ਸ਼ੱਕੀ ਹਾਲਾਤ ਵਿਚ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ
ਬਰਨਾਲਾ, 8 ਅਗਸਤ (ਰਾਜ ਪਨੇਸਰ)-ਸਥਾਨਕ ਬੱਸ ਸਟੈਂਡ ਸਾਹਮਣੇ ਸ਼ਨੀ ਮੰਦਰ ਵਾਲੀ ਗਲੀ ਵਿਚ ਖਾਲੀ ਜਗ੍ਹਾ ’ਚੋਂ ਇਕ ਅਣਪਛਾਤੇ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿਚ ਲਾਸ਼ ਮਿਲੀ ਹੈ। ਬੱਸ ਸਟੈਂਡ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਬਰਾਮਦ ਕਰਦੇ ਹੋਏ ਪਛਾਣਨ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਜਾ ਰਿਹਾ ਹੈ।
ਅਜੀਤ ਡੈਸਕ
09-08-2026