ਆਸਥਾ ਧਾਮ ਮੰਦਰ ਵਿਖੇ ਅੱਜ ਹੋਵੇਗਾ ਮਾਤਾ ਦਾ ਕੀਰਤਨ
ਮਾਤਾ ਸੱਤਿਅਮ ਦੇਵਾ ਜੀ ਕਰਨਗੇ ਮਾਤਾ ਦਾ ਗੁਣਗਾਨ
ਬਰਨਾਲਾ, 5 ਅਗਸਤ (ਨਰਿੰਦਰ ਅਰੋੜਾ)-ਬਰਨਾਲਾ ਦੇ ਆਸਥਾ ਧਾਮ ਮੰਦਰ, ਆਸਥਾ ਕਾਲੋਨੀ, ਧਨੌਲਾ ਰੋਡ ਵਿਖੇ 6 ਅਗਸਤ 2026, ਦਿਨ ਵੀਰਵਾਰ ਨੂੰ ਵਿਸ਼ਾਲ ਮਾਤਾ ਦਾ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਪਾਵਨ ਸਮਾਗਮ ਵਿਚ ਪਰਮ ਸ਼ਰਧੇਯ ਮਾਤਾ ਸੱਤਿਅਮ ਦੇਵਾ ਜੀ ਜੋ ਕਿ ਫ਼ਤਿਹਾਬਾਦ ਤੋਂ ਮਾਤਾ ਚਿੰਤਪੁਰਨੀ ਜਾਣ ਲਈ ਪੈਦਲ ਯਾਤਰਾ ਕਰਦੇ ਹੋਏ ਵਿਸ਼ੇਸ਼ ਤੌਰ ’ਤੇ ਬਰਨਾਲਾ ਦੀ ਆਸਥਾ ਧਾਮ ਮੰਦਰ ਵਿਖੇ ਪਹੁੰਚਣਗੇ ਅਤੇ ਰਾਤ 8:00 ਵਜੇ ਤੋਂ 12:00 ਵਜੇ ਤੱਕ ਆਪਣੀ ਮਧੁਰ ਆਵਾਜ਼ ਵਿਚ ਮਾਤਾ ਦਾ ਗੁਣਗਾਨ ਕਰਨਗੇ।
ਮ
ਮਾਤਾ ਸੱਤਿਅਮ ਦੇਵਾ ਜੀ
06-08-2026
ਬਰਨਾਲਾ, 5 ਅਗਸਤ (ਨਰਿੰਦਰ ਅਰੋੜਾ)-ਬਰਨਾਲਾ ਦੇ ਆਸਥਾ ਧਾਮ ਮੰਦਰ, ਆਸਥਾ ਕਾਲੋਨੀ, ਧਨੌਲਾ ਰੋਡ ਵਿਖੇ 6 ਅਗਸਤ 2026, ਦਿਨ ਵੀਰਵਾਰ ਨੂੰ ਵਿਸ਼ਾਲ ਮਾਤਾ ਦਾ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਪਾਵਨ ਸਮਾਗਮ ਵਿਚ ਪਰਮ ਸ਼ਰਧੇਯ ਮਾਤਾ ਸੱਤਿਅਮ ਦੇਵਾ ਜੀ ਜੋ ਕਿ ਫ਼ਤਿਹਾਬਾਦ ਤੋਂ ਮਾਤਾ ਚਿੰਤਪੁਰਨੀ ਜਾਣ ਲਈ ਪੈਦਲ ਯਾਤਰਾ ਕਰਦੇ ਹੋਏ ਵਿਸ਼ੇਸ਼ ਤੌਰ ’ਤੇ ਬਰਨਾਲਾ ਦੀ ਆਸਥਾ ਧਾਮ ਮੰਦਰ ਵਿਖੇ ਪਹੁੰਚਣਗੇ ਅਤੇ ਰਾਤ 8:00 ਵਜੇ ਤੋਂ 12:00 ਵਜੇ ਤੱਕ ਆਪਣੀ ਮਧੁਰ ਆਵਾਜ਼ ਵਿਚ ਮਾਤਾ ਦਾ ਗੁਣਗਾਨ ਕਰਨਗੇ। ਜ਼ਿਕਰਯੋਗ ਹੈ ਕਿ ਮਾਤਾ ਸੱਤਿਅਮ ਦੇਵਾ ਜੀ ਵਲੋਂ ਫ਼ਤਿਹਾਬਾਦ ਤੋਂ ਚਾਰ ਅਗਸਤ ਨੂੰ ਮਾਤਾ ਚਿੰਤਪੁਰਨੀ ਦਰਬਾਰ ਲਈ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਸੀ। 5 ਅਗਸਤ ਨੂੰ ਭੀਖੀ, 6 ਅਗਸਤ ਨੂੰ ਬਰਨਾਲਾ, 7 ਅਗਸਤ ਨੂੰ ਰਾਏਕੋਟ, 8 ਅਗਸਤ ਨੂੰ ਮੁੱਲਾਂਪੁਰ ਦਾਖਾ, 9 ਅਗਸਤ ਨੂੰ ਫਗਵਾੜਾ, 10 ਅਗਸਤ ਨੂੰ ਹੁਸ਼ਿਆਰਪੁਰ, 11 ਅਗਸਤ ਨੂੰ ਗੰਗਰੇਟ ਅਤੇ 12 ਅਗਸਤ ਨੂੰ ਮਾਤਾ ਚਿੰਤਪੁਰਨੀ ਦਰਬਾਰ ਵਿਖੇ ਪਹੁੰਚਣਗੇ। ਦਰਸ਼ਨ ਕਰਨ ਤੋਂ ਬਾਅਦ 13 ਅਗਸਤ ਨੂੰ ਮਾਤਾ ਸ੍ਰੀ ਜਵਾਲਾ ਜੀ ਦੇ ਦਰਸ਼ਨ ਕਰਨਗੇ ਅਤੇ 14 ਅਗਸਤ ਨੂੰ ਵਾਪਸ ਫ਼ਤਿਹਾਬਾਦ ਪਹੁੰਚਣਗੇ।