05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਹੰਡਿਆਇਆ ਵਿਖੇ ਮੀਂਹ ਦਾ ਪਾਣੀ ਗਲੀਆਂ ਵਿਚ ਖੜ੍ਹਨ ਕਾਰਨ ਲੋਕ ਪੇ੍ਸ਼ਾਨ

ਹੰਡਿਆਇਆ, 4 ਅਗਸਤ (ਗੁਰਜੀਤ ਸਿੰਘ ਖੁੱਡੀ)-ਕਸਬਾ ਹੰਡਿਆਇਆ ਅਤੇ ਇਲਾਕੇ ਦੇ ਪਿੰਡਾਂ ਵਿਚ ਭਰਵੀਂ ਬਾਰਸ਼ ਹੋਈ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।

Ad Position 21
No active advertisement
ਅਜੀਤ ਡੈਸਕ 05-08-2026
ਹੰਡਿਆਇਆ, 4 ਅਗਸਤ (ਗੁਰਜੀਤ ਸਿੰਘ ਖੁੱਡੀ)-ਕਸਬਾ ਹੰਡਿਆਇਆ ਅਤੇ ਇਲਾਕੇ ਦੇ ਪਿੰਡਾਂ ਵਿਚ ਭਰਵੀਂ ਬਾਰਸ਼ ਹੋਈ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਕਈ ਦਿਨਾਂ ਤੋਂ ਲੋਕ ਹੁੰਮ੍ਹਸ ਭਰੀ ਗਰਮੀ ਨਾਲ ਜੂਝ ਰਹੇ ਸਨ। ਇਸ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋਇਆ ਹੈ। ਪਾਵਰਕਾਮ ਵਿਭਾਗ ਨੂੰ ਵੀ ਇਸ ਮੀਂਹ ਪੈਣ ਨਾਲ ਰਾਹਤ ਮਿਲੀ ਕਿਉਂਕਿ ਗਰਮੀ ਕਰ ਕੇ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ। ਕਸਬੇ ਦੀਆ ਗਲੀਆਂ ਵਿਚ ਮੀਂਹ ਦਾ ਗੰਦਾ ਪਾਣੀ ਵੱਖ-ਵੱਖ ਥਾਵਾਂ ਜਿਵੇਂ ਧਨੌਲਾ ਖ਼ੁਰਦ ਨੂੰ ਜਾਂਦੀ ਸੜਕ ਤੇ ਸੀ.ਆਈ. ਏ. ਸਟਾਫ਼ ਦੇ ਨੇੜੇ ਗਲੀ ਵਿਚ ਅਤੇ ਚੌਕੀ ਦੇ ਨੇੜੇ ਗਲੀਆਂ ਵਿਚ ਪਾਣੀ ਭਰਿਆ ਪਿਆ ਹੈ ਜਿੱਥੋਂ ਦੀ ਰਾਹਗੀਰਾਂ ਨੂੰ ਲੰਘਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੇਤੀ ਵਿਗਿਆਨ ਕੇਂਦਰ ਹੰਡਿਆਇਆ ਦੇ ਐਸੋਸੀਏਟ ਡਾਇਰੈਕਟਰ ਡਾ: ਪ੍ਰਹਿਲਾਦ ਸਿੰਘ ਤੰਵਰ ਨੇ ਕਿਹਾ ਕਿ ਇਹ ਮੀਂਹ ਝੋਨੇ ਅਤੇ ਹੋਰ ਫ਼ਸਲਾਂ ਲਈ ਲਾਭਕਾਰੀ ਹੋਵੇਗਾ। ਇਸ ਮੀਂਹ ਨਾਲ ਫ਼ਸਲਾਂ ਦਾ ਫੁਟਾਰਾ ਵਧੀਆ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ-ਨਾਲ ਨੌਜਵਾਨ ਵਰਗ ਵੀ ਇਸ ਅਲਾਮਤ ਖ਼ਿਲਾਫ਼ ਲਾਮਬੰਦ ਹੋਵੇ-ਕੈਪਟਨ... ਅਗਲੀ ਖ਼ਬਰ ਨੌਜਵਾਨ ਦੇਸ਼ ਅਤੇ ਸਮਾਜ ਦੀ ਤਰੱਕੀ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ-ਅਰੁਣ ਪ੍ਰਤਾਪ ਸਿੰਘ ਢਿੱਲੋਂ
Ad Position 24
No active advertisement