ਅੰਤਰਰਾਸ਼ਟਰੀ ਬਾਕਸਰ ਪੰਕਜ ਸੈਣੀ ਤਰੱਕੀ ਉਪਰੰਤ ਬਣੇ ਸਬ ਇੰਸਪੈਕਟਰ
ਸੰਗਰੂਰ, 10 ਅਗਸਤ (ਅਮਨਦੀਪ ਸਿੰਘ ਬਿੱਟਾ)–ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਅੰਤਰਰਾਸ਼ਟਰੀ ਬਾਕਸਰ ਪੰਕਜ ਸੈਣੀ ਨੂੰ ਉਨ੍ਹਾਂ ਦੀ ਸ਼ਾਨਦਾਰ ਸੇਵਾਵਾਂ ਅਤੇ ਖੇਡ ਪ੍ਰਾਪਤੀਆਂ ਨੂੰ ਦੇਖਦਿਆਂ ਏ. ਐਸ.
ਸੰਗਰੂਰ, 10 ਅਗਸਤ (ਅਮਨਦੀਪ ਸਿੰਘ ਬਿੱਟਾ)–ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਅੰਤਰਰਾਸ਼ਟਰੀ ਬਾਕਸਰ ਪੰਕਜ ਸੈਣੀ ਨੂੰ ਉਨ੍ਹਾਂ ਦੀ ਸ਼ਾਨਦਾਰ ਸੇਵਾਵਾਂ ਅਤੇ ਖੇਡ ਪ੍ਰਾਪਤੀਆਂ ਨੂੰ ਦੇਖਦਿਆਂ ਏ.ਐਸ.ਆਈ. ਤੋਂ ਤਰੱਕੀ ਦੇ ਕੇ ਸਬ ਇੰਸਪੈਕਟਰ ਬਨਾਇਆ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਆਈ.ਪੀ.ਐਸ., ਐਸ.ਪੀ. (ਡੀ) ਦਵਿੰਦਰ ਅੱਤਰੀ, ਐਸ.ਪੀ. (ਐੱਚ) ਰਾਜੇਸ਼ ਛਿੱਬਰ ਵੱਲੋਂ ਪੰਕਜ ਸੈਣੀ ਨੂੰ ਸਟਾਰ ਲਗਾਉਂਦਿਆਂ ਉਨ੍ਹਾਂ ਦੀ ਪਿੱਠ ਵੀ ਥਾਪੜੀ। ਤਰੱਕੀ ਉਪਰੰਤ ਪੰਕਜ ਸੈਣੀ ਦੀ ਪੋਸਟਿੰਗ ਫਿਲਹਾਲ ਪੁਲਿਸ ਲਾਇਨ ਸੰਗਰੂਰ ਵਿਖੇ ਕੀਤੀ ਗਈ ਹੈ। ਪੰਕਜ ਸੈਣੀ ਹੁਣ ਤੱਕ ਆਲ ਇੰਡੀਆ ਪੁਲਿਸ ਖੇਡਾਂ ਵਿੱਚ 5 ਗੋਲਡ, 2 ਸਿਲਵਰ, 1 ਕਾਂਸੀ ਜਦ ਕਿ ਰਾਸ਼ਟਰੀ ਪੱਧਰ ਉੱਤੇ 1 ਗੋਲਡ, 2 ਸਿਲਵਰ ਅਤੇ 2 ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ। ਪੰਕਜ ਸੈਣੀ ਦੀ ਤਰੱਕੀ ਉੱਤੇ ਕੋਚ ਰਵਿੰਦਰ ਸਿੰਘ ਰਾਮਾ, ਪੰਜਾਬ ਪੁਲਿਸ ਦੇ ਬਾਕਸਿੰਗ ਕੋਚ ਖੇਮ ਚੰਦ, ਸੋਹੀਆ ਅਕੈਡਮੀ ਦੇ ਕੋਚ ਬੱਬੂ ਭੁੱਲਰ ਨੇ ਖੁਸ਼ੀ ਦਾ ਇਜਹਾਰ ਕੀਤਾ। ਪੰਜਾਬ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਕਮਾਡੈਟ ਗੁਰਮੀਤ ਸਿੰਘ, ਸੀਨੀਅਰ ਪੁਲਿਸ ਅਧਿਕਾਰੀ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਉਨ੍ਹਾਂ ਮਿਹਨਤ ਕਰ ਕੇ ਪੰਜਾਬ ਪੁਲਿਸ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਦੀ ਕਾਮਯਾਬੀ ਵਿੱਚ ਪਿਤਾ ਸੁਰਜੀਤ ਸੈਣੀ, ਮਾਤਾ ਸੁਮਨ ਸੈਣੀ, ਭਰਾ ਗਗਨਦੀਪ ਸੈਣੀ, ਧਰਮ ਪਤਨੀ ਸਿਮਰਨਜੀਤ ਕੌਰ ਦਾ ਅਹਿਮ ਅਸਥਾਨ ਰਿਹਾ ਹੈ। ਸੈਣੀ ਨੇ ਕਿਹਾ ਕਿ ਭਵਿੱਖ ਵਿੱਚ ਵੀ ਉਹ ਡਿਊਟੀ ਦੇ ਨਾਲ ਨਾਲ ਬਾਕਸਿੰਗ ਦੇ ਖੇਤਰ ਵਿੱਚ ਪੁਲਿਸ ਅਤੇ ਦੇਸ਼ ਦਾ ਨਾਮ ਉੱਚਾ ਕਰਨ ਲਈ ਸਖਤ ਮਿਹਨਤ ਕਰਦੇ ਰਹਿਣਗੇ।