ਗੁਰੂ ਰਵਿਦਾਸ ਜੀ ਦੇ ਜਨਮ ਉਤਸਵ ਸੰਬੰਧੀ ਕੀਤੀ ਅਰਦਾਸ
ਸ਼ਹਿਣਾ, 5 ਅਗਸਤ (ਸੁਰੇਸ਼ ਗੋਗੀ)-ਭਾਜਪਾ ਵਲੋਂ ਗੁਰੂ ਰਵਿਦਾਸ ਜੀ ਦਾ 650 ਸਾਲਾ ਜਨਮ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਸ਼ਬਦ ਭਾਜਪਾ ਸਰਕਲ ਸ਼ਹਿਣਾ ਦੇ ਪ੍ਰਧਾਨ ਹਰਜੀਤ ਸਿੰਘ ਨੇ ਆਖੇ।
ਸ਼ਹਿਣਾ, 5 ਅਗਸਤ (ਸੁਰੇਸ਼ ਗੋਗੀ)-ਭਾਜਪਾ ਵਲੋਂ ਗੁਰੂ ਰਵਿਦਾਸ ਜੀ ਦਾ 650 ਸਾਲਾ ਜਨਮ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਹ ਸ਼ਬਦ ਭਾਜਪਾ ਸਰਕਲ ਸ਼ਹਿਣਾ ਦੇ ਪ੍ਰਧਾਨ ਹਰਜੀਤ ਸਿੰਘ ਨੇ ਆਖੇ। ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਕਾਂਸੀ ਤੋਂ ਉਨ੍ਹਾਂ ਦੀ ਜਨਮ ਭੋਇ ਦੀ ਪਵਿੱਤਰ ਮਿੱਟੀ ਵਾਲਾ ਕਲਸ ਸ਼ਹਿਣਾ ਵਿਖੇ ਲਿਆਂਦਾ ਗਿਆ। ਡੇਰਾ ਬਾਬਾ ਵਰਿਆਮ ਸਿੰਘ ਵਿਖੇ ਗ੍ਰੰਥੀ ਨਿਰਮਲ ਸਿੰਘ ਨੇ ਅਰਦਾਸ ਕੀਤੀ। ਇਸ ਮੌਕੇ ਇਸ ਮੌਕੇ ਗੁਰਮੀਤ ਸਿੰਘ ਨੀਲਾ, ਗੁਰੂ ਰਵਿਦਾਸ ਸਭਾ ਦੇ ਨਾਜ਼ਰ ਸਿੰਘ, ਨਾਜ਼ਮ ਸਿੰਘ, ਦਰਸ਼ਨ ਸਿੰਘ ਅਤੇ ਔਰਤਾਂ ਵੀ ਹਾਜ਼ਰ ਸਨ।