05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸ੍ਰੀ ਪੰਚਾਇਤੀ ਮੰਦਰ ਵਿਖੇ 14 ਅਗਸਤ ਤੋਂ ਸ਼ੁਰੂ ਹੋਵੇਗੀ ਸੁੰਦਰ ਕਾਂਡ ਕਥਾ

ਬਰਨਾਲਾ, 4 ਅਗਸਤ (ਨਰਿੰਦਰ ਅਰੋੜਾ)-ਮਹਾਂਕਾਲ ਸੇਵਾ ਮੰਡਲ ਬਰਨਾਲਾ ਵਲੋਂ ਪਹਿਲੀ ਵਾਰ ਸ਼੍ਰੀ ਪੰਚਾਇਤੀ ਮੰਦਰ ਬਰਨਾਲਾ ਵਿਖੇ ਸ਼੍ਰੀ ਸੁੰਦਰ ਕਾਂਡ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮੰਡਲ ਦੇ ਆਗੂ ਨਰਿੰਦਰ ਕੁਮਾਰ ਬਿੱਟਾ ਨੇ ਦੱਸਿਆ ਕਿ ਇਹ ਤਿੰਨ ਦਿਨਾ ਧਾਰਮਿਕ ਸਮਾਗਮ 14 ਅਗਸਤ 2026 ਤੋਂ ਸ਼ੁਰੂ ਹੋਵੇਗਾ।

Ad Position 21
No active advertisement
ਮਨੀਸ਼ੀ ਦੱਤ ਸ਼ਰਮਾ 05-08-2026
ਬਰਨਾਲਾ, 4 ਅਗਸਤ (ਨਰਿੰਦਰ ਅਰੋੜਾ)-ਮਹਾਂਕਾਲ ਸੇਵਾ ਮੰਡਲ ਬਰਨਾਲਾ ਵਲੋਂ ਪਹਿਲੀ ਵਾਰ ਸ਼੍ਰੀ ਪੰਚਾਇਤੀ ਮੰਦਰ ਬਰਨਾਲਾ ਵਿਖੇ ਸ਼੍ਰੀ ਸੁੰਦਰ ਕਾਂਡ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮੰਡਲ ਦੇ ਆਗੂ ਨਰਿੰਦਰ ਕੁਮਾਰ ਬਿੱਟਾ ਨੇ ਦੱਸਿਆ ਕਿ ਇਹ ਤਿੰਨ ਦਿਨਾ ਧਾਰਮਿਕ ਸਮਾਗਮ 14 ਅਗਸਤ 2026 ਤੋਂ ਸ਼ੁਰੂ ਹੋਵੇਗਾ। ਰੋਜ਼ਾਨਾ ਸ਼ਾਮ 7 ਵਜੇ ਕਥਾ ਦਾ ਪ੍ਰਵਚਨ ਆਰੰਭ ਹੋਵੇਗਾ। ਉਨ੍ਹਾਂ ਦੱਸਿਆ ਕਿ ਕਥਾ ਦਾ ਗੁਣਗਾਨ ਸ਼ਹਿਰ ਦੇ ਮਸ਼ਹੂਰ ਧਾਰਮਿਕ ਕਲਾਕਾਰ ਮਨੀਸ਼ੀ ਦੱਤ ਸ਼ਰਮਾ ਆਪਣੀ ਮਿੱਠੀ ਅਤੇ ਮਧੁਰ ਆਵਾਜ਼ ਵਿਚ ਕਰਨਗੇ। ਸ਼ਰਧਾਲੂ ਸ੍ਰੀ ਹਨੂੰਮਾਨ ਜੀ ਦੇ ਸੁੰਦਰ ਕਾਂਡ ਦੇ ਪਾਠ ਨੂੰ ਸੁਣ ਕੇ ਆਪਣਾ ਜੀਵਨ ਸਫਲ ਬਣਾ ਸਕਣਗੇ । ਕਥਾ ਦੇ ਦੌਰਾਨ ਰੋਜ਼ਾਨਾ ਭੰਡਾਰੇ ਦੀ ਵਿਵਸਥਾ ਵੀ ਕੀਤੀ ਗਈ ਹੈ। ਸਮਾਗਮ ਦੇ ਆਖ਼ਰੀ ਦਿਨ 16 ਅਗਸਤ 2026, ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12:30 ਵਜੇ ਤੱਕ ਭੋਗ ਪਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ। ਮੰਡਲ ਨੇ ਸਮੂਹ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਾਵਨ ਮੌਕੇ ’ ਤੇ ਵੱਡੀ ਗਿਣਤੀ ਵਿਚ ਪਹੁੰਚ ਕੇ ਧਾਰਮਿਕ ਲਾਭ ਪ੍ਰਾਪਤ ਕਰਨ ਅਤੇ ਸ਼੍ਰੀ ਹਨੂੰਮਾਨ ਜੀ ਦਾ ਆਸ਼ੀਰਵਾਦ ਲੈਣ। ਇਸ ਮੌਕੇ ਚੇਅਰਮੈਨ ਅਸ਼ੋਕ ਕੁਮਾਰ, ਤਰੁਣ ਕਾਂਸਲ, ਤੇਜਿੰਦਰਪਾਲ ਪਿੰਟਾਂ, ਹਨੀ ਗਰਗ, ਮਨੀਸ਼ ਅਗਰਵਾਲ, ਤੂਸ਼ਾਰ ਗੋਇਲ, ਧਰੁਵ ਸਿੰਗਲਾ, ਭਾਰਤ ਗੋਇਲ, ਟੈਣੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਪੰਡੋਰੀ ਨੇ ‘ਰੰਗਲਾ ਪੰਜਾਬ’ ਸਕੀਮ ਤਹਿਤ ਪਿੰਡ ਚੀਮਾ ਨੂੰ 8 ਲੱਖ ਦੀ ਦਿੱਤੀ ਗ੍ਰਾਂਟ ਅਗਲੀ ਖ਼ਬਰ ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਸੜਕ ਸੁਰੱਖਿਆ, ਨਸ਼ਾ ਮੁਕਤੀ ਅਤੇ ਸਾਈਬਰ ਸੁਰੱਖਿਆ ਬਾਰੇ ਜਾਗਰੂਕਤਾ ਪ੍ਰੋਗਰਾਮ...
Ad Position 24
No active advertisement