ਤਪਾ-ਜਿਉਂਦ ਮਾਈਨਰ ’ਚ ਪਾੜ ਪੈਣ ਨਾਲ ਖੇਤਾਂ ’ਚ ਭਰਿਆ ਪਾਣੀ
ਤਪਾ ਮੰਡੀ, 4 ਅਗਸਤ (ਪ੍ਰਵੀਨ ਗਰਗ)-ਅੱਜ ਸਵੇਰ ਸਮੇਂ ਤਪਾ ਜਿਉਂਦ ਮਾਈਨਰ ’ਚ ਅਚਾਨਕ ਪਾੜ ਪੈ ਗਿਆ, ਜਿਸ ਕਾਰਨ ਤਪਾ ਤੇ ਪਿੰਡ ਤਾਜੋਕੇ ਦੀ ਲਗਭਗ 20 ਕੁ ਏਕੜ ਫ਼ਸਲ ਪ੍ਰਭਾਵਿਤ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪਾੜ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿਚ ਆਸ ਪਾਸ ਖੇਤਾਂ ’ਚ ਕੰਮ ਕਰਦੇ ਕਿਸਾਨ ਇਕੱਠੇ ਹੋ ਕੇ ਰਾਹਤ ਕਾਰਜਾਂ ਵਿਚ ਜੁੱਟ ਗਏ ਅਤੇ ਉਨ੍ਹਾਂ ਇਸ ਸਬੰਧੀ ਸਚਾਈ ਵਿਭਾਗ ਨੂੰ ਸੂਚਨਾ ਦਿੱਤੀ।
ਤਪਾ ਮੰਡੀ, 4 ਅਗਸਤ (ਪ੍ਰਵੀਨ ਗਰਗ)-ਅੱਜ ਸਵੇਰ ਸਮੇਂ ਤਪਾ ਜਿਉਂਦ ਮਾਈਨਰ ’ਚ ਅਚਾਨਕ ਪਾੜ ਪੈ ਗਿਆ, ਜਿਸ ਕਾਰਨ ਤਪਾ ਤੇ ਪਿੰਡ ਤਾਜੋਕੇ ਦੀ ਲਗਭਗ 20 ਕੁ ਏਕੜ ਫ਼ਸਲ ਪ੍ਰਭਾਵਿਤ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪਾੜ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਵਿਚ ਆਸ ਪਾਸ ਖੇਤਾਂ ’ਚ ਕੰਮ ਕਰਦੇ ਕਿਸਾਨ ਇਕੱਠੇ ਹੋ ਕੇ ਰਾਹਤ ਕਾਰਜਾਂ ਵਿਚ ਜੁੱਟ ਗਏ ਅਤੇ ਉਨ੍ਹਾਂ ਇਸ ਸਬੰਧੀ ਸਚਾਈ ਵਿਭਾਗ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਸਥਾਨਕ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਪਏ ਮੀਂਹ ਕਾਰਨ ਤਪਾ ਜਿਉਂਦ ਮਾਈਨਰ ’ਚ ਪਾਣੀ ਦਾ ਵਹਾਅ ਜ਼ਿਆਦਾ ਹੋ ਗਿਆ, ਜਿਸ ਕਾਰਨ ਇਸ ਮਾਈਨਰ ’ਚ 15 ਤੋਂ 18 ਫੁੱਟ ਦੇ ਕਰੀਬ ਪਾੜ ਪੈ ਗਿਆ। ਜਦ ਕਿ ਮੌਕਾ ਰਹਿੰਦੇ ਹੀ ਕਿਸਾਨਾਂ ਅਤੇ ਸਿੰਚਾਈ ਵਿਭਾਗ ਦੇ ਯਤਨਾਂ ਨਾਲ ਦੁਪਹਿਰ ਤੱਕ ਪਾੜ ਪੂਰ ਦਿੱਤਾ ਗਿਆ। ਝੋਨੇ ਦਾ ਸੀਜ਼ਨ ਹੋਣ ਕਾਰਨ ਫ਼ਸਲ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਅਗਰ ਸਮਾਂ ਰਹਿੰਦੇ ਇਸ ਪਾੜ ਦਾ ਪਤਾ ਨਾ ਲੱਗਦਾ ਤਾਂ ਪਾਣੀ ਦੇ ਵਹਾਅ ਨਾਲ ਕਈ ਏਕੜ ਫ਼ਸਲ ਤਬਾਹ ਹੋ ਜਾਣੀ ਸੀ।