11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਸਿਵਲ ਹਸਪਤਾਲ ਦੇ ਬਲੱਡ ਸੈਂਟਰ ਨੂੰ ਭਾਰਤ ਸਰਕਾਰ ਵਲੋਂ ਲਾਇਸੰਸ ਜਾਰੀ ਨਵੇਂ ਜੱਚਾ ਬੱਚਾ ਹਸਪਤਾਲ ’ ਚ ਬਲੱਡ ਬੈਂਕ ਹੋਇਆ ਸ਼ੁਰੂ

ਬਰਨਾਲਾ , 11 ਅਗਸਤ ( ਨਰਿੰਦਰ ਅਰੋੜਾ )- ਲੰਬੇ ਸਮੇਂ ਤੋਂ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਬੰਦ ਪਏ ਬਲੱਡ ਬੈਂਕ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਅੱਜ ਉਸ ਸਮੇਂ ਜ਼ਿਲ੍ਹਾ ਨਿਵਾਸੀਆਂ ਲਈ ਵੱਡੀ ਰਾਹਤ ਮਿਲੀ ਜਦੋਂ ਸਿਵਲ ਹਸਪਤਾਲ ਬਰਨਾਲਾ ਦੇ ਬਲੱਡ ਸੈਂਟਰ ਨੂੰ ਭਾਰਤ ਸਰਕਾਰ ਵਲੋਂ ਲਾਇਸੰਸ ਜਾਰੀ ਕਰ ਦਿੱਤਾ ਗਿਆ ਹੈ । ਲਾਇਸੰਸ ਮਿਲਣ ਤੋਂ ਬਾਅਦ ਬਲੱਡ ਸੈਂਟਰ ਦੀਆਂ ਸੇਵਾਵਾਂ ਅਧਿਕਾਰਤ ਤੌਰ ’ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ ।

Ad Position 21
No active advertisement
ਅਜੀਤ ਡੈਸਕ 12-08-2026
ਬਰਨਾਲਾ , 11 ਅਗਸਤ ( ਨਰਿੰਦਰ ਅਰੋੜਾ )- ਲੰਬੇ ਸਮੇਂ ਤੋਂ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਬੰਦ ਪਏ ਬਲੱਡ ਬੈਂਕ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਅੱਜ ਉਸ ਸਮੇਂ ਜ਼ਿਲ੍ਹਾ ਨਿਵਾਸੀਆਂ ਲਈ ਵੱਡੀ ਰਾਹਤ ਮਿਲੀ ਜਦੋਂ ਸਿਵਲ ਹਸਪਤਾਲ ਬਰਨਾਲਾ ਦੇ ਬਲੱਡ ਸੈਂਟਰ ਨੂੰ ਭਾਰਤ ਸਰਕਾਰ ਵਲੋਂ ਲਾਇਸੰਸ ਜਾਰੀ ਕਰ ਦਿੱਤਾ ਗਿਆ ਹੈ । ਲਾਇਸੰਸ ਮਿਲਣ ਤੋਂ ਬਾਅਦ ਬਲੱਡ ਸੈਂਟਰ ਦੀਆਂ ਸੇਵਾਵਾਂ ਅਧਿਕਾਰਤ ਤੌਰ ’ ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਬਰਨਾਲਾ ਡਾ : ਹਰੀਪਾਲ ਸਿੰਘ , ਐਸ . ਐਮ . ਓ ਬਰਨਾਲਾ ਡਾ : ਇੰਦੂ ਬੰਸਲ , ਬਲੱਡ ਟਰਾਂਸਫਿਊਜ਼ਨ ਅਫ਼ਸਰ ਡਾ : ਆਯੂਸ਼ ਬਡਲਾਨ ਨੇ ਦੱਸਿਆ ਕਿ ਬਲੱਡ ਸੈਂਟਰ ਹੁਣ ਸਿਵਲ ਹਸਪਤਾਲ ਬਰਨਾਲਾ ਦੇ ਨਵੇਂ ਜੱਚਾ - ਬੱਚਾ ਹਸਪਤਾਲ ਦੀ ਗਰਾਊਂਡ ਫਲੋਰ ’ ਤੇ ਮੁਕੰਮਲ ਤੌਰ ’ ਤੇ ਚਾਲੂ ਕਰ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵਲੋਂ 7 ਅਗਸਤ 2026 ਨੂੰ ਬਲੱਡ ਸੈਂਟਰ ਨੂੰ ਲਾਇਸੰਸ ਜਾਰੀ ਕੀਤਾ ਗਿਆ ਸੀ । ਲਾਇਸੰਸ ਮਿਲਣ ਤੋਂ ਤੁਰੰਤ ਬਾਅਦ 10 ਅਗਸਤ ਨੂੰ ਬਲੱਡ ਸੈਂਟਰ ਵਲੋਂ ਇਕ ਵਿਸ਼ੇਸ਼ ਕੈਂਪ ਲਗਾ ਕੇ ਖ਼ੂਨ ਇਕੱਤਰ ਵੀ ਕੀਤਾ ਗਿਆ । ਉਨ੍ਹਾਂ ਕਿਹਾ ਕਿ ਬਲੱਡ ਬੈਂਕ ਦੇ ਚਾਲੂ ਹੋਣ ਨਾਲ ਹੁਣ ਜ਼ਿਲ੍ਹੇ ਦੇ ਮਰੀਜ਼ਾਂ , ਖ਼ਾਸ ਕਰ ਕੇ ਜੱਚਾ - ਬੱਚਾ , ਥੈਲੇਸੀਮੀਆ ਅਤੇ ਹਾਦਸਿਆਂ ਦੇ ਮਰੀਜ਼ਾਂ ਨੂੰ ਸਮੇਂ ਸਿਰ ਖ਼ੂਨ ਉਪਲਬਧ ਹੋ ਸਕੇਗਾ । ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਖ਼ੂਨ ਦੀ ਲੋੜ ਨੂੰ ਪੂਰਾ ਕਰਨ ਲਈ ਹੋਰ ਖ਼ੂਨਦਾਨ ਕੈਂਪ ਵੀ ਆਯੋਜਿਤ ਕੀਤੇ ਜਾਣਗੇ । ਇਸ ਮੌਕੇ ਬਲੱਡ ਸੈਂਟਰ ਦੇ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਲੌਂਗਪੁਰੀ ਸਕੂਲ ਪੱਖੋ ਕਲਾਂ ਦੀ ਕ੍ਰਿਕਟ ਟੀਮ ਨੇ ਪਹਿਲਾ ਸਥਾਨ ਕੀਤਾ ਹਾਸਲ ਅਗਲੀ ਖ਼ਬਰ ਐੱਸ.ਜੀ.ਐੱਨ ਇੰਟਰਨੈਸ਼ਨਲ ਸਕੂਲ ਦੀਵਾਨਾ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡਾਂ ਵਿਚ ਪਹਿਲੀ ਪੁਜ਼ੀਸ਼ਨ ਕੀਤੀ ਪ੍ਰਾਪਤ
Ad Position 24