਨੂੰ ਚੁਨੌਤੀ ਦੇਣ ਦੇ ਸਮਰੱਥ ਹੈ ਅਤੇ ਆਉਂਦੇ ਦਿਨਾਂ ਵਿੱਚ ਕਾਂਗਰਸ ਯੂਨਾਇਟਡ ਤੌਰ ਉੱਤੇ ਸਾਹਮਣੇ ਆਏਗੀ। ਬਾਂਸਲ ਨੇ ਦਾਅਵਾ ਕੀਤਾ ਕਿ 2027 ਵਿੱਚ ਸਰਕਾਰ ਕਾਂਗਰਸ ਦੀ ਹੀ ਬਣੇਗੀ ਅਤੇ ਲੋਕ ਆਪ ਸਮੇਤ ਭਾਜਪਾ, ਅਕਾਲੀ ਦਲ ਨੂੰ ਲੱਕ ਤੋੜਵੀਂ ਹਾਰ ਦੇਣਗੇ। 02 ਐਸਐਨਜੀ31 ਰੌਕੀ ਬਾਂਸਲ।