05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੰਜਾਬ ’ਚ ਨਸ਼ੇ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ-ਨਾਲ ਨੌਜਵਾਨ ਵਰਗ ਵੀ ਇਸ ਅਲਾਮਤ ਖ਼ਿਲਾਫ਼ ਲਾਮਬੰਦ ਹੋਵੇ-ਕੈਪਟਨ ਸਿੱਧੂ

ਤਪਾ ਮੰਡੀ, 4 ਅਗਸਤ (ਪ੍ਰਵੀਨ ਗਰਗ)-ਯੂਨੀਵਰਸਿਟੀ ਕਾਲਜ ਢਿਲਵਾਂ ਵਿਖੇ ਨੌਜਵਾਨ ਵਿਦਿਆਰਥੀਆਂ ਲਈ ਨਸ਼ਿਆਂ ਖ਼ਿਲਾਫ਼ ਅਤੇ ਹੋਰ ਸਮਾਜਿਕ ਸਮੱਸਿਆਵਾਂ ਸਬੰਧੀ ਸੈਮੀਨਾਰ ਪ੍ਰੋ: ਜਗਦੀਪ ਸਿੰਘ ਅਤੇ ਪ੍ਰੋ: ਰਮਨਦੀਪ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ। ਜਿਸ ਵਿਚ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਨੇ ਪਿੰਡ ਸੇਖਾ ਵਿਖੇ ਲੋਕ ਸੇਵਾ ਕੈਂਪ ਲਗਾਇਆ ਯੂਨੀਵਰਸਿਟੀ ਕਾਲਜ ਢਿਲਵਾਂ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਉਪਰੰਤ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ। ਤਸਵੀਰ : ਪ੍ਰਵੀਨ ਗਰਗ 05-08-2026
ਤਪਾ ਮੰਡੀ, 4 ਅਗਸਤ (ਪ੍ਰਵੀਨ ਗਰਗ)-ਯੂਨੀਵਰਸਿਟੀ ਕਾਲਜ ਢਿਲਵਾਂ ਵਿਖੇ ਨੌਜਵਾਨ ਵਿਦਿਆਰਥੀਆਂ ਲਈ ਨਸ਼ਿਆਂ ਖ਼ਿਲਾਫ਼ ਅਤੇ ਹੋਰ ਸਮਾਜਿਕ ਸਮੱਸਿਆਵਾਂ ਸਬੰਧੀ ਸੈਮੀਨਾਰ ਪ੍ਰੋ: ਜਗਦੀਪ ਸਿੰਘ ਅਤੇ ਪ੍ਰੋ: ਰਮਨਦੀਪ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ। ਜਿਸ ਵਿਚ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜਿਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਵਿਦਿਆਰਥੀ ਦੇਸ਼ ਦਾ ਭਵਿੱਖ ਹਨ। ਸਮਾਜ ਨੂੰ ਸਾਫ਼ ਸੁਥਰਾ ਰੱਖਣਾ ਅਤੇ ਸਮਾਜਿਕ ਅਲਾਮਤਾਂ ਨਾਲ ਲੜਨਾ ਸਿਰਫ਼ ਸਰਕਾਰਾਂ ਦਾ ਹੀ ਕੰਮ ਨਹੀਂ, ਬਲਕਿ ਸਰਕਾਰਾਂ ਦੇ ਨਾਲ-ਨਾਲ ਸਮਾਜ ਦਾ ਵੀ ਕੰਮ ਹੈ, ਖ਼ਾਸ ਕਰ ਕੇ ਸਮਾਜ ਦੇ ਨੌਜਵਾਨ ਵਰਗ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਸਮਾਜ ਨੂੰ ਸਹੀ ਦਿਸ਼ਾ ਵੱਲ ਤੋਰਨ ਲਈ ਨੌਜਵਾਨਾਂ ਦਾ ਇਕ ਵਿਸ਼ੇਸ਼ ਰੋਲ ਹੈ। ਉਨ੍ਹਾਂ ਕਿਹਾ ਕਿ ਅੱਜ ਗ਼ਲਤ ਅਨਸਰ ਸਮਾਜ ਵਿਚ ਨਸ਼ਿਆਂ ਵਰਗੇ ਕੋਹੜ ਫੈਲਾ ਰਹੇ ਹਨ, ਲੁੱਟਾਂ ਖੋਹਾਂ ਵੱਲ ਗ਼ਰੀਬ ਨੌਜਵਾਨ ਝੁਕ ਰਹੇ ਹਨ ਦਾਜ ਦਹੇਜ ਖ਼ਾਤਰ ਕੁੜੀਆਂ ’ਤੇ ਜ਼ੁਲਮ ਕੀਤੇ ਜਾ ਰਹੇ ਹਨ, ਅਜਿਹੇ ਹਾਲਤਾਂ ਵਿਚ ਸਾਡੀ ਸਾਰਿਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰੀ ਤੰਤਰ ਦੇ ਨਾਲ ਲੱਗ ਕੇ ਇਨ੍ਹਾਂ ਸਮਾਜਿਕ ਅਲਾਮਤਾਂ ਖ਼ਿਲਾਫ਼ ਆਪਣਾ ਰੋਲ ਅਦਾ ਕਰੀਏ। ਇਸ ਮੌਕੇ ਕੈਪਟਨ ਸਿੱਧੂ ਨੇ ਵਿਦਿਆਰਥੀਆਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੇਰਿਆ ਕਿਉਂਕਿ ਫ਼ੌਜ ਵਿਚ ਬੱਚਿਆਂ ਦੇ ਜ਼ਿਹਨ ’ਚ ਦੇਸ਼ ਦੀ ਰਾਖੀ ਕਰਨ ਦਾ ਜਜ਼ਬਾ ਪਣਪਦਾ ਹੈ। ਪ੍ਰੋ: ਜਗਦੀਪ ਸਿੰਘ ਨੇ ਆਏ ਕੈਪਟਨ ਸਿੱਧੂ ਅਤੇ ਨਾਲ ਆਏ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਬੱਚਿਆਂ ਨੂੰ ਤਾਕੀਦ ਕੀਤੀ ਕਿ ਉਹ ਅੱਜ ਦੇ ਸੈਮੀਨਾਰ ਵਿਚ ਦੱਸੀਆਂ ਗਈਆਂ ਕੀਮਤੀ ਗੱਲਾਂ ਨੂੰ ਆਪਣੇ ਜੀਵਨ ਵਿਚ ਅਪਣਾਉਣ। ਇਸ ਮੌਕੇ ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ, ਹੌਲਦਾਰ ਬਸੰਤ ਸਿੰਘ ਉੱਗੋਕੇ, ਪ੍ਰੋ: ਰਮਨਦੀਪ ਸਿੰਘ,ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਮਨਪ੍ਰੀਤ ਸਿੰਘ, ਪ੍ਰੋ: ਸਵਰਨ ਕੌਰ, ਪ੍ਰੋ: ਕਮਲਜੀਤ ਕੌਰ, ਪ੍ਰੋ: ਸੁਖਪ੍ਰੀਤ ਕੌਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਤਪਾ-ਜਿਉਂਦ ਮਾਈਨਰ ’ਚ ਪਾੜ ਪੈਣ ਨਾਲ ਖੇਤਾਂ ’ਚ ਭਰਿਆ ਪਾਣੀ ਅਗਲੀ ਖ਼ਬਰ ਹੰਡਿਆਇਆ ਵਿਖੇ ਮੀਂਹ ਦਾ ਪਾਣੀ ਗਲੀਆਂ ਵਿਚ ਖੜ੍ਹਨ ਕਾਰਨ ਲੋਕ ਪੇ੍ਸ਼ਾਨ
Ad Position 24
No active advertisement