09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਡਾ. ਗੁਰਮੀਤ ਸਿੰਘ ਕੱਲਰ ਮਾਜਰੀ ਦਾ ਸਨਮਾਨ

ਬਰਨਾਲਾ, 9 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਪੰਜਾਬ ਆਈ. ਟੀ.

Ad Position 21
No active advertisement
ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਪੁਲਾਂ ਹੇਠੋਂ ਮੁੜਦਾ ਪਾਣੀ’ ਉੱਪਰ ਕਰਵਾਈ ਗੋਸ਼ਟੀ ਲੇਖਕ ਡਾ. ਗੁਰਮੀਤ ਸਿੰਘ ਕੱਲਰ ਮਾਜਰੀ ਦਾ ਸਨਮਾਨ ਕਰਦੇ ਹੋਏ ਬੇਦਿਲ ਪਰਿਵਾਰ ਅਤੇ ਮਾਲਵਾ ਸਾਹਿਤ ਸਭਾ ਦੇ ਅਹੁਦੇਦਾਰ। ਤਸਵੀਰ: ਰਿੰਪੀ ਸਟੂਡੀਓ 10-08-2026
ਬਰਨਾਲਾ, 9 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਸਥਾਨਕ ਪੰਜਾਬ ਆਈ.ਟੀ.ਆਈ. ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਸਾਹਿਤ ਸਭਾ ਦੇ ਸਕੱਤਰ ਚਰਨੀ ਬੇਦਿਲ ਅਤੇ ਪਰਿਵਾਰ ਵਲੋਂ ਉਨ੍ਹਾਂ ਦੇ ਸਪੁੱਤਰ ਦੇ ਵਿਆਹ ਦੀ ਖ਼ੁਸ਼ੀ ਵਿਚ ਲੇਖਕ ਡਾ. ਗੁਰਮੀਤ ਸਿੰਘ ਕੱਲਰਮਾਜਰੀ ਦਾ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਬਾਰੇ ਬੋਲਦਿਆਂ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਮਾਲਵਾ ਸਾਹਿਤ ਸਭਾ ਦੀ ਰਿਵਾਇਤ ਮੁਤਾਬਿਕ ਸਭਾ ਦੇ ਅਹੁਦੇਦਾਰ ਜਾਂ ਮੈਂਬਰ ਦੇ ਘਰ ਜਦੋਂ ਵੀ ਖ਼ੁਸ਼ੀ ਦਾ ਦਿਹਾੜਾ ਆਵੇਗਾ ਤਾਂ ਇੱਕ ਲੇਖਕ ਨੂੰ ਸਨਮਾਨਿਤ ਕੀਤਾ ਜਾਵੇਗਾ, ਦੀ ਪਿਰਤ ਨੂੰ ਨਿਭਾਉਂਦਿਆਂ ਚਰਨੀ ਬੇਦਿਲ ਅਤੇ ਪਰਿਵਾਰ ਨੇ ਡਾ. ਗੁਰਮੀਤ ਸਿੰਘ ਕਲਰਮਾਜਰੀ ਦੀਆਂ ਸਾਹਿਤ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦਾ ਸਨਮਾਨ ਕਰ ਕੇ ਇਸ ਰੀਤ ਨੂੰ ਅੱਗੇ ਤੋਰਿਆ ਹੈ ਜੋ ਸ਼ਲਾਘਾਯੋਗ ਉਪਰਾਲਾ ਹੈ। ਸਮਾਗਮ ਦੌਰਾਨ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਪੁਲਾਂ ਹੇਠੋਂ ਮੁੜਦਾ ਪਾਣੀ’ ਉੱਪਰ ਗੋਸ਼ਟੀ ਕਰਵਾਈ ਗਈ। ਜਿਸ ਉੱਪਰ ਪਰਚਾ ਪੜ੍ਹਦਿਆਂ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਨਾਵਲ ਪਰਵਾਸ ਦੀ ਬਾਤ ਪਾਉਂਦਾ ਇਸ ਅੰਦਰਲੀਆਂ ਅਨੇਕਾਂ ਵਿਰੋਧਤਾਈਆਂ ਨੂੰ ਖੋਲ੍ਹਦਾ ਸਾਹਮਣੇ ਆਉਂਦਾ ਹੈ। ਇਹ ਨਾਵਲ ਪੰਜਾਬੀ ਬੰਦੇ ਦੀ ਹੋਣੀ ਨਾਲ ਸੰਬੰਧਿਤ ਦ੍ਰਿਸ਼ਾਂ ਅਤੇ ਮਸਲਿਆਂ ਦਾ ਬਿਰਤਾਂਤ ਪੇਸ਼ ਕਰਦਾ ਪਰਵਾਸੀ ਜੀਵਨ ਦੀਆਂ ਕਈ ਲੁਕਵੀਆਂ ਪਰਤਾਂ ਵੱਲ ਇਸ਼ਾਰਾ ਕਰਦਾ ਹੈ। ਪ੍ਰਸਿੱਧ ਆਲੋਚਕ ਡਾ. ਸੁਰਜੀਤ ਬਰਾੜ ਨੇ ਕਿਹਾ ਕਿ ਨਾਵਲ ਪੰਜਾਬ ’ਚੋਂ ਹੋ ਰਹੇ ਪ੍ਰਵਾਸ ਅਤੇ ਪ੍ਰਵਾਸ ਨਾਲ ਜੁੜੀਆਂ ਸਮੱਸਿਆਵਾਂ ਮੁਸ਼ਕਲਾਂ ਅਤੇ ਮਸਲਿਆਂ ਨੂੰ ਉਭਾਰਦਾ ਹੈ। ਲੇਖਕ ਨੇ ਨਾਵਲ ਵਿਚ ਪੰਜਾਬ ਦੇ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਆਰਥਿਕ ਮਸਲਿਆਂ ਨੂੰ ਵੱਡੇ ਪੱਧਰ ਤੇ ਸਾਡੇ ਸਨਮੁੱਖ ਕੀਤਾ ਹੈ। ਬੂਟਾ ਸਿੰਘ ਚੌਹਾਨ, ਜੁਗਰਾਜ ਧੌਲਾ, ਪਰਮਜੀਤ ਮਾਨ, ਤੇਜਾ ਸਿੰਘ ਤਿਲਕ, ਡਾ. ਭੁਪਿੰਦਰ ਸਿੰਘ ਬੇਦੀ, ਡਾ. ਰਾਮਪਾਲ ਸਿੰਘ ਸ਼ਾਹਪੁਰੀ, ਜਸਪਾਲ ਮਾਨਖੇੜਾ, ਰਾਜਪਾਲ ਸਿੰਘ, ਰਜਿੰਦਰ ਭਦੌੜ, ਦਰਸ਼ਨ ਸਿੰਘ ਗੁਰੂ, ਡਾ. ਅਮਨਦੀਪ ਸਿੰਘ ਟੱਲੇਵਾਲੀਆ ਅਤੇ ਹਾਕਮ ਸਿੰਘ ਰੂੜੇਕੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਸਾਉਣ ਮਹੀਨੇ ਨੂੰ ਸਮਰਪਿਤ ਹੋਏ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਸੰਤੋਖ ਸਿੰਘ ਸੁੱਖੀ, ਜਗਤਾਰ ਸਿੰਘ ਬੈਂਸ, ਰਾਮ ਸਰੂਪ ਸ਼ਰਮਾ, ਇਕਬਾਲ ਕੌਰ ਉਦਾਸੀ, ਕੁਲਵੰਤ ਸਿੰਘ ਧਿੰਗੜ, ਪਾਲ ਸਿੰਘ ਲਹਿਰੀ, ਜੰਗੀਰ ਸਿੰਘ ਖੋਖਰ, ਕੁਲਵਿੰਦਰ ਦਿਲਗੀਰ, ਰਘਵੀਰ ਸਿੰਘ ਗਿੱਲ ਕੱਟੂ, ਪ੍ਰਿੰ. ਕੌਰ ਸਿੰਘ ਧਨੌਲਾ, ਪਰਮਜੀਤ ਸਿੰਘ ਰਾਜਗੜ੍ਹ, ਚਰਨਜੀਤ ਸਮਾਲਸਰ, ਤੇਜਿੰਦਰ ਚੰਡਿਹੋਕ, ਗੁਰਜੰਟ ਸਿੰਘ ਧਨੌਲਾ, ਸੁਰਜੀਤ ਸਿੰਘ ਦਿਹੜ, ਸੱਜਣ ਸਿੰਘ ਦਾਨਗੜ੍ਹ, ਰਾਜਿੰਦਰ ਸ਼ੌਂਕੀ, ਰਾਮ ਸਿੰਘ ਬੀਹਲਾ, ਡਾ. ਉਜਾਗਰ ਸਿੰਘ ਮਾਨ, ਜਗਜੀਤ ਕੌਰ ਢਿੱਲਵਾਂ, ਸੁਖਵਿੰਦਰ ਸਿੰਘ ਢਿੱਲਵਾਂ, ਰੂਪ ਸਿੰਘ ਧੌਲਾ, ਦਵਿੰਦਰ ਸਿੰਘ ਸੰਘੇੜਾ, ਕਿਰਨਦੀਪ ਕੌਰ ਭਾਈਰੂਪਾ, ਹੰਸ ਸਿੰਘ ਸੋਹੀ ਭਗਤਾ ਭਾਈਕਾ, ਦਲਬਾਰ ਸਿੰਘ ਧਨੌਲਾ, ਰਾਮ ਸਿੰਘ ਹਠੂਰ, ਮੱਖਣ ਸਿੰਘ ਧਨੇਰ, ਸੁਖਦੇਵ ਸਿੰਘ ਹਠੂਰੀਆ, ਸ਼ਿੰਦਰ ਧੌਲਾ, ਇਕਬਾਲ ਦੀਨ ਬਾਠਾਂ, ਸੁਖਵਿੰਦਰ ਸਿੰਘ ਸਨੇਹ ਅਤੇ ਮਨਜੀਤ ਸਿੰਘ ਠੀਕਰੀਵਾਲ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਖਿਡਾਰੀਆਂ ਦੀ ਚੈੱਸ ਜ਼ਿਲ੍ਹਾ ਪੱਧਰੀ ਲਈ ਖੇਡ ਮੁਕਾਬਲਿਆਂ ਦੀ ਚੋਣ ਅਗਲੀ ਖ਼ਬਰ ਪਿੰਡ ਉੱਗੋਕੇ ਵਿਖੇ ਤੀਆਂ ਦਾ ਦੂਜਾ ਸੱਭਿਆਚਾਰ ਮੇਲਾ ਕਰਵਾਇਆ
Ad Position 24